ਪੰਜਾਬਣ ਟਰੱਕ ਡਰਾਈਵਰ ਨੇ ਕਬੂਲਿਆ 30 ਕਿਲੋ ਕੋਕੀਨ ਤਸਕਰੀ ਦਾ ਗੁਨਾਹ
ਨਿਊ ਯਾਰਕ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਤਰਬੂਜ਼ ਵਾਲੇ ਡੱਬਿਆਂ ਵਿਚ 30 ਕਿਲੋ ਕੋਕੀਨ ਲੁਕਾ ਕੇ ਅਮਰੀਕਾ ਤੋਂ ਕੈਨੇਡਾ ਲਿਜਾ ਰਹੀ ਪੰਜਾਬਣ ਟਰੱਕ ਡਰਾਈਵਰ ਕ੍ਰਿਸ਼ਮਾ ਕੌਰ ਜਗਰੂਪ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 42 ਸਾਲ ਦੀ ਕ੍ਰਿਸ਼ਮਾ ਕੌਰ ਜਗਰੂਪ ਨੂੰ ਜੁਲਾਈ 2021 ਵਿਚ ਮੌਨਟੈਨਾ ਬਾਰਡਰ ’ਤੇ ਰੋਕਿਆ ਗਿਆ ਸੀ ਅਤੇ ਤਲਾਸ਼ੀ ਦੌਰਾਨ ਟਰੱਕ ਵਿਚੋਂ […]
By : Editor Editor
ਨਿਊ ਯਾਰਕ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਤਰਬੂਜ਼ ਵਾਲੇ ਡੱਬਿਆਂ ਵਿਚ 30 ਕਿਲੋ ਕੋਕੀਨ ਲੁਕਾ ਕੇ ਅਮਰੀਕਾ ਤੋਂ ਕੈਨੇਡਾ ਲਿਜਾ ਰਹੀ ਪੰਜਾਬਣ ਟਰੱਕ ਡਰਾਈਵਰ ਕ੍ਰਿਸ਼ਮਾ ਕੌਰ ਜਗਰੂਪ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 42 ਸਾਲ ਦੀ ਕ੍ਰਿਸ਼ਮਾ ਕੌਰ ਜਗਰੂਪ ਨੂੰ ਜੁਲਾਈ 2021 ਵਿਚ ਮੌਨਟੈਨਾ ਬਾਰਡਰ ’ਤੇ ਰੋਕਿਆ ਗਿਆ ਸੀ ਅਤੇ ਤਲਾਸ਼ੀ ਦੌਰਾਨ ਟਰੱਕ ਵਿਚੋਂ ਸ਼ੱਕੀ ਪੈਕਟ ਬਰਾਮਦ ਹੋਏ। ਉਨਟਾਰੀਓ ਨਾਲ ਸਬੰਧਤ ਕ੍ਰਿਸ਼ਮਾ ਕੌਰ ਜਗਰੂਪ ਨੂੰ 20 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।
ਤਰਬੂਜ਼ਾਂ ਨਾਲ ਲੱਦੇ ਵਿਚੋਂ ਮਿਲੇ ਸਨ ਕੋਕੀਨ ਦੇ ਪੈਕਟ
ਅਦਾਲਤੀ ਦਸਤਾਵੇਜ਼ਾਂ ਮੁਤਜਬਕ ਪੰਜਾਬਣ ਟਰੱਕ ਡਰਾਈਵਰ ਨੂੰ 10 ਲੱਖ ਡਾਲਰ ਤੱਕ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਅਤੇ ਰਿਹਾਈ ਮਗਰੋਂ ਘੱਟੋ ਘੱਟ ਤਿੰਨ ਸਾਲ ਉਸ ’ਤੇ ਨਜ਼ਰ ਰੱਖੀ ਜਾਵੇਗੀ। ਅਮਰੀਕੀ ਅਟਾਰਨੀ ਜੈਜ਼ੀ ਲੈਸਲੋਵਿਚ ਨੇ ਦੱਸਿਆ ਕਿ ਮੌਨਟੈਨਾ ਸੂਬੇ ਦੀ ਟੂਲ ਕਾਊਂਟੀ ਵਿਚ ਇੰਟਰਸਟੇਟ 15 ਤੋਂ ਲੰਘ ਰਹੇ ਇਕ ਕਮਰਸ਼ੀਅਲ ਟਰੱਕ ਨੂੰ ਸਵੀਟ ਗ੍ਰਾਸ ਐਂਟਰੀ ਪੋਰਟ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਅਫਸਰਾਂ ਵੱਲੋਂ ਕੀਤੇ ਇਸ਼ਾਰੇ ਨੂੰ ਨਜ਼ਰਅੰਦਾਜ਼ ਕਰਦਿਆਂ ਡਰਾਈਵਰ ਨੇ ਟਰੱਕ ਨਾ ਰੋਕਿਆ ਜਿਸ ਮਗਰੋਂ ਇਸ ਦਾ ਪਿੱਛਾ ਕਰਦਿਆਂ ਇਸ ਨੂੰ ਰੁਕਵਾਇਆ ਗਿਆ। ਡਰਾਈਵਰ ਦੀ ਹਰਕਤ ’ਤੇ ਸ਼ੱਕ ਪੈਦਾ ਹੋਇਆ ਤਾਂ ਟਰੱਕ ਨੂੰ ਸਕ੍ਰੀਨਿੰਗ ਮਸ਼ੀਨ ਵਿਚੋਂ ਲੰਘਾਇਆ ਗਿਆ। ਸਕ੍ਰੀਨਿੰਗ ਦੌਰਾਨ ਟ੍ਰੇਲਰ ਵਿਚ ਕੁਝ ਸ਼ੱਕੀ ਪੈਕਟ ਨਜ਼ਰ ਆਏ ਅਤੇ ਫੋਰਕ ਲਿਫਟ ਰਾਹੀਂ ਸਾਰਾ ਟ੍ਰੇਲਰ ਖਾਲੀ ਕਰ ਕੇ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਕੈਨੇਡਾ ਦਾਖਲ ਹੋਣ ਤੋਂ ਪਹਿਲਾਂ ਅਮਰੀਕਾ ਵਾਲਿਆਂ ਨੇ ਕੀਤਾ ਕਾਬੂ
ਤਰਬੂਜ਼ਾਂ ਨਾਲ ਭਰੇ ਦੋ ਡੱਬਿਆਂ ਵਿਚੋਂ ਇਕ ਪਲਾਸਟਿਕ ਬੈਗ ਮਿਲਿਆ ਜਿਸ ਵਿਚ ਤਕਰੀਬਨ 30 ਕਿਲੋ ਕੋਕੀਨ ਮੌਜੂਦ ਸੀ। ਕਸਟਮਜ਼ ਵਾਲਿਆਂ ਦੀ ਪੁੱਛ ਪੜਤਾਲ ਦੌਰਾਨ ਕ੍ਰਿਸ਼ਮਾ ਕੌਰ ਜਗਰੂਪ ਨੇ ਦੱਸਿਆ ਕਿ ਉਹ ਤਕਰੀਬਨ ਇਕ ਹਫਤਾ ਪਹਿਲਾਂ ਆਪਣਾ ਟਰੱਕ ਲੈ ਕੇ ਅਮਰੀਕਾ ਆਈ ਅਤੇ ਓਰੇਗਨ ਤੇ ਕੈਲੇਫੋਰਨੀਆ ਰਾਜਾਂ ਵਿਚ ਸਮਾਨ ਪਹੁੰਚਾਇਆ। ਇਸ ਮਗਰੋਂ ਉਸ ਨੇ ਤਰਬੂਜ਼ ਲੱਦ ਕੇ ਵਾਪਸ ਕੈਨੇਡਾ ਜਾਣ ਦਾ ਫੈਸਲਾ ਕੀਤਾ। ਕ੍ਰਿਸ਼ਮਾ ਕੌਰ ਜਗਰੂਪ ਨੇ ਮੰਨਿਆ ਕਿ ਉਹ ਇਕ ਕੈਨੇਡੀਅਨ ਗਿਰੋਹ ਵਾਸਤੇ ਕੋਕੀਨ ਦੀ ਤਸਕਰੀ ਕਰ ਰਹੀ ਸੀ। ਜਗਰੂਪ ਨੂੰ ਸਜ਼ਾ ਦਾ ਐਲਾਨ 23 ਮਈ ਨੂੰ ਕੀਤਾ ਜਾਵੇਗਾ