ਪੰਜਾਬ ’ਚ ਹੋਰ ਹੱਡ ਠਾਰੇਗੀ ਕੜਾਕੇ ਦੀ ਠੰਡ
ਚੰਡੀਗੜ੍ਹ, 6 ਜਨਵਰੀ (ਸ਼ਾਹ) : ਪੰਜਾਬ ਵਿਚ ਠੰਡ ਦਾ ਪ੍ਰਕੋਪ ਜਾਰੀ ਐ, ਸੰਘਣੀ ਧੁੰਦ, ਕੋਹਰਾ ਅਤੇ ਸ਼ੀਤ ਲਹਿਰ ਨੇ ਲੋਕਾਂ ਦੇ ਹੱਡ ਠਾਰ ਕੇ ਰੱਖ ਦਿੱਤੇ ਨੇ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਜ਼ਿਆਦਾ ਘੱਟ ਹੋ ਚੁੱਕੀ ਐ, ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਪੈ ਚੁੱਕੀ ਐ। ਦਰਅਸਲ ਮੌਸਮ ਵਿਭਾਗ ਨੇ ਕੁੱਝ ਦਿਨ ਪਹਿਲਾਂ ਹੀ […]
By : Makhan Shah
ਚੰਡੀਗੜ੍ਹ, 6 ਜਨਵਰੀ (ਸ਼ਾਹ) : ਪੰਜਾਬ ਵਿਚ ਠੰਡ ਦਾ ਪ੍ਰਕੋਪ ਜਾਰੀ ਐ, ਸੰਘਣੀ ਧੁੰਦ, ਕੋਹਰਾ ਅਤੇ ਸ਼ੀਤ ਲਹਿਰ ਨੇ ਲੋਕਾਂ ਦੇ ਹੱਡ ਠਾਰ ਕੇ ਰੱਖ ਦਿੱਤੇ ਨੇ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਜ਼ਿਆਦਾ ਘੱਟ ਹੋ ਚੁੱਕੀ ਐ, ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਪੈ ਚੁੱਕੀ ਐ। ਦਰਅਸਲ ਮੌਸਮ ਵਿਭਾਗ ਨੇ ਕੁੱਝ ਦਿਨ ਪਹਿਲਾਂ ਹੀ ਪੰਜਾਬ ਵਿਚ ਕੋਹਰੇ ਅਤੇ ਸ਼ੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਸੀ, ਜਿਸ ਦਾ ਅਸਰ ਹੁਣ ਦਿਸਣਾ ਸ਼ੁਰੂ ਹੋ ਗਿਆ ਏ।
ਪੰਜਾਬ ਵਿਚ ਠੰਡ ਆਪਣੇ ਸ਼ਿਖਰ ’ਤੇ ਪਹੁੰਚ ਚੁੱਕੀ ਐ। ਸੰਘਣੇ ਕੋਹਰੇ ਅਤੇ ਸ਼ੀਤ ਲਹਿਰ ਨੇ ਠੰਡ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਏ। ਅੰਮ੍ਰਿਤਸਰ ਅਤੇ ਪੂਰਬੀ ਮਾਲਵੇ ਵਿਚ ਸੰਘਣੇ ਕੋਹਰੇ ਕਾਰਨ ਵਿਜ਼ੀਬਿਲਟੀ ਮਹਿਜ਼ 50 ਮੀਟਰ ਤੋਂ ਵੀ ਘੱਟ ਹੋ ਚੁੱਕੀ ਐ। ਇਹੀ ਹਾਲਾਤ ਜਲੰਧਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਬਣੇ ਹੋਏ ਨੇ, ਜਦਕਿ ਗੁਰਦਾਸਪੁਰ ਵਿਚ ਤਾਪਮਾਨ 5.2 ਡਿਗਰੀ ’ਤੇ ਪਹੁੰਚ ਗਿਆ ਏ ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਸਭ ਤੋਂ ਵੱਧ ਠੰਡਾ ਏ।
ਮੌਸਮ ਵਿਭਾਗ ਦੇ ਮੁਤਾਬਕ ਪੂਰਬੀ ਮਾਲਵਾ ਦੇ ਲੁਧਿਆਣਾ, ਪਟਿਆਲਾ, ਰੂਪਨਗਰ ਅਤੇ ਸੰਗਰੂਰ ਵਿਚ ਅੱਧੀ ਰਾਤ ਤੋਂ ਹੀ ਸੰਘਣਾ ਕੋਹਰਾ ਛਾ ਚੁੱਕਿਆ ਏ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਚ ਮੌਸਮ ਵਿਭਾਗ ਦੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਏ। ਜਿਵੇਂ ਜਿਵੇਂ ਦਿਨ ਚੜ੍ਹਦਾ ਏ, ਕੋਹਰਾ ਹੋਰ ਸੰਘਣਾ ਹੋ ਜਾਂਦਾ ਏ ਅਤੇ ਕਈ ਥਾਵਾਂਾ ’ਤੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਹੋ ਗਈ ਐ।
ਅੰਮ੍ਰਿਤਸਰ ਵਿਚ ਸੰਘਣੇ ਕੋਹਰੇ ਕਾਰਨ ਬਰਮਿੰਘਮ ਤੋਂ ਆਉਣ ਵਾਲੀ ਫਲਾਈਟ ਇਕ ਘੰਟਾ 40 ਮਿੰਟ ਦੀ ਦੇਰੀ ਨਾਲ ਲੈਂਡ ਹੋਣ ਦੀ ਗੱਲ ਆਖੀ ਜਾ ਰਹੀ ਐ, ਜਦਕਿ ਦੁਬਈ ਦੇ ਲਈ ਰਵਾਨਾ ਹੋਣ ਵਾਲੀ ਫਲਾਈਟ ਨੇ ਸਵੇਰੇ 8:40 ਦੀ ਜਗ੍ਹਾ ਦੁਪਹਿਰ 12 ਵਜੇ ਟੇਕ ਆਫ਼ ਕੀਤਾ। ਇੰਨਾ ਹੀ ਨਹੀਂ, ਵਿਸਤਾਰਾ ਦੀ ਮੁੰਬਈ-ਅੰਮ੍ਰਿਤਸਰ ਫਲਾਈਟ ਸਵੇਰੇ 35 ਮਿੰਟ ਦੀ ਦੇਰੀ ਨਾਲ ਲੈਂਡ ਹੋਈ।
ਇਸ ਤੋਂ ਇਲਾਵਾ ਹੈਦਰਾਬਾਦ ਦੇ ਲਈ ਅੰਮ੍ਰਿਤਸਰ ਤੋਂ ਜਾਣ ਵਾਲੀ ਫਲਾਈਟ 11 ਵਜੇ ਦੀ ਜਗ੍ਹਾ ਦੁਪਹਿਰ 11:50 ਵਜੇ ਟੇਕਆਫ਼ ਕਰੇਗੀ। ਇਸ ਤੋਂ ਇਲਾਵਾ ਟ੍ਰੇਨਾਂ ’ਤੇ ਵੀ ਸੰਘਣੇ ਕੋਹਰੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਏ, ਜਿਸ ਦੇ ਚਲਦਿਆਂ ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾਣ ਵਾਲੀਆਂ ਟ੍ਰੇਨਾਂ ਆਪਣੇ ਤੈਅ ਸਮੇਂ ਤੋਂ ਕਾਫ਼ੀ ਪਿੱਛੇ ਚੱਲ ਰਹੀਆਂ ਨੇ। ਰੇਲਵੇ ਵੱਲੋਂ ਵੀ 139 ਨੰਬਰ ’ਤੇ ਫ਼ੋਨ ਕਰਕੇ ਟ੍ਰੇਨਾਂ ਸਬੰਧੀ ਜਾਣਕਾਰੀ ਹਾਸਲ ਕਰਕੇ ਰੇਲਵੇ ਸਟੇਸ਼ਨਾਂ ’ਤੇ ਆਉਣ ਦੀ ਹਦਾਇਤ ਦਿੱਤੀ ਗਈ ਐ।
ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਸਭ ਤੋਂ ਠੰਡਾ ਰਿਹਾ, ਜਿੱਥੋਂ ਦਾ ਘੱਟੋ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸਰ ਦਰਜ ਕੀਤਾ ਗਿਆ ਜਦਕਿ ਅੰਬਾਲਾ ਦਾ ਘੱਟੋ ਘੱਟ ਤਾਪਮਾਨ 5.8 ਡਿਗਰੀ ਰਿਹਾ। ਅੰਮ੍ਰਿਤਸਰ ਦਾ ਤਾਪਮਾਨ 5.9 ਡਿਗਰੀ, ਜਲੰਧਰ ਦਾ 6 ਡਿਗਰੀ ਅਤੇ ਲੁਧਿਆਣਾ ਦਾ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।