ਪੰਜਾਬ ਦੇ ਕੈਬਨਿਟ ਮੰਤਰੀ ਹਰਿਆਣਾ ’ਚ ਬਣੇ ਸਟਾਰ ਪ੍ਰਚਾਰਕ, ਰਾਘਵ ਚੱਢਾ ਸਮੇਤ 40 ਆਗੂਆਂ ਦੀ ਲਿਸਟ ਜਾਰੀ
ਚੰਡੀਗੜ੍ਹ,5ਮਈ, ਪਰਦੀਪ ਸਿੰਘ : ਆਮ ਆਦਮੀ ਪਾਰਟੀ ਨੇ ਹਰਿਆਣਾ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਸਮੇਤ 40 ਆਗੂਆਂ ਦੇ ਨਾਮ ਸ਼ਾਮਿਲ ਹਨ। ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀਆਂ, ਆਗੂਆਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਹੈ, ਉਨ੍ਹਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ, ਖਜ਼ਾਨਾ ਮੰਤਰੀ […]
By : Editor Editor
ਚੰਡੀਗੜ੍ਹ,5ਮਈ, ਪਰਦੀਪ ਸਿੰਘ : ਆਮ ਆਦਮੀ ਪਾਰਟੀ ਨੇ ਹਰਿਆਣਾ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਸਮੇਤ 40 ਆਗੂਆਂ ਦੇ ਨਾਮ ਸ਼ਾਮਿਲ ਹਨ। ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀਆਂ, ਆਗੂਆਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਹੈ, ਉਨ੍ਹਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਗਗਨ ਅਨਮੋਲ ਮਾਨ, ਚੇਤਨ ਸਿੰਘ ਜੋੜਾਮਾਜਰਾ, ਹਰਜੋਤ ਸਿੰਘ ਬੈਂਸ, ਬਲਕਾਰ ਸਿੰਘ, ਬਲਜਿੰਦਰ ਕੌਰ ਨੂੰ ਲਿਸਟ ਵਿਚ ਸ਼ਾਮਲ ਕੀਤਾ ਹੈ।
ਪਾਰਟੀ ਵੱਲੋਂ ਜਾਰੀ ਲਿਸਟ ਅਨੁਸਾਰ ਹੋਰਨਾਂ ਆਗੂਆਂ ਵਿਚ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਮੁਨੀਸ਼ ਸਿਸੋਦੀਆ, ਸੰਜੇ ਸਿੰਘ, ਡਾ. ਸੰਦੀਪ ਪਾਠਕ, ਪੰਕਜ ਕੁਮਾਰ ਗੁਪਤਾ, ਐੱਨਡੀ ਗੁਪਤਾ, ਗੋਪਾਲ ਰਾਏ, ਸਤੇਂਦਰ ਜੈਨ, ਆਤਿਸ਼ੀ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ, ਮੋਹਿੰਦਰ ਗੋਇਲ, ਅਨੁਰਾਗ ਢਾਂਡਾ, ਬਲਵੀਰ ਸੈਣੀ, ਹਰਪਾਲ ਭੱਟੀ, ਜੈਪਾਲ ਸ਼ਰਮਾ, ਇੰਦੂ ਸ਼ਰਮਾ, ਅਨਿਲ ਰੰਗਾ, ਡਾ. ਬੀਕੇ ਕੌਸ਼ਿਕ, ਡਾ. ਮੁਨੀਸ਼ ਯਾਦਵ, ਕੁਲਬੀਰ ਢਾਂਡਾ, ਅਨੂ ਕਾਦਿਆਨ, ਰਾਜਿੰਦਰ ਸ਼ਰਮਾ, ਆਦਰਸ਼ ਪਾਲ, ਅਸ਼ਵਨੀ ਧਾਹੁਲੇੜਾ, ਰਵਿੰਦਰ ਸਿੰਘ ਮੱਟੂ, ਰਣਦੀਪ ਰਾਣਾ, ਡਾ. ਰਜਨੀਸ਼ ਜੈਨ ਤੇ ਰਾਜ ਕੁਮਾਰ ਗਿੱਲ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ।
ਇਹ ਵੀ ਪੜ੍ਹੋ:
ਲੁਧਿਆਣਾ ਦੇ ਖੰਨਾ ਵਿੱਚ ਰੇਲਗੱਡੀ ਤੋਂ ਇੰਜਣ ਵੱਖ ਹੋ ਗਿਆ ਅਤੇ ਇੰਜਣ 3 ਕਿਲੋਮੀਟਰ ਅੱਗੇ ਨਿਕਲ ਗਿਆ। ਟਰੈਕ ਉੱਤੇ ਕੰਮ ਕਰ ਰਹੇ ਮੈਨ ਨੇ ਰੌਲਾ ਪਾਇਆ ਤਾਂ ਅਤੇ ਲੋਕੋ ਪਾਇਲਟ (ਡਰਾਈਵਰ) ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਸਾਰ ਹੀ ਡਰਾਈਵਰ ਨੇ ਇੰਜਣ ਬੰਦ ਕਰ ਦਿੱਤਾ ਅਤੇ ਇੰਜਣ ਨੂੰ ਵਾਪਸ ਡੱਬਿਆ ਨਾਲ ਜੋੜ ਦਿੱਤਾ।
ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ ਨਾਲ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਹੋਰ ਟਰੇਨ ਨਹੀਂ ਆਈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ।