ਯੁਗਾਂਡਾ ’ਚ ਪੰਜਾਬੀ ਕਾਰੋਬਾਰੀ ਦਾ ਹੋਇਆ ਸਨਮਾਨ
ਕੈਂਪਾਲਾ (ਯੁਗਾਂਡਾ), 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਕੋਨੇ-ਕੋਨੇ ਵਿੱਚ ਵਸੇ ਪੰਜਾਬੀਆਂ ਨੇ ਪੂਰਬੀ ਅਫ਼ਰੀਕੀ ਦੇਸ਼ ‘ਯੁਗਾਂਡਾ’ ਵਿੱਚ ਵੀ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਜੀ ਹਾਂ, ਇਸ ਦੇਸ਼ ਦੀ ਸਰਕਾਰ ਨੇ ਜਲੰਧਰ ਤੋਂ ਜਾ ਕੇ ਯੁਗਾਂਡਾ ਵਸੇ ਕਾਰੋਬਾਰੀ ਹਿਤੇਸ਼ ਮਿੱਢਾ ਦਾ ਸਨਮਾਨ ਕੀਤਾ ਹੈ। ਇਹ ਪੰਜਾਬੀ ਕਾਰੋਬਾਰੀ 2004 ਵਿੱਚ ਭਾਰਤ ਤੋਂ ਯੁਗਾਂਡਾ ਗਿਆ […]
By : Hamdard Tv Admin
ਕੈਂਪਾਲਾ (ਯੁਗਾਂਡਾ), 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਕੋਨੇ-ਕੋਨੇ ਵਿੱਚ ਵਸੇ ਪੰਜਾਬੀਆਂ ਨੇ ਪੂਰਬੀ ਅਫ਼ਰੀਕੀ ਦੇਸ਼ ‘ਯੁਗਾਂਡਾ’ ਵਿੱਚ ਵੀ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਜੀ ਹਾਂ, ਇਸ ਦੇਸ਼ ਦੀ ਸਰਕਾਰ ਨੇ ਜਲੰਧਰ ਤੋਂ ਜਾ ਕੇ ਯੁਗਾਂਡਾ ਵਸੇ ਕਾਰੋਬਾਰੀ ਹਿਤੇਸ਼ ਮਿੱਢਾ ਦਾ ਸਨਮਾਨ ਕੀਤਾ ਹੈ।
ਇਹ ਪੰਜਾਬੀ ਕਾਰੋਬਾਰੀ 2004 ਵਿੱਚ ਭਾਰਤ ਤੋਂ ਯੁਗਾਂਡਾ ਗਿਆ ਸੀ ਤੇ ਉੱਥੇ 2005 ਵਿੱਚ ਮੈਕਸ ਕੰਪਨੀ ਸ਼ੁਰੂ ਕੀਤੀ ਤੇ ਹੁਣ ਸਫ਼ਲਤਾ ਦੀਆਂ ਬੁਲੰਦੀਆਂ ਛੂਹ ਰਿਹਾ ਹੈ।
ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਹਿਤੇਸ਼ ਮਿੱਢਾ ਦੀ ਸਫ਼ਲਤਾ ਦੇ ਚਲਦਿਆਂ ਹੀ ਉਨ੍ਹਾਂ ਦਾ ਯੁਗਾਂਡਾ ਸਰਕਾਰ ਵੱਲੋਂ ਸਨਮਾਨ ਕੀਤਾ ਗਿਆ। ਯੁਗਾਂਡਾ ਦੀ ਉਪ ਰਾਸ਼ਟਰਪਤੀ ਜੈਸਿਕਾ ਰੋਜ ਈਪੇਲ ਅਲੁਪੋ ਨੇ ਹਿਤੇਸ਼ ਨੂੰ ਇੰਡੀਅਨ ਅਚੀਵਰਸ ਐਵਾਰਡ-2023 ਦੀ ਟ੍ਰਾਫ਼ੀ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਯੁਗਾਂਡਾ ਵਿੱਚ ਭਾਰਤ ਦੇ ਰਾਜਦੂਤ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਹਿਤੇਸ਼ ਪਰਿਵਾਰ ਸਮੇਤ 2004 ਵਿੱਚ ਭਾਰਤ ਤੋਂ ਯੁਗਾਂਡਾ ਚਲੇ ਗਏ ਸੀ। ਉਨ੍ਹਾਂ ਨੇ ਉੱਥੇ ਜਾ ਕੇ ਪਹਿਲਾਂ ਇਸ ਦੇਸ਼ ਦੀ ਨਾਗਰਿਕਤਾ ਹਾਸਲ ਕੀਤੀ। ਇਸ ਮਗਰੋਂ ਓਸੀਆਈ ਕਾਰਡ ਹੋਲਡਰ ਵੀ ਬਣ ਗਏ ਅਤੇ ਫਿਰ 2005 ਵਿੱਚ ਮੈਕਸ ਕੰਪਨੀ ਦੀ ਸ਼ੁਰੂਆਤ ਕੀਤੀ।
ਹੁਣ ਇਸ ਕੰਪਨੀ ਦੀ ਯੁਗਾਂਡਾ ਵਿੱਚ ਤੂਤੀ ਬੋਲਦੀ ਹੈ। ਕਈ ਪਰਿਵਾਰਾਂ ਦਾ ਚੁੱਲ੍ਹਾ ਯੁਗਾਂਡਾ ਵਿੱਚ ਮੈਕਸ ਕੰਪਨੀ ਆਫ਼ ਗਰੁੱਪ ਦੇ ਨਾਲ ਜੁੜੀਆਂ ਕੰਪਨੀਆਂ ਰਾਹੀਂ ਹੀ ਚੱਲ ਰਿਹਾ ਹੈ। ਇਹ ਇੰਡੀਅਨ ਅਚੀਵਰਸ ਐਵਾਰਡ ਵੀ ਹਿਤੇਸ਼ ਨੂੰ ਭਾਰਤੀ ਮੂਲ ਦੇ ਨਾਗਰਿਕ ਦੀਆਂ ਕੰਪਨੀਆਂ ਦੀ ਉਲੱਬਧੀਆਂ ਲਈ ਹੀ ਦਿੱਤਾ ਗਿਆ ਹੈ।
ਹਿਤੇਸ਼ ਮਿੱਢਾ ਦਾ ਕਹਿਣਾ ਹੈ ਕਿ ਜਦੋਂ ਉਹ 2004 ਵਿੱਚ ਯੁਗਾਂਡਾ ਪਹੁੰਚੇ ਤਾਂ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ, ਪਰ ਜਦੋਂ 2005 ਵਿੱਚ ਉਨ੍ਹਾਂ ਨੇ ਮੈਕਸ ਕੰਪਨੀ ਸ਼ੁਰੂ ਕੀਤੀ, ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।
ਰਾਤ-ਦਿਨ ਸਖਤ ਮਿਹਨਤ ਕੀਤੀ। ਆਪਣਾ ਕਾਰੋਬਾਰ ਵਧਾਉਣ ਦੇ ਨਾਲ ਹੀ ਯੁਗਾਂਡਾ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ। ਇਸ ਦੇ ਚਲਦਿਆਂ ਅੱਜ ਜਿੱਥੇ ਉਨ੍ਹਾਂ ਦਾ ਕਾਰੋਬਾਰ ਵਧੀਆ ਚੱਲ ਰਿਹਾ ਹੈ, ਉੱਥੇ ਇਸ ਕੰਪਨੀ ਨਾਲ ਜੁੜੇ ਬਹੁਤ ਸਾਰੇ ਲੋਕ ਵੀ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਨੇ।
ਉਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ, ਜਿਸ ਰਾਹੀਂ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਨੇ। ਹਿਮੇਸ਼ ਮਿੱਢਾ ਦੀਆਂ ਪ੍ਰਾਪਤੀਆਂ ਅਤੇ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ’ਤੇ ਯੁਗਾਂਡਾ ਸਰਕਾਰ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਇਸ ਦੇ ਚਲਦਿਆਂ ਹੀ ਉਪ ਰਾਸ਼ਟਰਪਤੀ ਵੱਲੋਂ ਉਨ੍ਹਾਂ ਦਾ ਇੰਡੀਅਨ ਅਚੀਵਰਸ ਐਵਾਰਡ ਨਾਲ ਸਨਮਾਨ ਕੀਤਾ ਗਿਆ।
ਇਸ ਦੇ ਚਲਦਿਆਂ ਯੁਗਾਂਡਾ ਵਿੱਚ ਵੱਸਦੇ ਭਾਰਤੀ ਭਾਈਚਾਰੇ ਤੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਖਾਸ ਤੌਰ ’ਤੇ ਜਲੰਧਰ ਵਾਸੀ ਕਾਫ਼ੀ ਖੁਸ਼ ਨੇ, ਕਿਉਂਕਿ ਹਿਤੇਸ਼ ਮਿੱਢਾ ਨੇ ਵਿਦੇਸ਼ੀ ਧਰਤੀ ’ਤੇ ਜਾ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।