Begin typing your search above and press return to search.

ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਈ ਪੰਜਾਬ ਬਚਾਓ ਯਾਤਰਾ

ਗੁਰੂ ਹਰਸਹਾਏ : ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਫਿਰ ਤੋਂ ਸ਼ੁਰੂ ਹੋ ਚੁੱਕੀ ਐ। ਬੀਤੇ ਕੱਲ੍ਹ ਇਹ ਯਾਤਰਾ ਹਲਕਾ ਗਿੱਦੜਬਾਹਾ ਤੋਂ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਹੁੰਦੇ ਹੋਏ ਅੱਜ ਇਹ ਯਾਤਰਾ ਪਹਿਲਾਂ ਗੁਰੂ ਹਰਸਹਾਏ ਅਤੇ ਫਿਰ ਜਲਾਲਾਬਾਦ ਵਿਖੇ ਪੁੱਜੀ, ਜਿੱਥੇ ਇਲਾਕੇ ਦੇ ਲੋਕਾਂ ਵੱਲੋਂ ਯਾਤਰਾ ਦਾ ਫੁੱਲਾਂ ਦੀ ਵਰਖਾ […]

Punjab bachao Yatra strengthened more than before
X

Makhan ShahBy : Makhan Shah

  |  12 March 2024 1:57 PM IST

  • whatsapp
  • Telegram

ਗੁਰੂ ਹਰਸਹਾਏ : ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਫਿਰ ਤੋਂ ਸ਼ੁਰੂ ਹੋ ਚੁੱਕੀ ਐ। ਬੀਤੇ ਕੱਲ੍ਹ ਇਹ ਯਾਤਰਾ ਹਲਕਾ ਗਿੱਦੜਬਾਹਾ ਤੋਂ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਹੁੰਦੇ ਹੋਏ ਅੱਜ ਇਹ ਯਾਤਰਾ ਪਹਿਲਾਂ ਗੁਰੂ ਹਰਸਹਾਏ ਅਤੇ ਫਿਰ ਜਲਾਲਾਬਾਦ ਵਿਖੇ ਪੁੱਜੀ, ਜਿੱਥੇ ਇਲਾਕੇ ਦੇ ਲੋਕਾਂ ਵੱਲੋਂ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਯਾਤਰਾ ਦੌਰਾਨ ਇੰਨਾ ਜ਼ਿਆਦਾ ਭਾਰੀ ਇਕੱਠ ਸੀ ਕਿ ਕਈ ਕਈ ਕਿਲੋਮੀਟਰ ਤੱਕ ਯਾਤਰਾ ’ਚ ਜੁੜੇ ਵਾਹਨਾਂ ਦੀਆਂ ਲਾਈਨਾਂ ਲੱਗੀਆ ਹੋਈਆਂ ਸੀ।

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦਾ ਗੁਰੂ ਹਰਸਹਾਏ ਅਤੇ ਜਲਾਲਾਬਾਦ ਵਿਖੇ ਭਰਵਾਂ ਸਵਾਗਤ ਕੀਤਾ ਗਿਆ, ਜਿੱਥੇ ਲੋਕਾਂ ਵੱਲੋਂ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਉਥੇ ਹੀ ਰਸਤੇ ਵਿਚ ਬਹੁਤ ਸਾਰੇ ਲੋਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਦੇ ਵੀ ਦਿਖਾਈ ਦਿੱਤੇ।

ਇਸ ਮੌਕੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦਿੱਲੀ ਅਧਾਰਿਤ ਪਾਰਟੀਆਂ ਪੰਜਾਬ ਨੂੰ ਤਬਾਹ ਕਰਨ ’ਤੇ ਲੱਗੀਆਂ ਹੋਈਆਂ ਨੇ, ਅਕਾਲੀ ਦਲ ਹੀ ਅਜਿਹੀ ਪਾਰਟੀ ਐ ਜੋ ਪੰਜਾਬ ਅਤੇ ਪੰਥ ਦੀ ਆਪਣੀ ਪਾਰਟੀ ਐ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਤਾਂ ਜੋ ਪੰਜਾਬ ਨੂੰ ਦਿੱਲੀ ਅਧਾਰਤ ਪਾਰਟੀਆਂ ਦੇ ਚੁੰਗਲ ਤੋਂ ਬਚਾਇਆ ਜਾ ਸਕੇ।

ਦੱਸ ਦਈਏ ਕਿ ਇਸ ਮੌਕੇ ਗੁਰੂ ਹਰਸਹਾਏ ਵਿਚ ਵਰਦੇਵ ਸਿੰਘ ਮਾਨ ਵੀ ਸੁਖਬੀਰ ਬਾਦਲ ਦੇ ਨਾਲ ਮੌਜੂਦ ਰਹੇ ਜਦਕਿ ਹਲਕਾ ਜਲਾਲਾਬਾਦ ਵਿਚ ਵੀ ਇਲਾਕੇ ਦੇ ਬਹੁਤ ਸਾਰੇ ਆਗੂ ਸੁਖਬੀਰ ਬਾਦਲ ਦੇ ਨਾਲ ਮੌਜੂਦ ਰਹੇ। ਇਹ ਯਾਤਰਾ ਕੁੱਝ ਦਿਨਾਂ ਲਈ ਰੋਕ ਦਿੱਤੀ ਗਈ ਸੀ ਜੋ ਹੁਣ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਐ।

Next Story
ਤਾਜ਼ਾ ਖਬਰਾਂ
Share it