Begin typing your search above and press return to search.

ਪੰਜਾਬ ਦੇ ਵੋਟਰ ਲੈਣਗੇ ਸਿਆਸੀ ਦਲਾਂ ਦੀ ਪ੍ਰੀਖਿਆ

ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਏ, ਪੰਜਾਬ ਵਿਚ ਪਹਿਲਾਂ ਤੋਂ ਤਿਆਰ ਬਰ ਤਿਆਰ ਬੈਠੀਆਂ ਸਿਆਸੀ ਪਾਰਟੀਆਂ ਨੇ ਹੁਣ ਪ੍ਰਚਾਰ ਵਿਚ ਹੋਰ ਤੇਜ਼ੀ ਲਿਆ ਦਿੱਤੀ ਐ। ਵੋਟਾਂ ਦੀ ਭਾਲ ਵਿਚ ਜੁਟੀਆਂ ਸਿਆਸੀ ਪਾਰਟੀਆਂ ਦਾ ਇਸ ਵਾਰ ਲੋਕ ਸਭਾ ਚੋਣਾਂ ਵਿਚ ਸਖ਼ਤ ਪ੍ਰੀਖਿਆ ਹੋਵੇਗੀ ਕਿਉਂਕਿ ਕਈ ਮਾਅਨਿਆਂ ਤੋਂ ਇਹ ਚੋਣਾਂ ਪਹਿਲੀਆਂ ਚੋਣਾਂ ਨਾਲੋਂ […]

punjab loksabha election report
X

Makhan ShahBy : Makhan Shah

  |  17 March 2024 1:02 PM IST

  • whatsapp
  • Telegram

ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਏ, ਪੰਜਾਬ ਵਿਚ ਪਹਿਲਾਂ ਤੋਂ ਤਿਆਰ ਬਰ ਤਿਆਰ ਬੈਠੀਆਂ ਸਿਆਸੀ ਪਾਰਟੀਆਂ ਨੇ ਹੁਣ ਪ੍ਰਚਾਰ ਵਿਚ ਹੋਰ ਤੇਜ਼ੀ ਲਿਆ ਦਿੱਤੀ ਐ। ਵੋਟਾਂ ਦੀ ਭਾਲ ਵਿਚ ਜੁਟੀਆਂ ਸਿਆਸੀ ਪਾਰਟੀਆਂ ਦਾ ਇਸ ਵਾਰ ਲੋਕ ਸਭਾ ਚੋਣਾਂ ਵਿਚ ਸਖ਼ਤ ਪ੍ਰੀਖਿਆ ਹੋਵੇਗੀ ਕਿਉਂਕਿ ਕਈ ਮਾਅਨਿਆਂ ਤੋਂ ਇਹ ਚੋਣਾਂ ਪਹਿਲੀਆਂ ਚੋਣਾਂ ਨਾਲੋਂ ਕਾਫ਼ੀ ਵੱਖ ਹੋਣਗੀਆਂ। ਸਾਲ 2014 ਵਿਚ ਪੰਜਾਬ ਦੇ ਰਸਤੇ ਸੰਸਦ ਪੁੱਜੀ ਆਮ ਆਦਮੀ ਪਾਰਟੀ ਦੇ ਲਈ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਸੂਬੇ ਦੀ ਸੱਤਾ ਵਿਚ ਰਹਿੰਦਿਆਂ ਲੋਕ ਸਭਾ ਚੋਣਾਂ ਵਿਚ ਉਤਰੇਗੀ।

ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਏ, ਪੰਜਾਬ ਵਿਚ ਇਕ ਜੂਨ ਨੂੰ ਲੋਕ ਸਭਾ ਲਈ ਵੋਟਿੰਗ ਹੋਵੇਗੀ ਅਤੇ ਚਾਰ ਜੂਨ ਨੂੰ ਨਤੀਜੇ ਆ ਜਾਣਗੇ। ਇਸ ਦੇ ਚਲਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ 13 ਦੀਆਂ 13 ਸੀਟਾਂ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਏ। ਆਪ ਵੱਲੋਂ ਪੰਜਾਬ ਵਿਚ ਕਰਵਾਏ ਗਏ ਵਿਕਾਸ ਦੇ ਆਧਾਰ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਿਉਂਕਿ ਸੀਐਮ ਮਾਨ ਦਾ ਕਹਿਣਾ ਏ ਕਿ ਜਿੰਨਾ ਵਿਕਾਸ ਉਨ੍ਹਾਂ ਨੇ ਦੋ ਸਾਲਾਂ ਦੇ ਅੰਦਰ ਕੀਤਾ ਏ, ਓਨਾ ਕਿਸੇ ਪਾਰਟੀ ਨੇ ਅੱਜ ਤੱਕ ਨਹੀਂ ਕੀਤਾ।

ਉਧਰ ਪਿਛਲੀਆਂ ਚੋਣਾਂ ਵਿਚ 13 ਵਿਚੋਂ 8 ਸੀਟਾਂ ਜਿੱਤਣ ਵਾਲੀ ਕਾਂਗਰਸ ਦੇ ਸਾਹਮਣੇ ਇਸ ਵਾਰ ਗੜ੍ਹ ਬਚਾਉਣ ਦੀ ਚੁਣੌਤੀ ਖੜ੍ਹੀ ਹੋਈ ਐ, ਜਦਕਿ ਚਾਰ ਸਾਲ ਪਹਿਲਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਨਾਲੋਂ ਨਾਤਾ ਤੋੜਨ ਵਾਲਾ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਭਾਜਪਾ ਨਾਲ ਗਠਜੋੜ ਕਰਨ ਲਈ ਉਤਾਵਲਾ ਦਿਖਾਈ ਦੇ ਰਿਹਾ ਏ ਪਰ ਉਸ ਦੇ ਰਸਤੇ ਵਿਚ ਐਮਐਸਪੀ ’ਤੇ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਕਿਸਾਨ ਖੜ੍ਹੇ ਹੋਏ ਨੇ। ਇਸੇ ਤਰ੍ਹਾਂ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਪੀਐਮ ਮੋਦੀ ਦੇ ਨਾਂ ’ਤੇ ਪੰਜਾਬ ਵਿਚ ਕਮਲ ਖਿੜਾਉਣਾ ਚਾਹੁੰਦੀ ਐ ਪਰ ਪੰਜਾਬ ਦੀ ਹਵਾ ਹਮੇਸ਼ਾਂ ਕੇਂਦਰ ਦੇ ਉਲਟ ਰਹੀ ਐ, ਇਸ ਕਰਕੇ ਭਾਜਪਾ ਲਈ ਜਿੱਤ ਦੀ ਰਾਹ ਇੰਨੀ ਆਸਾਨ ਨਹੀਂ ਹੋਵੇਗੀ।

ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਚੰਡੀਗੜ੍ਹ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਵਿਚ ਇਕ ਦੂਜੇ ਨਾਲ ਗਲਵੱਕੜੀਆਂ ਪਾ ਰਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਮੁੱਖ ਮੁਕਾਬਲੇਬਾਜ਼ ਦੇ ਰੂਪ ਵਿਚ ਇਕ ਦੂਜੇ ਦੇ ਸਾਹਮਣੇ ਖੜ੍ਹੀਆਂ ਹੋਈਆਂ ਨੇ। ਸਾਲ 2014 ਵਿਚ ਮੋਦੀ ਲਹਿਰ ਵਿਚਾਲੇ ਪੰਜਾਬ ਤੋਂ ਚਾਰ ਸੀਟਾਂ ਜਿੱਤਣ ਵਾਲੀ ਆਪ ਨੂੰ 2019 ਵਿਚ ਇਕ ਹੀ ਸੀਟ ਮਿਲੀ ਸੀ ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੇ 42.01 ਫ਼ੀਸਦੀ ਵੋਟਾਂ ਦੇ ਨਾਲ 92 ਸੀਟਾਂ ਹਾਸਲ ਕਰਕੇ ਇਕਤਰਫ਼ਾ ਜਿੱਤ ਹਾਸਲ ਕੀਤੀ ਸੀ।

ਅਜਿਹੇ ਵਿਚ ਪਿਛਲੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਵਿਚ ਇਸ ਵਾਰ ਸਥਿਤੀ ਵੱਖਰੀ ਐ। ਪੰਜਾਬ ਵਿਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਐ। ਇਹੀ ਕਾਰਨ ਐ ਕਿ ‘ਸੰਸਦ ਵਿਚ ਵੀ ਭਗਵੰਤ ਮਾਨ’ ਦੇ ਨਾਅਰੇ ਨਾਲ ਪੰਜਾਬ ਵਿਚ ਚੋਣ ਮੁਹਿੰਮ ਲਾਂਚ ਕਰਨ ਵਾਲੀ ਆਪ ਨੇ ਪੰਜ ਕੈਬਨਿਟ ਮੰਤਰੀਆਂ ਨੂੰ ਹੀ ਚੋਣ ਮੈਦਾਨ ਵਿਚ ਉਤਾਰ ਦਿੱਤਾ ਏ।

ਕਾਂਗਰਸ ਦੀ ਗੱਲ ਕਰੀਏ ਤਾਂ ਪਿਛਲੀਆਂ ਚੋਣਾਂ ਵਿਚ ਕਾਂਗਰਸ ਨੇ ਦੇਸ਼ ਭਰ ਵਿਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਵਿਚਾਲੇ ਪੰਜਾਬ ਵਿਚੋਂ 8 ਸੀਟਾਂ ਜਿੱਤੀਆਂ ਸਨ ਪਰ ਸਾਲ 2022 ਵਿਚ ਪੰਜਾਬ ਦੀ ਸੱਤਾ ਤੋਂ ਬੇਦਖ਼ਲ ਹੁੰਦੇ ਹੀ ਕਾਂਗਰਸ ਦੇ ਕਈ ਨੇਤਾਵਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਦੋ ਸਾਲ ਵਿਚ ਕਾਂਗਰਸ ਦੇ ਕਰੀਬ 20 ਤੋਂ ਜਿਆਦਾ ਵੱਡੇ ਨੇਤਾ ਪਾਰਟੀ ਛੱਡ ਕੇ ਜਾ ਚੁੱਕੇ ਨੇ। ਇਨ੍ਹਾਂ ਚੋਣਾਂ ਵਿਚ ਭਾਜਪਾ ਅਤੇ ਆਪ ਵਰਗੀਆਂ ਪਾਰਟੀਆਂ ਕਾਂਗਰਸ ਦੇ ਇਨ੍ਹਾਂ ਆਗੂਆਂ ਦੇ ਸਹਾਰੇ ਹੀ ਆਪਣੀ ਬੇੜੀ ਬੰਨੇ ਲਾਉਣਾ ਚਾਹੁੰਦੀਆਂ ਨੇ।

ਪੰਜਾਬ ਵਿਚ ਕਾਂਗਰਸ ਦਾ ਚਿਹਰਾ ਰਹੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਇਸ ਸਮੇਂ ਭਾਜਪਾ ਦੀ ਕਮਾਨ ਸੰਭਾਲ ਰਹੇ ਨੇ। ਆਪ ਨੇ ਕਾਂਗਰਸ ਤੋਂ ਆਏ ਸੁਸ਼ੀਲ ਰਿੰਕੂ ਨੂੰ ਜਲੰਧਰ ਅਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਏ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਦਲ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਉਤਾਰੇ ਜਾਣ ਦੀ ਚਰਚਾ ਚੱਲ ਰਹੀ ਐ।
ਸ਼ਾਟਸ :
ਸਾਲ 2022 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੂੰ ਹੁਣ ਤੱਕ ਪੂਰੇ ਕੀਤੇ ਗਏ ਵਾਅਦਿਆਂ ਦਾ ਲਾਭ ਮਿਲ ਸਕਦਾ ਏ ਕਿਉਂਕਿ ਜ਼ਿਆਦਾਤਰ ਪੂਰੇ ਕੀਤੇ ਗਏ ਵਾਅਦੇ ਸਿੱਧੇ ਤੌਰ ’ਤੇ ਆਮ ਜਨਤਾ ਨਾਲ ਜੁੜੇ ਹੋਏ ਨੇ। ਇਸ ਤੋਂ ਇਲਾਵਾ ਪਾਰਟੀ ਨੂੰ ਸੂਬੇ ਵਿਚ ਸੱਤਾਧਾਰੀ ਹੋਣ ਦਾ ਫ਼ਾਇਦਾ ਵੀ ਮਿਲ ਸਕਦਾ ਏ,,, ਪਰ ਵਿਰੋਧੀਆਂ ਵੱਲੋਂ ਕਾਨੂੰਨ ਵਿਵਸਥਾ ਦੇ ਨਾਂਅ ’ਤੇ ਸਾਧੇ ਜਾ ਰਹੇ ਨਿਸ਼ਾਨੇ ਅਤੇ ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਚੁਣਾਵੀ ਵਾਅਦਾ ਅਧੂਰਾ ਹੋਣ ਦਾ ਮੁੱਦਾ ਪਾਰਟੀ ਲਈ ਥੋੜ੍ਹੀ ਬਹੁਤ ਕਮਜ਼ੋਰੀ ਬਣ ਸਕਦਾ ਏ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਸਿੱਖਾਂ ਅਤੇ ਕਿਸਾਨਾਂ ਨਾਲ ਜੁੜੇ ਮੁੱਦੇ ਉਠਾਏ ਜਾ ਰਹੇ ਨੇ, ਜਿਸ ਦਾ ਫ਼ਾਇਦਾ ਅਕਾਲੀ ਦਲ ਨੂੰ ਮਿਲ ਸਕਦਾ ਏ,,,,, ਪਰ ਸ਼ਹਿਰੀ ਖੇਤਰਾਂ ਵਿਚ ਅਕਾਲੀ ਦਲ ਦੇ ਸੀਮਤ ਵੋਟ ਨੇ,,, ਇਸ ਦੇ ਨਾਲ ਹੀ ਪਾਰਟੀ ’ਤੇ ਵੱਡੇ ਪੱਧਰ ’ਤੇ ਇਕ ਹੀ ਪਰਿਵਾਰ ਦਾ ਕੰਟਰੋਲ ਐ, ਜਿਸ ਕਾਰਨ ਪਾਰਟੀ ਵਿਚ ਕਾਫ਼ੀ ਦਰਾੜਾਂ ਵੀ ਪਈਆਂ। ਇਹ ਤੱਥ ਅਕਾਲੀ ਦਲ ਦੀ ਕਮਜ਼ੋਰੀ ਬਣ ਸਕਦੇ ਨੇ।

ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਕੋਲ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਸਿੱਖ ਚਿਹਰੇ ਮੌਜੂਦ ਨੇ। ਰਾਸ਼ਟਰਵਾਦ ਅਤੇ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਵੀ ਪਾਰਟੀ ਦੀ ਤਾਕਤ ਬਣ ਸਕਦਾ ਏ। ਸ਼ਹਿਰੀ ਖੇਤਰਾਂ ਵਿਚ ਪਾਰਟੀ ਨੂੰ ਚੰਗਾ ਹੁੰਗਾਰਾ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,,,, ਪਰ ਪੇਂਡੂ ਖੇਤਰਾਂ ਵਿਚ ਭਾਜਪਾ ਦਾ ਆਧਾਰ ਸੀਮਤ ਐ। ਨਾਲ ਹੀ ਕਿਸਾਨੀ ਅੰਦੋਲਨ ਕਰਕੇ ਪੈਦਾ ਹੋਇਅ ਰੋਸ ਵੀ ਭਾਜਪਾ ’ਤੇ ਭਾਰੀ ਪੈ ਸਕਦਾ ਏ।

ਇਸੇ ਤਰ੍ਹਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸੀ ਦਾ ਸ਼ਹਿਰੀ ਅਤੇ ਪੇਂਡੂ ਦੋਵੇਂ ਖੇਤਰਾਂ ਵਿਚ ਚੰਗਾ ਆਧਾਰ ਐ। ਪਾਰਟੀ ਦਾ ਰਵਾਇਤੀ ਵੋਟ ਬੈਂਕ ਵੀ ਪਹਿਲਾਂ ਨਾਲੋਂ ਮਜ਼ਬੂਤ ਹੋਣ ਦੀ ਗੱਲ ਸਾਹਮਣੇ ਆ ਰਹੀ ਐ, ਜਿਸ ਦਾ ਫ਼ਾਇਦਾ ਕਾਂਗਰਸ ਨੂੰ ਚੋਣਾਂ ਦੌਰਾਨ ਮਿਲ ਸਕਦਾ ਏ,,,, ਪਰ ਪਾਰਟੀ ਦੀ ਕਮਜ਼ੋਰੀ ਦੀ ਗੱਲ ਕਰੀਏ ਤਾਂ ਪਾਰਟੀ ਦਾ ਅੰਦਰੂਨੀ ਕਲੇਸ਼, ਗੁੱਟਬਾਜ਼ੀ ਤੋਂ ਇਲਾਵਾ ਕਈ ਨੇਤਾਵਾਂ ਦਾ ਪਾਰਟੀ ਛੱਡ ਕੇ ਚਲੇ ਜਾਣਾ ਪਾਰਟੀ ਦੀ ਕਮਜ਼ੋਰੀ ਸਾਬਤ ਹੋ ਸਕਦਾ ਏ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it