ਇਨਵੈਸਟਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ : ਅਨਮੋਲ ਗਗਨ ਮਾਨ
ਮੋਹਾਲੀ, 11 ਸਤੰਬਰ (ਸ਼ਾਹ) : ਮੋਹਾਲੀ ਵਿਖੇ ਤਿੰਨ ਦਿਨਾ ਟੂਰਿਜ਼ਮ ਸਮਿੱਟ ਅਤੇ ਟ੍ਰੈਵਲ ਮਾਰਟ ਦੀ ਸ਼ੁਰੂਆਤ ਹੋ ਗਈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਵਿਚ ਆਏ ਮਹਿਮਾਨਾਂ ਨੂੰ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰਕ ਝਲਕ ਦਿਖਾਈ ਗਈ ਅਤੇ ਮਹਿਮਾਨਾਂ ਨੂੰ ਪੰਜਾਬ ਦੀਆਂ ਕੁੱਝ ਥਾਵਾਂ ਦੇ ਬਾਰੇ ਜਾਣੂ ਕਰਵਾਇਆ ਗਿਆ। […]
By : Editor (BS)
ਮੋਹਾਲੀ, 11 ਸਤੰਬਰ (ਸ਼ਾਹ) : ਮੋਹਾਲੀ ਵਿਖੇ ਤਿੰਨ ਦਿਨਾ ਟੂਰਿਜ਼ਮ ਸਮਿੱਟ ਅਤੇ ਟ੍ਰੈਵਲ ਮਾਰਟ ਦੀ ਸ਼ੁਰੂਆਤ ਹੋ ਗਈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ।
ਇਸ ਮੌਕੇ ਪ੍ਰੋਗਰਾਮ ਵਿਚ ਆਏ ਮਹਿਮਾਨਾਂ ਨੂੰ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰਕ ਝਲਕ ਦਿਖਾਈ ਗਈ ਅਤੇ ਮਹਿਮਾਨਾਂ ਨੂੰ ਪੰਜਾਬ ਦੀਆਂ ਕੁੱਝ ਥਾਵਾਂ ਦੇ ਬਾਰੇ ਜਾਣੂ ਕਰਵਾਇਆ ਗਿਆ।
ਮੋਹਾਲੀ ਵਿਖੇ ਤਿੰਨ ਦਿਨਾ ਟੂਰਿਜ਼ਮ ਸਮਿੱਟ ਅਤੇ ਟ੍ਰੈਵਲ ਮਾਰਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਸਮਾਗਮ ਵਿਚ ਪੁੱਜੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਵੱਖ ਵੱਖ ਸੱਭਿਆਚਰਕ ਵੰਨਗੀਆਂ ਤੋਂ ਜਾਣੂ ਕਰਵਾਇਆ ਅਤੇ ਆਖਿਆ ਕਿ ਪੰਜਾਬ ਵਿਚ ਹਰ ਤਰ੍ਹਾਂ ਦਾ ਐਡਵੈਂਚਰ ਮੌਜੂਦ ਐ ਪਰ ਨੀਤੀਆਂ ਦੀ ਘਾਟ ਸੀ ਜੋ ਹੁਣ ਆਪ ਸਰਕਾਰ ਨੇ ਪੂਰੀ ਕਰ ਦਿੱਤੀ ਐ।
ਉਨ੍ਹਾਂ ਆਖਿਆ ਕਿ ਇਨਵੈਸਟਰਾਂ ਲਈ ਸਰਕਾਰ ਨੇ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਏ, ਜਿਸ ਕਰਕੇ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਹ ਪ੍ਰੋਗਰਾਮ ਪੰਜਾਬ ਵਿਚ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਲਈ ਕਰਵਾਇਆ ਜਾ ਰਿਹਾ ਏ, ਜਿਸ ਨਾਲ ਪੰਜਾਬ ਦੀ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ।