ਪੰਜਾਬ ਟੂਰਿਜ਼ਮ ਸਮਿਟ : ਵੱਡੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦੇਵੇਗੀ ਸਰਕਾਰ
ਮੋਹਾਲੀ, 13 ਸਤੰਬਰ (ਸ਼ਾਹ) : ਪੰਜਾਬੀ ਵਿਰਸੇ ਅਤੇ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਮੁਹਾਲੀ ਵਿੱਚ ਕਰਵਾਏ ਗਏ ਸੂਬੇ ਦੇ ਪਹਿਲੇ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦਾ ਅੱਜ ਆਖਰੀ ਦਿਨ ਹੈ, ਸਰਕਾਰ ਵੱਲੋਂ ਸ਼ਾਮ ਨੂੰ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਸੰਮੇਲਨ ਦੌਰਾਨ ਕਿੰਨਾ ਨਿਵੇਸ਼ ਹੋਇਆ ਜਾਂ ਇਸ ਸੰਮੇਲਨ ਦਾ ਪੰਜਾਬ […]
By : Editor (BS)
ਮੋਹਾਲੀ, 13 ਸਤੰਬਰ (ਸ਼ਾਹ) : ਪੰਜਾਬੀ ਵਿਰਸੇ ਅਤੇ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਮੁਹਾਲੀ ਵਿੱਚ ਕਰਵਾਏ ਗਏ ਸੂਬੇ ਦੇ ਪਹਿਲੇ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦਾ ਅੱਜ ਆਖਰੀ ਦਿਨ ਹੈ, ਸਰਕਾਰ ਵੱਲੋਂ ਸ਼ਾਮ ਨੂੰ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਸੰਮੇਲਨ ਦੌਰਾਨ ਕਿੰਨਾ ਨਿਵੇਸ਼ ਹੋਇਆ ਜਾਂ ਇਸ ਸੰਮੇਲਨ ਦਾ ਪੰਜਾਬ ਨੂੰ ਕਿੰਨਾ ਫ਼ਾਇਦਾ ਹੋਇਆ। ਇਹ ਸੰਮੇਲਨ 11 ਸਤੰਬਰ ਨੂੰ ਹੋਇਆ।
ਇਸ ਸੰਮੇਲਨ ਦੇ ਉਦਘਾਟਨ 11 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੀ, ਉਸ ਸਮੇਂ ਉਨ੍ਹਾਂ ਦੇ ਨਾਲ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਹੋਰ ਹਾਜ਼ਰ ਸਨ। ਟੂਰਿਜ਼ਮ ਸਮਿਟ ਦੇ ਦੂਜੇ ਦਿਨ ਸੰਮੇਲਨ ਵਿੱਚ ਪੰਜਾਬ ਦੀ ਸੱਭਿਅਤਾ ਅਤੇ ਸੈਰ-ਸਪਾਟੇ ਨੂੰ ਦਰਸਾਉਂਦੇ ਕਈ ਸਟਾਲ ਖਿੱਚ ਦਾ ਕੇਂਦਰ ਰਹੇ। ਇੱਥੇ ਲੋਕਾਂ ਨੇ ਆਪਣੇ ਮਨਪਸੰਦ ਕੱਪੜੇ, ਭੋਜਨ ਅਤੇ ਸੈਲਫ ਹੈਲਪ ਗਰੁੱਪ ਦੁਆਰਾ ਬਣਾਈਆਂ ਚੀਜ਼ਾਂ ਦਾ ਆਨੰਦ ਲਿਆ ਅਤੇ ਖ਼ਰੀਦ ਕੀਤੀ।
ਦੂਜੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਇਸ ਦੌਰਾਨ ਲੱਗੀਆਂ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਗਿਆ ਅਤੇ ਪੰਜਬ ਦੀਆਂ ਰਵਾਇਤੀ ਚੀਜ਼ਾਂ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਐਮਿਟੀ ਯੂਨੀਵਰਸਿਟੀ, ਮੁਹਾਲੀ ਸੈਕਟਰ-82 ਵਿੱਚ ਹੋਏ ਇਸ ਸੰਮੇਲਨ ਵਿੱਚ ਪੰਜਾਬੀ ਪੇਂਡੂ ਜੀਵਨ ਦੀ ਝਲਕ, ਸੱਭਿਆਚਾਰਕ ਗਤੀਵਿਧੀਆਂ, ਵੱਖ-ਵੱਖ ਸਟਾਲ ਅਤੇ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣੀਆਂ।
ਚਰਖੇ ਨਾਲ ਸੂਤ ਕੱਤਣਾ, ਨਾਲੀਆਂ ਅਤੇ ਪੀੜ੍ਹੀਆਂ ਬੁਣਨਾ, ਦੁੱਧ ਰਿੜਕਣਾ, ਚੱਕੀਆਂ ਨਾਲ ਹੱਥਾਂ ਨਾਲ ਆਟਾ ਪੀਸਣਾ ਨੂੰ ਦਿਖਾਇਆ ਗਿਆ ਸੀ ਕਿ ਕਿਵੇਂ ਪੁਰਾਣੇ ਪੰਜਾਬ ਵਿਚ ਲੋਕ ਜ਼ਿਆਦਾਤਰ ਹੱਥੀਂ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ।
ਪੰਜਾਬ ਲਘੂ ਉਦਯੋਗ ਨਿਰਯਾਤ ਕਾਰਪੋਰੇਸ਼ਨ ਅਤੇ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਨੇ ਵਿਆਹ ਸਮਾਗਮਾਂ ਲਈ ਵਿਸ਼ੇਸ਼ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਸਟਾਲ ਲਗਾਏ, ਜਿਸ ਵਿੱਚ ਫੁਲਕਾਰੀਆਂ, ਦੁਪੱਟੇ ਅਤੇ ਹੋਰ ਕੱਪੜੇ ਅਤੇ ਪੰਜਾਬੀ ਜੁੱਤੀਆਂ ਦੇ ਸਟਾਲ ਸ਼ਾਮਲ ਹਨ। ਇਸ ਮੌਕੇ ਸੈਰ ਸਪਾਟਾ ਸਨਅਤ ਦੇ ਵਪਾਰਕ ਗਰੁੱਪਾਂ, ਸੰਸਥਾਵਾਂ ਅਤੇ ਹੋਟਲਾਂ ਵੱਲੋਂ ਸਟਾਲ ਵੀ ਲਗਾਏ ਗਏ।
ਪੰਜਾਬ ਟੂਰਿਜ਼ਮ ਸਮਿਟ ਦੌਰਾਨ 360 ਡਿਗਰੀ ਇਮਰਸਿਵ ਥੀਏਟਰ ਲੋਕਾਂ ਦੀ ਕਾਫ਼ੀ ਖਿੱਚ ਕੇਂਦਰ ਬਣਿਆ, ਜਿਸ ਵਿੱਚ ਵੱਖ-ਵੱਖ ਲਘੂ ਫਿਲਮਾਂ, ਡਾਕੂਮੈਂਟਰੀ ਅਤੇ ਵੀਡੀਓ ਕਲਿੱਪਾਂ ਸਮੇਤ ਪੰਜਾਬ ਦੇ ਸੈਰ ਸਪਾਟਾ ਸਥਾਨਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ।