Begin typing your search above and press return to search.

ਹੁਣ ਪੈਣਗੀਆਂ ਨਸ਼ਾ ਤਸਕਰਾਂ ਦੀਆਂ ਭਾਜੜਾਂ!

ਚੰਡੀਗੜ੍ਹ, 14 ਸਤੰਬਰ (ਸ਼ਾਹ) : ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਨੂੰ ਫਿਰ ਤੋਂ ‘ਰੰਗਲਾ ਪੰਜਾਬ’ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਏ, ਜਿਸ ਦੇ ਤਹਿਤ ਸਰਕਾਰ ਵੱਲੋਂ ਕਈ ਵੱਡੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿਚੋਂ ਸਭ ਤੋਂ ਅਹਿਮ ਐ ਨਸ਼ਾ ਵਿਰੋਧੀ ਮੁਹਿੰਮ,,, ਜਿਸ ਦੇ ਤਹਿਤ ਸਰਕਾਰ […]

Cm Bhagwant Mann
X

Cm Bhagwant Mann

Editor (BS)By : Editor (BS)

  |  14 Sept 2023 11:29 AM IST

  • whatsapp
  • Telegram

ਚੰਡੀਗੜ੍ਹ, 14 ਸਤੰਬਰ (ਸ਼ਾਹ) : ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਨੂੰ ਫਿਰ ਤੋਂ ‘ਰੰਗਲਾ ਪੰਜਾਬ’ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਏ, ਜਿਸ ਦੇ ਤਹਿਤ ਸਰਕਾਰ ਵੱਲੋਂ ਕਈ ਵੱਡੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿਚੋਂ ਸਭ ਤੋਂ ਅਹਿਮ ਐ ਨਸ਼ਾ ਵਿਰੋਧੀ ਮੁਹਿੰਮ,,, ਜਿਸ ਦੇ ਤਹਿਤ ਸਰਕਾਰ ਵੱਲੋਂ ਇਕ ਯੋਜਨਾ ਜ਼ਰੀਏ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਏ, ਜਦਕਿ ਨਾਲੋ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਇਸ ਪਾਸੇ ਜਾਣ ਤੋਂ ਰੋਕਿਆ ਜਾ ਸਕੇ। ਉਧਰ ਲੋਕ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਨੇ, ਜੇਕਰ ਪੰਜਾਬ ਸਰਕਾਰ ਦੀ ਇਹ ਮੁਹਿੰਮ ਇਸੇ ਤਰ੍ਹਾਂ ਸਰਗਰਮੀ ਦੇ ਨਾਲ ਜਾਰੀ ਰਹੀ ਤਾਂ ਲੋਕ ਸਭਾ ਚੋਣਾਂ ਵਿਚ ਆਪ ਨੂੰ ਇਸ ਦਾ ਸਾਰਥਿਕ ਨਤੀਜਾ ਜ਼ਰੂਰ ਮਿਲੇਗਾ। ਦੇਖੋ ਇਹ ਖ਼ਾਸ ਰਿਪੋਰਟ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜ਼ਨ ਐ ਕਿ ਪੰਜਾਬ ਨੂੰ ਫਿਰ ਤੋਂ ਉਸੇ ਤਰ੍ਹਾਂ ਦਾ ‘ਰੰਗਲਾ ਪੰਜਾਬ’ ਬਣਾਇਆ ਜਾਵੇ, ਜਿਸ ਵਿਚ ਪੰਜਾਬ ਦੇ ਗੱਭਰੂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਮੱਲਾਂ ਮਾਰਦੇ ਹੋਣ, ਕਬੱਡੀਆਂ ਛਿੰਝਾਂ ਅਤੇ ਮੇਲੇ ਲਗਦੇ ਹੋਣ, ਰੁਜ਼ਗਾਰ ਦੀ ਭਾਲ ਵਿਚ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪਵੇ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਇਸ ਵਿਜ਼ਨ ਨੂੰ ਲੈ ਕੇ ਕਾਫ਼ੀ ਗੰਭੀਰ ਨੇ, ਜਿਸ ਦੇ ਤਹਿਤ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਅਤੇ ਹੋਰਨਾਂ ਅਧਿਕਾਰੀਆਂ ਨਾਲ ਮਿਲ ਕੇ ਇਕ ਥ੍ਰੀ ਲੇਅਰ ਯੋਜਨਾ ਬਣਾਈ ਗਈ ਐ, ਜਿਸ ਦੇ ਤਹਿਤ ਜਿੱਥੇ ਪੰਜਾਬ ਵਿਚੋਂ ਨਸ਼ਾ ਤਸਕਰਾਂ ਦਾ ਸਫ਼ਾਇਆ ਕੀਤਾ ਜਾ ਰਿਹਾ ਏ, ਉਥੇ ਹੀ ਪੰਜਾਬ ਦੇ ਗੱਭਰੂਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਉਪਰਾਲਾ ਵੀ ਨਾਲੋ ਨਾਲ ਕੀਤਾ ਜਾ ਰਿਹਾ ਏ।

ਸਰਕਾਰ ਨੇ ਜਿੱਥੇ ਨਸ਼ਾ ਤਸਕਰਾਂ ਨੂੰ ਫੜਨ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਐ, ਉਥੇ ਹੀ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜ ਕੇ ਖੇਡਾਂ ਨਾਲ ਜੋੜਨ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਅਤੇ ਰੁਜ਼ਗਾਰ ਦੇਣ ਲਈ ਪੁਲਿਸ ਸਮੇਤ ਹੋਰ ਵਿਭਾਗਾਂ ਵਿਚ ਭਰਤੀਆਂ ਸ਼ੁਰੂ ਕੀਤੀਆਂ, ਜਿਸ ਦੇ ਤਹਿਤ ਸੀਐਮ ਮਾਨ ਹੁਣ ਤੱਕ 36 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਚੁੱਕੇ ਨੇ। ਸੀਐਮ ਮਾਨ ਨੇ ਕੁੱਝ ਦਿਨ ਪਹਿਲਾਂ ਆਪਣੀ ਇਸ ਯੋਜਨਾ ਬਾਰੇ ਖ਼ੁਦ ਖ਼ੁਲਾਸਾ ਕੀਤਾ ਸੀ।

ਦਰਅਸਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਇਸ ਮਿਸ਼ਨ ’ਤੇ ਕੰਮ ਭਾਵੇਂ ਸਹੁੰ ਚੁੱਕੇ ਜਾਣ ਦੇ ਬਾਅਦ ਤੋਂ ਹੀ ਕਰ ਦਿੱਤਾ ਸੀ ਪਰ ਉਸ ਵਿਚ ਇੰਨੀ ਸਫ਼ਲਤਾ ਨਹੀਂ ਮਿਲ ਸਕੀ ਪਰ ਹੁਣ ਇਹ ਸਭ ਕੁੱਝ ਇਕ ਵੱਡੀ ਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਏ, ਜਿਸ ਵਿਚ ਸਰਕਾਰ ਨੂੰ ਕਾਫ਼ੀ ਸਫ਼ਲਤਾ ਹਾਸਲ ਹੋ ਰਹੀ ਐ। ਸਰਕਾਰ ਦੀ ਇਸ ਮੁਹਿੰਮ ਦੇ ਚਲਦਿਆਂ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਨੇ ਕਿਉਂਕਿ ਇਹ ਮੁਹਿੰਮ ਸਿਰਫ਼ ਨਸ਼ਿਆਂ ਵਿਰੁੱਧ ਨਹੀਂ ਬਲਕਿ ਗੈਂਗਸਟਰਾਂ ਦੇ ਵਿਰੁੱਧ ਵੀ ਵਿੱਢੀ ਹੋਈ ਐ, ਜੋ ਪੰਜਾਬ ਵਿਚ ਵੱਡੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਨੇ।

ਪੰਜਾਬ ਸਰਕਾਰ ਦੀ ਇਹ ਮੁਹਿੰਮ ਮਹਿਜ਼ ਲੋਕ ਦਿਖਾਵਾ ਨਹੀਂ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ’ਤੇ ਪੂਰਾ ਜ਼ੋਰ ਲਗਾਇਆ ਹੋਇਆ ਏ, ਜਿਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਏ ਕਿ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਏ ਕਿ ਜਿਹੜੇ ਪਿੰਡ ਆਪਣੇ ਆਪ ਨੂੰ ਨਸ਼ਾ ਮੁਕਤ ਡਿਕਲੇਅਰ ਕਰ ਦੇਵੇਗਾ, ਸਰਕਾਰ ਵੱਲੋਂ ਉਸ ਨੂੰ ਪਿੰਡ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਕਈ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੀ ਮੁਹਿੰਮ ਦਾ ਸਾਥ ਦੇਣ ਦਾ ਨਿਸ਼ਚਾ ਕੀਤਾ ਅਤੇ ਆਪਣੇ ਪੱਧਰ ’ਤੇ ਵੀ ਨਸ਼ਾ ਤਸਕਰਾਂ ਨੂੰ ਨਕੇਲ ਪਾਉਣੀ ਸ਼ੁਰੂ ਕਰ ਦਿੱਤੀ ਐ।

ਇਸ ਤਰ੍ਹਾਂ ਦੇ ਕਈ ਮਾਮਲੇ ਅਸੀਂ ਅਕਸਰ ਹੀ ਸਾਨੂੰ ਸੋਸ਼ਲ ਮੀਡੀਆ ’ਤੇ ਵੀ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕੱਲੀ ਸਰਕਾਰ ਕੁੱਝ ਨਹੀਂ ਕਰ ਸਕਦੀ, ਜਦੋਂ ਤੱਕ ਲੋਕ ਖ਼ੁਦ ਸਰਕਾਰ ਦਾ ਸਾਥ ਨਹੀਂ ਦੇਣਗੇ, ਉਦੋਂ ਤੱਕ ਨਸ਼ੇ ਨੂੰ ਪੂਰੀ ਤਰ੍ਹਾਂ ਨੱਥ ਨਹੀਂ ਪਾਈ ਜਾ ਸਕੇਗੀ। ਆਓ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਐਲਾਨ ਵੀ ਸੁਣਾ ਦੇਨੇ ਆਂ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਮੇਂ ਨਸ਼ਾ ਅਤੇ ਬੇਰੁਜ਼ਗਾਰੀ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਏ, ਜਿਸ ਦਾ ਹੱਲ ਕਰਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਂਝ ਕੁੱਝ ਵਿਰੋਧੀਆਂ ਵੱਲੋਂ ਇਸ ਨੂੰ ਚੋਣ ਸਟੰਟ ਕਰਾਰ ਦਿੱਤਾ ਜਾ ਰਿਹਾ ਏ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਇਸ ਕਰਕੇ ਸਰਕਾਰ ਵੱਲੋਂ ਸਖ਼ਤੀ ਨਹੀਂ ਬਲਕਿ ਡਰਾਮਾ ਕੀਤਾ ਜਾ ਰਿਹਾ ਏ ਪਰ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਨੇ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਆਪਣੇ ਭਾਸ਼ਣਾਂ ਵਿਚ ਹਮੇਸ਼ਾਂ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦੀ ਗੱਲ ਕਰਦੇ ਰਹੇ ਨੇ।

ਸੰਗਰੂਰ ਤੋਂ ਸਾਂਸਦ ਹੁੰਦਿਆਂ ਉਨ੍ਹਾਂ ਆਪਣੇ ਇਕ ਬਿਆਨ ਵਿਚ ਇੱਥੋਂ ਤੱਕ ਆਖ ਦਿੱਤਾ ਸੀ ਕਿ ਜਦੋਂ ਪਾਕਿਸਤਾਨ ਨਾਲ ਲਗਦੇ ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿਚ ਨਸ਼ੇ ਦੀ ਬਿਲਕੁਲ ਵੀ ਭਰਮਾਰ ਨਹੀਂ ਐ ਤਾਂ ਫਿਰ ਇਕੱਲੇ ਪੰਜਾਬ ਵਿਚ ਹੀ ਕਿਉਂ ਨਸ਼ਾ ਵਿਕਦੈ? ਉਨ੍ਹਾਂ ਸ਼ੱਕ ਜਤਾਇਆ ਸੀ ਕਿ ਇਹ ਨਸ਼ਾ ਪੰਜਾਬ ਵਿਚ ਹੀ ਤਿਆਰ ਕੀਤਾ ਜਾ ਰਿਹਾ ਏ।

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਾਵੇਂ ਪੰਜਾਬ ਪੁਲਿਸ ਨੇ ਜ਼ੋਰਾਂ ਸ਼ੋਰਾਂ ’ਤੇ ਮੁਹਿੰਮ ਵਿੱਢੀ ਹੋਈ ਐ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਏ ਕਿ ਕਾਂਗਰਸ ਸਰਕਾਰ ਵੇਲੇ ਵੀ ਨਸ਼ਾ ਘੱਟ ਸੀ ਪਰ ਹੁਣ ਨਸ਼ਾ ਪਹਿਲਾਂ ਨਾਲੋਂ ਵੀ ਪੰਜ ਗੁਣਾ ਜ਼ਿਆਦਾ ਵਧ ਚੁੱਕਿਆ ਏ।

ਇਕ ਰਿਪੋਰਟ ਮੁਤਾਬਕ ਪੰਜਾਬ ਵਿਚ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਕਾਰਨ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ, ਉਹ ਆਪਣੀ ਟਿੰਡ ਫੌੜ੍ਹੀ ਚੁੱਕ ਕੇ ਦੂਜੇ ਸੂਬਿਆਂ ਦਾ ਰੁਖ਼ ਕਰ ਰਹੇ ਨੇ। ਕਈਆਂ ਨੂੰ ਪੁਲਿਸ ਵੱਲੋਂ ਨੇਪਾਲ ਦੇ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਏ। ਹੋਰ ਤਾਂ ਹੋਰ ਖ਼ੁਦ ਪੰਜਾਬ ਪੁਲਿਸ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੀ ਐ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਏ। ਪੁਲਿਸ ਅਧਿਕਾਰੀ ਵੀ ਖ਼ੁਦ ਇਹੀ ਗੱਲ ਆਖ ਰਹੇ ਨੇ ਕਿ ਲੋਕਾਂ ਦੇ ਸਾਥ ਤੋਂ ਬਿਨਾਂ ਇਕੱਲੀ ਪੁਲਿਸ ਵੀ ਕੁੱਝ ਨਹੀਂ ਕਰ ਸਕਦੀ, ਜੇਕਰ ਲੋਕ ਸਾਥ ਦੇਣਗੇ ਤਾਂ ਯਕੀਨਨ ਤੌਰ ’ਤੇ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕੀਤਾ ਜਾ ਸਕੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਇਹ ਆਖ ਚੁੱਕੇ ਨੇ ਕਿ ਲੋਕਾਂ ਨੂੰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਦਾ ਖ਼ਜ਼ਾਨਾ ਕਦੇ ਖਾਲੀ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਭ੍ਰਿਸ਼ਟਾਚਾਰੀਆਂ ਨੂੰ ਨੱਪਿਆ ਜਾ ਰਿਹਾ ਏ ਅਤੇ ਉਨ੍ਹਾਂ ਕੋਲੋਂ ਭ੍ਰਿਸ਼ਟਾਚਾਰ ਤਹਿਤ ਬਣਾਇਆ ਪੈਸਾ ਅਤੇ ਜਾਇਦਾਦ ਕਢਵਾਈ ਜਾ ਰਹੀ ਐ। ਖ਼ਾਸ ਗੱਲ ਇਹ ਐ ਕਿ ਸਰਕਾਰ ਭ੍ਰਿਸ਼ਟਾਚਾਰੀਆਂ, ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਹੁਣ ਤੱਕ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਐ ਅਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਐ।

ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਇਕ ਸਾਫ਼ ਸ਼ੀਸ਼ੇ ਦੀ ਤਰ੍ਹਾਂ ਸਾਫ਼ ਐ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਕੇ ਪੰਜਾਬੀਆਂ ਦੇ ਚਿਹਰੇ ’ਤੇ ਫਿਰ ਤੋਂ ਮੁਸਕਾਨ ਲਿਆ ਦਿੱਤੀ ਤਾਂ ਪੰਜਾਬੀ ਵੀ ਆਮ ਆਦਮੀ ਪਾਰਟੀ ਨੂੰ ਇਸ ਦਾ ਇਨਾਮ ਦੇਣ ਤੋਂ ਕਦੇ ਪਿੱਛੇ ਨਹੀਂ ਹਟਣਗੇ।

Next Story
ਤਾਜ਼ਾ ਖਬਰਾਂ
Share it