ਅਮਰੀਕਾ ’ਚ ਪੰਜਾਬੀ ਜੋੜੇ ਨੇ ਗੁਲਾਮ ਬਣਾਇਆ ਆਪਣਾ ਰਿਸ਼ਤੇਦਾਰ

ਅਮਰੀਕਾ ’ਚ ਪੰਜਾਬੀ ਜੋੜੇ ਨੇ ਗੁਲਾਮ ਬਣਾਇਆ ਆਪਣਾ ਰਿਸ਼ਤੇਦਾਰ

ਵਰਜੀਨੀਆ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਪੰਜਾਬੀ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਗੁਲਾਮ ਬਣਾ ਕੇ ਰੱਖਣ, ਲਗਾਤਾਰ ਕਈ ਕਈ ਘੰਟੇ ਕੰਮ ਕਰਵਾਉਣ, ਕੁੱਟਮਾਰ ਕਰਨ, ਧਮਕੀਆਂ ਦੇਣ ਅਤੇ ਇੰਮੀਗ੍ਰੇਸ਼ਨ ਦਸਤਾਵੇਜ਼ ਦੱਬ ਕੇ ਰੱਖਣ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। ਪੰਜਾਬੀ ਜੋੜੇ ਦੀ ਸ਼ਨਾਖਤ ਹਰਮਨਪ੍ਰੀਤ ਸਿੰਘ ਅਤੇ ਕੁਲਬੀਰ ਕੌਰ ਵਜੋਂ ਕੀਤੀ ਗਈ ਹੈ ਜਿਨ੍ਹਾਂ ਨੂੰ 20 ਸਾਲ ਕੈਦ ਦੀ ਸਜ਼ਾ ਅਤੇ ਢਾਈ ਲੱਖ ਡਾਲਰ ਜੁਰਮਾਨਾ ਲਾਇਆ ਜਾ ਸਕਦਾ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 30 ਸਾਲ ਦੇ ਹਰਮਨਪ੍ਰੀਤ ਸਿੰਘ ਅਤੇ 43 ਸਾਲ ਦੀ ਕੁਲਬੀਰ ਕੌਰ ਨੇ ਨੌਰਥ ਚੈਸਟਰਫੀਲਡ ਦੇ ਕਨਵੀਨੀਐਂਸ ਸਟੋਰ ਵਿਚ ਹਰਮਨਪ੍ਰੀਤ ਸਿੰਘ ਦੇ ਚਚੇਰੇ ਭਰਾ ਨੂੰ ਕੰਮ ’ਤੇ ਲਾ ਦਿਤਾ ਪਰ ਮਿਹਨਤਾਨਾ ਬੇਹੱਦ ਮਾਮੂਲੀ ਦਿਤਾ ਜਾਂਦਾ।

ਰੋਜ਼ਾਨਾ ਕਰਦੇ ਸੀ ਕੁੱਟਮਾਰ, ਕਈ-ਕਈ ਘੰਟੇ ਕੰਮ ਕਰਵਾਉਂਦੇ

2018 ਵਿਚ ਅਮਰੀਕਾ ਪੁੱਜਣ ਵੇਲੇ ਹਰਮਨਪ੍ਰੀਤ ਸਿੰਘ ਦਾ ਚਚੇਰਾ ਭਰਾ ਨਾਬਾਲਗ ਸੀ ਜਿਸ ਦਾ ਪਾਸਪੋਰਟ ਅਤੇ ਹੋਰ ਇੰਮੀਗ੍ਰੇਸ਼ਨ ਦਸਤਾਵੇਜ਼ ਕੁਲਬੀਰ ਕੌਰ ਨੇ ਆਪਣੇ ਕਬਜ਼ੇ ਵਿਚ ਲੈ ਲਏ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਪੀੜਤ ਨੂੰ ਬਾਲਗ ਹੋਣ ਤੋਂ ਬਾਅਦ ਵੀ ਉਸ ਦਾ ਪਾਸਪੋਰਟ ਨਾ ਦਿਤਾ ਗਿਆ ਅਤੇ ਕਨਵੀਨੀਐਂਸ ਸਟੋਰ ਦੇ ਅੰਦਰ ਬਣੇ ਇਕ ਦਫਤਰ ਵਿਚ ਹੀ ਸੌਣ ਵਾਸਤੇ ਬਿਸਤਰਾ ਮਿਲਦਾ ਸੀ। ਕਈ ਮੌਕਿਆਂ ’ਤੇ ਉਸ ਨੂੰ ਖਾਣਾ ਵੀ ਨਾ ਮਿਲਦਾ ਅਤੇ ਜਦੋਂ ਉਹ ਪੰਜਾਬ ਵਾਪਸ ਜਾਣ ਦੇ ਤਰਲੇ ਕਰਦਾ ਤਾਂ ਉਸ ਨੂੰ ਵੱਖ ਵੱਖ ਤਰੀਕਿਆਂ ਨਾਲ ਧਮਕਾਇਆ ਜਾਂਦਾ। ਇਸਤਗਾਸਾ ਪੱਖ ਵੱਲੋਂ ਪੇਸ਼ ਹੋਏ ਸਹਾਇਕ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਕਿਹਾ ਕਿ ਜੋੜੇ ਨੇ ਨੌਜਵਾਨ ਨੂੰ ਅਮਰੀਕਾ ਵਿੱਚ ਸਕੂਲ ਭੇਜਣ ਦਾ ਵਾਅਦਾ ਕੀਤਾ ਪਰ ਉਹ ਕਦੇ ਵੀ ਸਕੂਲ ਨਾ ਜਾ ਸਕਿਆ।

ਅਦਾਲਤ ਨੇ ਠਹਿਰਾਇਆ ਦੋਸ਼ੀ, 20 ਸਾਲ ਤੱਕ ਹੋ ਸਕਦੀ ਹੈ ਕੈਦ

ਇਸ ਤੋਂ ਇਲਾਵਾ ਉਸ ਨੂੰ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਵੀ ਸ਼ਿਕਾਰ ਬਣਾਇਆ ਗਿਆ। ਹਰਮਨਪ੍ਰੀਤ ਅਤੇ ਕੁਲਬੀਰ ਨੂੰ ਪੀੜਤ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਅਤੇ ਉਸ ਨਾਲ ਵਾਰ-ਵਾਰ ਕੁੱਟਮਾਰ ਕਰਨ ਦਾ ਵੀ ਦੋਸ਼ੀ ਪਾਇਆ ਗਿਆ।

ਐਲਗੋਮਾ ਯੂਨੀਵਰਸਿਟੀ ਬਰੈਂਪਟਨ ਨੇ ਵਿਦਿਆਰਥੀਆਂ ਨੂੰ ਰੋਸ ਵਿਖਾਵਾ ਬੰਦ ਕਰਨ ਲਈ ਕਿਹਾ

ਟਰਾਂਟੋ 22 ਜਨਵਰੀ (ਹਮਦਰਦ ਬਿਊਰੋ):-ਐਲਗੋਮਾ ਯੂਨੀਵਰਸਿਟੀ ਬਰੈਂਪਟਨ ਵਲੋਂ ਯੂਨੀਵਰਸਿਟੀ ਦੇ ਕੈਂਪਸ ਵਿਚ ਕੀਤੇ ਜਾ ਰਹੇ ਪ੍ਰੋਟੈਸਟ ਨੂੰ ਖਤਮ ਕਰਨ ਲਈ ਆਖਿਆ ਹੈ ਕਿਉਂਕਿ ਜੋ ਪ੍ਰੋਟੈਸਟ ਕਰ ਰਹੇ ਹਨ ਉਨ੍ਹਾਂ ਵਲੋਂ ਯੂਨੀਵਰਸਿਟੀ ਦੇ ਸਟਾਫ ਤੇ ਵਿਦਿਆਰਥੀਆਂ ਵਿਰੁੱਧ ਮਾਰ ਧਾੜ ਦਾ ਖਤਰਾ ਧਮਕੀਆਂ ਕਰਕੇ ਲੱਗ ਰਿਹਾ ਹੈ। ਹਮਦਰਦ ਨੂੰ ਭੇਜੇ ਇਕ ਬਿਆਨ ਵਿਚ ਯੂਨੀਵਰਸਿਟੀ ਨੇ ਦੋਸ਼ ਲਾਇਆ ਹੈ ਕਿ ਜੋ ਰੋਸ ਵਿਖਾਵਾ ਕਰ ਰਹੇ ਹਨ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਉਨ੍ਹਾਂ ਦੀ ਅਗਵਾਈ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਕਰ ਰਹੀ ਹੈ ਤੇ ਇਹ ਜਥੇਬੰਦੀ ਅਜਿਹੇ ਪ੍ਰੋਟੈਸਟ ਹੋਰ ਕਾਲਜਾ ਤੇ ਯੂਨੀਵਰਸਿਟੀਆਂ ਵਿਚ ਵੀ ਕੀਤੇ ਹਨ।
ਪ੍ਰੈਸ ਨੋਟ ਮੁਤਾਬਿਕ ਯੂਨੀਵਰਸਿਟੀ ਅਤੇ ਪੀਲ ਪੁਲੀਸ ਨੂੰ ਇਹ ਰਿਪੋਰਟਾਂ ਮਿਲੀਆਂ ਹਨ ਕਿ ਮੁਜ਼ਾਹਰਾਕਾਰੀ ਇਹ ਧਮਕੀਆਂ ਦੇ ਰਹੇ ਕਿ ਵਿਦਿਆਰਥੀਆਂ ਤੇ ਹਮਲੇ ਕਰਨਗੇ। ਅਜਿਹਾ ਹੀ ਇਕ ਝਗੜਾ ਬੀਤੇ ਦਿਨੀਂ ਮੂਵੀ ਨਾਈਟ ਦੇ ਪਿਛੋਂ ਕੀਤਾ ਗਿਆ।ਉਨ੍ਹਾਂ ਦਾਅਵਾ ਕੀਤਾ ਕਿ ਯੂਨੀਵਰਸਿਟੀ ਲਈ ਵਿਦਿਆਰਥੀਆਂ, ਸਟਾਫ ਤੇ ਫੈਕਇਲਟੀ ਦੀ ਸੁਰੱਖਿਆ ਅਤੇ ਤੰਦਰੁਸਤੀ ਪ੍ਰਮੱਖ ਤਰਜੀਹ ਹੈ। ਕੈਨੇਡਾ ਵਿਚ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਦੂਸਰਿਆਂ ਨੂੰ ਡਰਾਵਾ ਦੇਵੇ ਤੇ ਯੂਨੀਵਰਸਿਟੀ ਨੇ ਸਪੱਸ਼ਟ ਕਿਹਾ ਕਿ ਉਹ ਇਹ ਗੱਲ ਸ਼ਹਿਨ ਨਹੀਂ ਕਰਨਗੇ ਜੋ ਵਿਦਿਆਰਥੀਆਂ ਨੂੰ ਡਰਾਵੇ।
3 ਜਨਵਰੀ ਤੋਂ ਲੈ ਕੇ ਹੁਣ ਤੱਕ ਮੁਜ਼ਾਹਰਾਕਾਰੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੂੰ ਇਹ ਵੀ ਲਾਲਚ ਦੇ ਰਹੇ ਕਿ ਜਿਹੜੇ ਵਿਦਿਆਰਥੀ ਉਨ੍ਹਾਂ ਨਾਲ ਜੁੜਨਗੇ ਉਨ੍ਹਾਂ ਨੂੰ ਚੰਗੇ ਗਰੇਡ ਦਿਵਾਉਣਗੇ ਅਜਿਹੀਆਂ ਗੱਲਾਂ ਕਰਕੇ ਉਨ੍ਹਾਂ ਨੇ ਕੁਝ ਕੁ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਵੀ ਲਿਆ ਹੈ।ਯੂਨੀਵਰਸਿਟੀ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਾ ਹੀ ਅੱਜ ਤੱਕ ਕਿਸੇ ਵੀ ਵਿਦਿਆਰਥੀ ਦੇ ਗਰੇਡ ਬਦਲੇ ਹਨ ਤੇ ਨਾ ਹੀ ਬਦਲੇ ਜਾਣਗੇ। ਵਿਦਿਆਰਥੀਆਂ ਨੂ ਫੇਲ੍ਹ ਕਰਨ ਦੇ ਦੋਸ਼ਾਂ ਨੂੰ ਯੂਨੀਵਰਸਿਟੀ ਨੇ ਝੂਠ ਦਾ ਪਲੰਦਾ ਦੱਸਦੇ ਹੋਏ ਕਿਹਾ ਕਿ 2023-2024 ਦੇ ਸ਼ੈਸ਼ਨ ਦੌਰਾਨ ਵਿਦੇਸ਼ਾਂ ਤੋਂ ਪੜ੍ਹਨ ਤੇ ਲੋਕਲ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲੈਕਚਰ ਕੋਸਰਾਂ ਵਿਚ ਲੱਗਭਗ ਇਕੋ ਜਿਹੀ ਗਿਣਤੀ ਨਾਲ ਪਾਸ ਹੋਏ ਹਨ ਜਿਵੇਂ ਕਿ 93% ਕੈਨੇਡੀਅਨ ਅਤੇ 92% ਇੰਟਰਨੈਸ਼ਨਲ ਵਿਦਿਆਰਥੀ ਪਾਸ ਹੋਏ ਹਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…