ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰੋਸ ਮਾਰਚ
ਕੋਟਕਪੂਰਾ, (ਰੋਹਿਤ ਆਜ਼ਾਦ) : ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਕੋਟਕਪੂਰਾ ਵਿਖੇ ਰੋਸ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਦਮਦਮੀ ਟਕਸਾਲ ਅਜਨਾਲਾ ਗਰੁੱਪ ਦੇ ਮੁਖੀ ਅਮਰੀਕ ਸਿੰਘ ਨੇ ਕੀਤੀ। ਇਸ ਮੌਕੇ ਘਟਨਾ ਦੌਰਾਨ ਮਾਰੇ ਗਏ ਦੋ ਸਿੱਖ ਨੌਜਵਾਨਾਂ ਲਈ ਇਨਸਾਫ਼ ਵੀ ਮੰਗਿਆ ਗਿਆ। ਰੋਸ ਮਾਰਚ ਦੀ ਦੇਖੋ ਵੀਡੀਓ… […]
By : Hamdard Tv Admin
ਕੋਟਕਪੂਰਾ, (ਰੋਹਿਤ ਆਜ਼ਾਦ) : ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਕੋਟਕਪੂਰਾ ਵਿਖੇ ਰੋਸ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਦਮਦਮੀ ਟਕਸਾਲ ਅਜਨਾਲਾ ਗਰੁੱਪ ਦੇ ਮੁਖੀ ਅਮਰੀਕ ਸਿੰਘ ਨੇ ਕੀਤੀ। ਇਸ ਮੌਕੇ ਘਟਨਾ ਦੌਰਾਨ ਮਾਰੇ ਗਏ ਦੋ ਸਿੱਖ ਨੌਜਵਾਨਾਂ ਲਈ ਇਨਸਾਫ਼ ਵੀ ਮੰਗਿਆ ਗਿਆ।
ਰੋਸ ਮਾਰਚ ਦੀ ਦੇਖੋ ਵੀਡੀਓ…
ਸਾਲ 2014 ’ਚ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਦੇ ਇਨਸਾਫ਼ ਲਈ ਸਿੱਖਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਧਰਨਾ ਦਿੱਤਾ ਗਿਆ, ਜਿਨ੍ਹਾਂ ’ਤੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਦੋ ਸਿੱਖ ਨੌਜਵਾਨਾਂ ਦੀ ਉਸ ਵੇਲੇ ਮੌਤ ਹੋ ਗਈ ਸੀ, ਜਿਨ੍ਹਾਂ ਦੀ ਪਛਾਣ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਭਾਈ ਗੁਰਜੀਤ ਸਿੰਘ ਬਿੱਟੂ ਸਰਾਵਾਂ ਵਜੋਂ ਹੋਈ ਸੀ।
ਇਸ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਦੋ ਮ੍ਰਿਤਕ ਸਿੱਖ ਨੌਜਵਾਨਾਂ ਲਈ ਇਨਸਾਫ਼ ਦੀ ਮੰਗ ਵਾਸਤੇ ਅੱਜ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ ਗਿਆ। 9 ਵਜੇ ‘ਬੇਅਦਬੀ ਇੰਸਾਫ ਮੋਰਚਾ’ ਤਹਿਤ ਗੁਰੂਦੁਆਰਾ ਸ਼੍ਰੀ ਦਸਵੀਂ ਪਾਤਸ਼ਾਹੀ ਬਰਗਾੜੀ ਤੋਂ ਰੋਸ ਮਾਰਚ ਸ਼ੁਰੂ ਕਰਕੇ ਬੁਰਜ ਜਵਾਹਰ ਸਿੰਘ ਵਾਲਾ, ਸਾਹੋਕੇ, ਮੱਲਕੇ ਤੇ ਪੰਜਗਰਾਈਂ ਤੋਂ ਹੁੰਦਾ ਹੋਇਆ ਘਟਨਾ ਵਾਲੇ ਸਥਾਨ ਕੋਟਕਪੂਰਾ ਦੇ ਮੁੱਖ ਬੱਤੀਆਂ ਵਾਲਾ ਚੌਂਕ ਵਿਖੇ ਸਮਾਪਤ ਹੋਇਆ। ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਦਮਦਮੀ ਟਕਸਾਲ ਅਜਨਾਲਾ ਗਰੁੱਪ ਦੇ ਮੁਖੀ ਅਮਰੀਕ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਕੇਵਲ ਤੇ ਕੇਵਲ ਬੇਅਦਬੀ ਕਾਂਡੇ ਦੇ ਮੁੱਖ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਸਰਕਾਰ ਹੋਵੇ, ਕੋਈ ਵੀ ਰਾਜ ਆ ਜਾਏ ਜਦੋਂ ਤੱਕ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੁੰਦੀ ਤੇ ਸ਼ਹੀਦਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਾਡਾ ਇਹ ਸੰਘਰਸ਼ ਇਸੇ ਤਰਾਂ ਹੀ ਲਗਾਤਾਰ ਜਾਰੀ ਰਹੇਗਾ।
ਸੁਣੋ ਕੀ ਬੋਲੇ ਦਮਦਮੀ ਟਕਸਾਲ ਅਜਨਾਲਾ ਗਰੁੱਪ ਦੇ ਮੁਖੀ ਅਮਰੀਕ ਸਿੰਘ..
ਉੱਧਰ ਇਸ ਮੌਕੇ ਮੌਜੂਦ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਸਮੇਂ ਦਾ ਸਿਸਟਮ ਤੇ ਸਮੇਂ ਸਰਕਾਰ ਬਰਗਾੜੀ ਕਾਂਡ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਾਰੀ ਸਿੱਖ ਸੰਗਤ ਇਕਜੁੱਟ ਹੋ ਕੇ ਹੀ ਇਨਸਾਫ਼ ਲੈ ਸਕਦੀ ਹੈ।