ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ
ਅੰਮ੍ਰਿਤਸਰ ਤੋਂ ਨਵੀ ਦਿੱਲੀ ਵਿਚਕਾਰ ਚੱਲੇਗੀ ਵੰਦੇ ਭਾਰਤ ਲੁਧਿਆਣਾ, 23 ਅਕਤੂਬਰ, ਨਿਰਮਲ : ਅੰਮ੍ਰਿਤਸਰ ਅਤੇ ਨਵੀਂ ਦਿੱਲੀ ਵਿਚਕਾਰ ਉੱਤਰੀ ਰੇਲਵੇ ਵੱਲੋਂ ਜਲਦੀ ਹੀ ਵੰਦੇ ਭਾਰਤ ਸ਼ੁਰੂ ਕੀਤੀ ਜਾ ਰਹੀ ਹੈ। 450 ਕਿਲੋਮੀਟਰ ਦਾ ਸਫ਼ਰ ਸਿਰਫ਼ 5 ਘੰਟਿਆਂ ਵਿੱਚ ਪੂਰਾ ਹੋਵੇਗਾ। ਨਵੀਂ ਦਿੱਲੀ ਅਤੇ ਅੰਮ੍ਰਿਤਸਰ, ਅੰਬਾਲਾ ਅਤੇ ਲੁਧਿਆਣਾ ਵਿਚਕਾਰ ਸਿਰਫ਼ ਦੋ ਸਟਾਪੇਜ ਰੱਖੇ ਗਏ ਹਨ। ਜਲੰਧਰ […]
By : Hamdard Tv Admin
ਅੰਮ੍ਰਿਤਸਰ ਤੋਂ ਨਵੀ ਦਿੱਲੀ ਵਿਚਕਾਰ ਚੱਲੇਗੀ ਵੰਦੇ ਭਾਰਤ
ਲੁਧਿਆਣਾ, 23 ਅਕਤੂਬਰ, ਨਿਰਮਲ : ਅੰਮ੍ਰਿਤਸਰ ਅਤੇ ਨਵੀਂ ਦਿੱਲੀ ਵਿਚਕਾਰ ਉੱਤਰੀ ਰੇਲਵੇ ਵੱਲੋਂ ਜਲਦੀ ਹੀ ਵੰਦੇ ਭਾਰਤ ਸ਼ੁਰੂ ਕੀਤੀ ਜਾ ਰਹੀ ਹੈ। 450 ਕਿਲੋਮੀਟਰ ਦਾ ਸਫ਼ਰ ਸਿਰਫ਼ 5 ਘੰਟਿਆਂ ਵਿੱਚ ਪੂਰਾ ਹੋਵੇਗਾ। ਨਵੀਂ ਦਿੱਲੀ ਅਤੇ ਅੰਮ੍ਰਿਤਸਰ, ਅੰਬਾਲਾ ਅਤੇ ਲੁਧਿਆਣਾ ਵਿਚਕਾਰ ਸਿਰਫ਼ ਦੋ ਸਟਾਪੇਜ ਰੱਖੇ ਗਏ ਹਨ। ਜਲੰਧਰ ਵਿੱਚ ਸਟਾਪੇਜ ਨਾ ਹੋਣ ਕਾਰਨ ਉਥੇ ਖੇਡਾਂ ਦਾ ਸਮਾਨ ਬਣਾਉਣ ਵਾਲੇ ਕਾਰੋਬਾਰੀਆਂ ਜਾਂ ਖਿਡਾਰੀਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਫਿਲਹਾਲ ਰੇਲਵੇ ਨੇ ਇਸ ਟਰੇਨ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚਲਾਉਣ ਦਾ ਪ੍ਰਸਤਾਵ ਤਿਆਰ ਕਰ ਲਿਆ ਹੈ। ਹਾਲਾਂਕਿ ਰੇਲਵੇ ਨੇ ਇਸ ਟਰੇਨ ਦੇ ਆਉਣ ਅਤੇ ਜਾਣ ਦਾ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ ਪਰ ਇਹ ਟ੍ਰੇਨ ਕਦੋਂ ਅਤੇ ਕਿਸ ਤਰੀਕ ਨੂੰ ਚੱਲੇਗੀ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।
ਸਮਾਂ ਸਾਰਣੀ ਮੁਤਾਬਕ ਇਹ ਟਰੇਨ ਬਿਆਸ, ਜਲੰਧਰ ਸਮੇਤ ਕਈ ਸਟੇਸ਼ਨਾਂ ’ਤੇ ਨਹੀਂ ਰੁਕੇਗੀ। ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 7.55 ਵਜੇ ਰਵਾਨਾ ਹੋ ਕੇ ਲੁਧਿਆਣਾ ਸਵੇਰੇ 9.32 ਵਜੇ, ਸਾਹਨੇਵਾਲ 9.55 ਵਜੇ, ਅੰਬਾਲਾ 10.50 ਵਜੇ ਅਤੇ ਨਵੀਂ ਦਿੱਲੀ ਦੁਪਹਿਰ 1.05 ਵਜੇ ਪਹੁੰਚੇਗੀ।
ਇਸੇ ਤਰ੍ਹਾਂ ਵਾਪਸੀ ’ਤੇ ਇਹ ਰੇਲ ਗੱਡੀ ਨਵੀਂ ਦਿੱਲੀ ਤੋਂ ਦੁਪਹਿਰ 1.40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 3.50 ’ਤੇ ਅੰਬਾਲਾ, 4.59 ’ਤੇ ਲੁਧਿਆਣਾ ਅਤੇ ਸ਼ਾਮ 6.50 ’ਤੇ ਅੰਮ੍ਰਿਤਸਰ ਪਹੁੰਚੇਗੀ। ਇਹ ਰੇਲ ਗੱਡੀ ਸਾਹਨੇਵਾਲ ਰੇਲਵੇ ਸਟੇਸ਼ਨ ’ਤੇ ਨਹੀਂ ਰੁਕੇਗੀ। ਇਹ ਅੰਮ੍ਰਿਤਸਰ-ਨਵੀਂ ਦਿੱਲੀ ਸੈਕਸ਼ਨ ’ਤੇ ਚੱਲਣ ਵਾਲੀ ਪਹਿਲੀ ਹਾਈ ਸਪੀਡ ਟਰੇਨ ਹੋਵੇਗੀ। ਫਿਲਹਾਲ ਇਸ ਸੈਕਸ਼ਨ ’ਤੇ ਕਰੀਬ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਟਰੇਨਾਂ ਚੱਲ ਰਹੀਆਂ ਹਨ ਜਦਕਿ ਵੰਦੇ ਭਾਰਤ ਟਰੇਨ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੈ।