Begin typing your search above and press return to search.

ਸ਼੍ਰੋਮਣੀ ਅਕਾਲੀ ਦਲ ਵਲੋਂ ‘ਪੰਜਾਬ ਬਚਾਓ ਯਾਤਰਾ’ ਅੰਮ੍ਰਿਤਸਰ ਵਿਚ ਕੱਢੀ ਗਈ

ਅੰਮ੍ਰਿਤਸਰ, 5 ਫ਼ਰਵਰੀ, ਹਿਮਾਂਸ਼ੂ ਖੁਰਾਨਾ : ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ’ਚ ਇਕ ਫਰਵਰੀ ਤੋਂ ਆਰੰਭੀ ‘ਪੰਜਾਬ ਬਚਾਓ ਯਾਤਰਾ’ ਅੰਮ੍ਰਿਤਸਰ ਸ਼ਹਿਰ ਦੇ ਵਿਧਾਨ ਸਭਾ ਹਲਕਿਆਂ ਵਿੱਚ ਕੱਢੀ ਗਈ। ਇਹ ਯਾਤਰਾ ਛੇਹਰਟਾ ਨੇੜੇ ਸਥਿਤ ਇੰਡੀਆ ਗੇਟ ਜੀ.ਟੀ. ਰੋਡ ਤੋਂ ਆਰੰਭ ਹੋਈ। ਇਸ ਯਾਤਰਾ ਦੀ ਅਗਵਾਈ ਕਰਨ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੰਡੀਆ ਗੇਟ ਵਿਖੇ […]

ਸ਼੍ਰੋਮਣੀ ਅਕਾਲੀ ਦਲ ਵਲੋਂ ‘ਪੰਜਾਬ ਬਚਾਓ ਯਾਤਰਾ’ ਅੰਮ੍ਰਿਤਸਰ ਵਿਚ ਕੱਢੀ ਗਈ
X

Editor EditorBy : Editor Editor

  |  5 Feb 2024 10:08 AM IST

  • whatsapp
  • Telegram


ਅੰਮ੍ਰਿਤਸਰ, 5 ਫ਼ਰਵਰੀ, ਹਿਮਾਂਸ਼ੂ ਖੁਰਾਨਾ : ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ’ਚ ਇਕ ਫਰਵਰੀ ਤੋਂ ਆਰੰਭੀ ‘ਪੰਜਾਬ ਬਚਾਓ ਯਾਤਰਾ’ ਅੰਮ੍ਰਿਤਸਰ ਸ਼ਹਿਰ ਦੇ ਵਿਧਾਨ ਸਭਾ ਹਲਕਿਆਂ ਵਿੱਚ ਕੱਢੀ ਗਈ। ਇਹ ਯਾਤਰਾ ਛੇਹਰਟਾ ਨੇੜੇ ਸਥਿਤ ਇੰਡੀਆ ਗੇਟ ਜੀ.ਟੀ. ਰੋਡ ਤੋਂ ਆਰੰਭ ਹੋਈ। ਇਸ ਯਾਤਰਾ ਦੀ ਅਗਵਾਈ ਕਰਨ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੰਡੀਆ ਗੇਟ ਵਿਖੇ ਪਹੁੰਚੇ ਸੀ। ਇਸ ਯਾਤਰਾ ’ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ’ਚ ਅਕਾਲੀ ਆਗੂ ਤੇ ਵਰਕਰ ਪਹੁੰਚੇ ।

ਇਸ ਮੌਕੇ ਅਕਾਲੀ ਦਲ ਦੇ ਆਗੂਆਂ ਨੇ ਇੱਸ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸ਼ਹਿਰੀ ਸ਼ਾਮਲ ਹੋਏ। ਇਹ ਯਾਤਰਾ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੇ ਇੰਡੀਆ ਗੇਟ ਤੋਂ ਸ਼ੁਰੂ ਕੀਤੀ ਗਈ ਇਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੁੰਦੀ ਅਗਾਂਹ ਨੂੰ ਵਧੇਗੀ। ਇਸ ਮੌਕੇ ਇਸ ਪੰਜਾਬ ਬਚਾਓ ਯਾਤਰਾ ਵਿੱਚ ਉਹ ਲੋਕ ਵੀ ਪਹੁੰਚੇ ਜਿਨਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਜਾਂ ਜਿਨਾਂ ਦੇ ਬਿਜਲੀ ਦੇ ਬਿੱਲ ਆ ਰਹੇ ਹਨ। ਉਹਨਾਂ ਨੂੰ ਵੀ ਸੁਖਬੀਰ ਬਾਦਲ ਨੂੰ ਗੁਹਾਰ ਲਗਾਈ ਕਿ ਸਾਡੇ ਨੀਲੇ ਕਾਰਡ ਦੁਬਾਰਾ ਬਣਾਏ ਜਾਣ ਜਿਹੜੇ ਬਿਜਲੀ ਦੇ ਬਿੱਲ ਆ ਰਹੇ ਹਨ ਉਹ ਮਾਫ ਕੀਤੇ ਜਾਣ।

ਇਸ ਮੌਕੇ ਹਲਕਾ ਪੱਛਮੀ ਤੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਫੇਲ ਹੋ ਚੁੱਕੀ ਹੈ। ਪੰਜਾਬ ਸਰਕਾਰ ਲੋਕਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਅਕਾਲੀ ਦਲ ਵੱਲੋ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ।ਇਸ ਮੌਕੇ ਮਹਿਲਾ ਸ਼ਹਿਰੀ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਲੈ ਕੇ ਤੇ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੈ ਪਾਉਣ ਨੂੰ ਲੈ ਕੇ ਜੋ ਵਾਅਦੇ ਕੀਤੇ ਗਏ ਸਨ ਸਭ ਝੂਠੇ ਸਾਬਿਤ ਹੋਏ ਹਨ। ਉਹਨਾਂ ਦਾ ਕਹਿਣਾ ਸੀ ਕਿ ਲੋਕ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਦੁਬਾਰਾ ਵੇਖਣਾ ਚਾਹੁੰਦੇ ਹਨ। ਲੋਕ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ। ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਲੈਕੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਹ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਇਸ ਵਿਚ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸ ਤਰ੍ਹਾਂ ਸੱਤਾ ਹਾਸਿਲ ਕੀਤੀ ਪੰਜਾਬ ਵਿੱਚ ਹੁਣ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਇੱਥੋਂ ਤੱਕ ਕੀ ਮਹਿਲਾਵਾਂ ਵੀ ਸੁਰੱਖਿਤ ਨਹੀਂ ਰਹੀਆਂ ਮਹਿਲਾਵਾਂ ਵੀ ਨਸ਼ੇ ਵਿੱਚ ਲੱਗ ਗਈਆਂ ਹਨ ਇਹ ਸਰਕਾਰ ਹਰ ਫਰੰਟ ਤੇ ਫੇਰ ਸਾਬਿਤ ਹੋਈ ਹੈ ਕਿਹਾ ਝੂਠੇ ਵਾਅਦੇ ਕਰਕੇ ਇਹ ਸਰਕਾਰ ਨੇ ਸੱਤਾ ਹਾਸਿਲ ਕੀਤੀ ਪਰ ਕੋਈ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਜਾ ਰਿਹਾ। ਲੋਕ ਹੁਣ ਸਮਝ ਚੁੱਕੇ ਹਨ ਅੱਗਾ ਇਸ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਲੋਕਾਂ ਦੇ ਦਿਲ ਵਿੱਚ ਬਹੁਤ ਪਛਤਾਵਾ ਹੈ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਸ਼ਹਿਰ ਭਰ ਵਿੱਚ ਜਗ੍ਹਾ ਜਗ੍ਹਾ ਤੇ ਲੰਗਰ ਤੇ ਛਬੀਲਾਂ ਲਗਾਈਆਂ ਗਈਆਂ ਹਨ।

Next Story
ਤਾਜ਼ਾ ਖਬਰਾਂ
Share it