ਸਾਰੀ ਜ਼ਮੀਨ ਵੇਚ ਕੇ ਕੈਨੇਡਾ ਭੇਜੇ ਪੁੱਤ ਦੀ ਅਚਨਚੇਤ ਮੌਤ
ਸੰਗਰੂਰ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਸਿਰਫ ਅੱਠ ਮਹੀਨੇ ਪਹਿਲਾਂ ਸਪਾਊਜ਼ ਵੀਜ਼ਾ ’ਤੇ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਨੂੰ ਕੈਨੇਡਾ ਭੇਜਣ ਲਈ ਸਾਰੀ ਜ਼ਮੀਨ ਵੇਚ ਦਿਤੀ ਅਤੇ ਹੁਣ ਐਨੀ ਆਰਥਿਕ ਗੁੰਜਾਇਸ਼ ਨਹੀਂ ਕਿ ਮਨਿੰਦਰਜੀਤ ਸਿੰਘ ਦੀ ਦੇਹ ਪੰਜਾਬ ਮੰਗਵਾਉਣ ਲਈ ਖਰਚਾ […]
By : Editor Editor
ਸੰਗਰੂਰ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਸਿਰਫ ਅੱਠ ਮਹੀਨੇ ਪਹਿਲਾਂ ਸਪਾਊਜ਼ ਵੀਜ਼ਾ ’ਤੇ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਨੂੰ ਕੈਨੇਡਾ ਭੇਜਣ ਲਈ ਸਾਰੀ ਜ਼ਮੀਨ ਵੇਚ ਦਿਤੀ ਅਤੇ ਹੁਣ ਐਨੀ ਆਰਥਿਕ ਗੁੰਜਾਇਸ਼ ਨਹੀਂ ਕਿ ਮਨਿੰਦਰਜੀਤ ਸਿੰਘ ਦੀ ਦੇਹ ਪੰਜਾਬ ਮੰਗਵਾਉਣ ਲਈ ਖਰਚਾ ਕਰ ਸਕਣ। ਮਨਿੰਦਰਜੀਤ ਸਿੰਘ ਦੇ ਪਰਵਾਰਕ ਮੈਂਬਰਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ।
ਬਰੈਂਪਟਨ ਵਿਖੇ ਰਹਿਣ ਮਗਰੋਂ ਸੇਂਟ ਜੌਹਨ ਚਲਾ ਗਿਆ ਸੀ ਮਨਿੰਦਰਜੀਤ ਸਿੰਘ
ਦੁੱਖ ਵਿਚ ਡੁੱਬੀ ਮਨਿੰਦਰਜੀਤ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ 2019 ਵਿਚ ਉਸ ਵਿਆਹ ਕੀਤਾ ਅਤੇ ਉਸ ਦੀ ਪਤਨੀ ਸਟੱਡੀ ਵੀਜ਼ਾ ’ਤੇ ਕੈਨੇਡਾ ਚਲੀ ਗਈ। ਪਰ ਇਸੇ ਦੌਰਾਨ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਮਨਿੰਦਰਜੀਤ ਸਿੰਘ ਦਾ ਕੈਨੇਡਾ ਜਾਣਾ ਟਲ ਗਿਆ। ਉਹ ਇਸ ਸਾਲ ਮਾਰਚ ਵਿਚ ਕੈਨੇਡਾ ਪੁੱਜਾ ਅਤੇ ਕੁਝ ਸਮਾਂ ਬਰੈਂਪਟਨ ਵਿਖੇ ਰਹਿਣ ਮਗਰੋਂ ਆਪਣੀ ਪਤਨੀ ਨਾਲ ਨਿਊ ਬ੍ਰਨਜ਼ਵਿਕ ਦੇ ਸੇਂਟ ਜੌਹਨ ਸ਼ਹਿਰ ਚਲਾ ਗਿਆ। ਮਨਿੰਦਰਜੀਤ ਸਿੰਘ ਦੇ ਮਾਮੇ ਨੇ ਦੱਸਿਆ ਕਿ ਪਰਵਾਰ ਕੋਲ ਤਿੰਨ ਏਕੜ ਜ਼ਮੀਨ ਸੀ ਅਤੇ ਸਾਰੀ ਉਸ ਨੂੰ ਵਿਦੇਸ਼ ਭੇਜਣ ਲਈ ਵੇਚ ਦਿਤੀ। ਹੁਣ ਉਸ ਦੀ ਦੇਹ ਪੰਜਾਬ ਮੰਗਵਾਉਣ ਲਈ ਪਰਵਾਰ ਆਰਥਿਕ ਤੌਰ ’ਤੇ ਲਾਚਾਰ ਹੈ।