ਪੰਜਾਬ ਕਾਂਗਰਸ ਵਲੋਂ ਜਸਕਰਨ ਸਿੰਘ ਕਾਹਲੋ ਸਟੇਟ ਮੀਡੀਆ ਕੋਆਰਡੀਨੇਟਰ ਨਿਯੁਕਤ
ਚੰਡੀਗੜ੍ਹ : ਪੰਜਾਬ ਕਾਂਗਰਸ ਵਲੋਂ ਜਸਕਰਨ ਸਿੰਘ ਕਾਹਲੋ ਨੂੰ ਸਟੇਟ ਮੀਡੀਆ ਕੋਆਰਡੀਨੇਟਰ ਨਿਯੁਕਤ ਕਰਨ ਉਤੇ ਕਾਹਲੋ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਬਹੁਤ ਰਿਣੀ ਹਾਂ ਕਿ ਮੇਰੇ ਵਰਗੇ ਆਮ ਵਰਕਰ ਨੂੰ ਸਟੇਟ ਮੀਡੀਆ ਕੋਆਰਡੀਨੇਟਰ (ਪ੍ਰਿੰਟ & ਇਲੈਕਟਰਾਨਿਕ) ਦੇ ਆਹੁਦੇ ਨਾਲ ਨਿਵਾਜਿਆ ਹੈ। ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ […]

ਚੰਡੀਗੜ੍ਹ : ਪੰਜਾਬ ਕਾਂਗਰਸ ਵਲੋਂ ਜਸਕਰਨ ਸਿੰਘ ਕਾਹਲੋ ਨੂੰ ਸਟੇਟ ਮੀਡੀਆ ਕੋਆਰਡੀਨੇਟਰ ਨਿਯੁਕਤ ਕਰਨ ਉਤੇ ਕਾਹਲੋ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਬਹੁਤ ਰਿਣੀ ਹਾਂ ਕਿ ਮੇਰੇ ਵਰਗੇ ਆਮ ਵਰਕਰ ਨੂੰ ਸਟੇਟ ਮੀਡੀਆ ਕੋਆਰਡੀਨੇਟਰ (ਪ੍ਰਿੰਟ & ਇਲੈਕਟਰਾਨਿਕ) ਦੇ ਆਹੁਦੇ ਨਾਲ ਨਿਵਾਜਿਆ ਹੈ। ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕਰਦਾ ਹਾਂ।

ਪਾਕਿਸਤਾਨ ‘ਚ ਚੋਣਾਂ ਅੱਜ, 12.69 ਕਰੋੜ ਵੋਟਰ ਬਣਾਉਣਗੇ ਸਰਕਾਰ
ਇਸਲਾਮਾਬਾਦ : ਹਿੰਸਾ ਅਤੇ ਅੱਤਵਾਦ ਦੇ ਵਿਚਕਾਰ ਪਾਕਿਸਤਾਨ ਵਿੱਚ ਅੱਜ ਆਮ ਚੋਣਾਂ ਹੋ ਰਹੀਆਂ ਹਨ। ਇਸ ਵਾਰ ਚੋਣਾਂ ‘ਚ ਮੁੱਖ ਮੁਕਾਬਲਾ ਨਵਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ‘ਐਨ’ ਅਤੇ ਬਿਲਾਵਲ ਭੁੱਟੋ ਦੀ ਪਾਰਟੀ ਪੀਪੀਪੀ ਯਾਨੀ ਪਾਕਿਸਤਾਨ ਪੀਪਲਜ਼ ਪਾਰਟੀ ਵਿਚਕਾਰ ਹੈ।ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਜੇਲ੍ਹ ਵਿੱਚ ਹਨ। ਅੱਜ ਹੋ ਰਹੀ ਚੋਣ ਵੋਟਿੰਗ ਲਈ 26 ਕਰੋੜ ਬੈਲਟ ਪੇਪਰ ਛਾਪੇ ਗਏ ਹਨ। ਜਦੋਂ ਕਿ ਕੁੱਲ 22 ਕਰੋੜ ਦੀ ਆਬਾਦੀ ਵਿੱਚੋਂ 12.69 ਕਰੋੜ ਵੋਟਰ ਨਵੀਂ ਸਰਕਾਰ ਦੀ ਚੋਣ ਕਰਨ ਲਈ ਆਪਣੇ ਮਤ ਅਧਿਕਾਰ ਦੀ ਵਰਤੋਂ ਕਰ ਰਹੇ ਹਨ।ਭਾਰਤ ਦੇ ਉਲਟ, ਪਾਕਿਸਤਾਨ ਵਿੱਚ ਅਜੇ ਵੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਂਦੀਆਂ ਹਨ। ਪਾਕਿਸਤਾਨ ਵਿੱਚ ਚੋਣਾਂ ਦੇ ਉਸੇ ਦਿਨ ਨਤੀਜੇ ਆਉਣ ਦੀ ਪਰੰਪਰਾ ਹੈ। ਇਸ ਰਵਾਇਤ ਅਨੁਸਾਰ ਚੋਣ ਨਤੀਜੇ ਵੀ ਅੱਜ ਹੀ ਆ ਜਾਣਗੇ।
ਕੇਜਰੀਵਾਲ ਨੂੰ ਦੋ ਵਾਰ ਅਦਾਲਤ ‘ਚ ਜਾਣਾ ਪਏਗਾ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਂ ‘ਤੇ ਬੁੱਧਵਾਰ ਨੂੰ ਅਦਾਲਤ ਤੋਂ ਦੋ ਸੰਮਨ ਜਾਰੀ ਕੀਤੇ ਗਏ ਹਨ। ਇਸ ਮਹੀਨੇ ਕੇਜਰੀਵਾਲ ਨੂੰ ਅਦਾਲਤ ‘ਚ ਪੇਸ਼ ਹੋ ਕੇ ਦੋ ਵੱਖ-ਵੱਖ ਮਾਮਲਿਆਂ ‘ਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ। ਕੇਜਰੀਵਾਲ ਨੂੰ 17 ਫਰਵਰੀ ਅਤੇ 29 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 17 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਇਹ ਹੁਕਮ ਕਥਿਤ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਜਾਰੀ ਸੰਮਨ ਨੂੰ ਨਜ਼ਰਅੰਦਾਜ਼ ਕਰਨ ਦੀ ਸ਼ਿਕਾਇਤ ਦੀ ਸੁਣਵਾਈ ਕਰਦਿਆਂ ਦਿੱਤਾ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ 3 ਫਰਵਰੀ ਨੂੰ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਸੀ। ਏਜੰਸੀ ਨੇ ਕੇਜਰੀਵਾਲ ਨੂੰ ਜਾਰੀ ਸੰਮਨ ਦੀ ਪਾਲਣਾ ਨਾ ਕਰਨ ਅਤੇ ਜਾਂਚ ਵਿੱਚ ਸ਼ਾਮਲ ਨਾ ਹੋਣ ਲਈ ਪੀਐਮਐਲਏ ਦੀ ਧਾਰਾ 50 (ਸੰਮਨ ਜਾਰੀ ਕਰਨ ਦੀ ਸ਼ਕਤੀ) ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਅਦਾਲਤ ਨੇ ਆਪਣੇ ਹੁਕਮ ਵਿੱਚ ਮੰਨਿਆ ਕਿ ਪਹਿਲੀ ਨਜ਼ਰੇ ਆਈਪੀਸੀ ਦੀ ਧਾਰਾ 174 ਤਹਿਤ ਅਪਰਾਧ ਕੀਤਾ ਗਿਆ ਹੈ। ਅਦਾਲਤ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕੇਜਰੀਵਾਲ ਨੂੰ ਸੰਮਨ ਭੇਜੇ ਹਨ। ਈਡੀ ਇਸ ਮਾਮਲੇ ‘ਚ ‘ਆਪ’ ਦੇ ਤਿੰਨ ਨੇਤਾਵਾਂ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਸੰਜੇ ਸਿੰਘ ਅਤੇ ਵਿਜੇ ਨਾਇਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।