ਬੀ.ਸੀ. ਵਿਚ ਜਨਤਕ ਥਾਵਾਂ ’ਤੇ ਨਸ਼ਾ ਕਰਨ ਉਪਰ ਲੱਗੇਗੀ ਪਾਬੰਦੀ
ਵੈਨਕੂਵਰ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਜਨਤਕ ਥਾਵਾਂ ’ਤੇ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਜੀ ਹਾਂ, ਪ੍ਰੀਮੀਅਰ ਡੇਵਿਡ ਈਬੀ ਅਤੇ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਵੱਲੋਂ ਨਵਾਂ ਕਾਨੂੰਨ ਲਿਆਂਦਾ ਗਿਆ ਜਿਸ ਦੇ ਪਾਸ ਹੋਣ ਮਗਰੋਂ ਸਮੁੰਦਰੀ ਕੰਢਿਆਂ, ਪਾਰਕਸ ਅਤੇ ਬੱਸ ਸਟੌਪ ’ਤੇ ਨਸ਼ਿਆਂ ਦੀ ਵਰਤੋਂ ਗੈਰਕਾਨੂੰਨੀ ਹੋਵੇਗੀ […]
By : Hamdard Tv Admin
ਵੈਨਕੂਵਰ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਜਨਤਕ ਥਾਵਾਂ ’ਤੇ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਜੀ ਹਾਂ, ਪ੍ਰੀਮੀਅਰ ਡੇਵਿਡ ਈਬੀ ਅਤੇ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਵੱਲੋਂ ਨਵਾਂ ਕਾਨੂੰਨ ਲਿਆਂਦਾ ਗਿਆ ਜਿਸ ਦੇ ਪਾਸ ਹੋਣ ਮਗਰੋਂ ਸਮੁੰਦਰੀ ਕੰਢਿਆਂ, ਪਾਰਕਸ ਅਤੇ ਬੱਸ ਸਟੌਪ ’ਤੇ ਨਸ਼ਿਆਂ ਦੀ ਵਰਤੋਂ ਗੈਰਕਾਨੂੰਨੀ ਹੋਵੇਗੀ ਪਰ ਜੇਬ ਵਿਚ ਢਾਈ ਗ੍ਰਾਮ ਤੱਕ ਨਸ਼ਾ ਰੱਖਣਾ ਪਹਿਲਾਂ ਵਾਂਗ ਅਪਰਾਧ ਨਹੀਂ ਮੰਨਿਆ ਜਾਵੇਗਾ।
ਨਵੇਂ ਕਾਨੂੰਨ ਤਹਿਤ ਕਿਸੇ ਵੀ ਇਮਾਰਤ ਦਾ ਦਾਖਲਾ ਗੇਟ ਤੋਂ ਛੇ ਮੀਟਰ ਦੇ ਘੇਰੇ ਵਿਚ ਨਸ਼ਿਆਂ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ। ਇਹ ਰੋਕ ਰਿਹਾਇਸ਼ੀ ਅਤੇ ਵਪਾਰਕ ਦੋਵੇਂ ਕਿਸਮ ਦੀਆਂ ਇਮਾਰਤਾਂ ’ਤੇ ਲਾਗੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਡ ਮੈਦਾਨ ਅਤੇ ਸਕੇਟ ਪਾਰਕਸ ਦੇ 15 ਮੀਟਰ ਘੇਰੇ ਤੱਕ ਪਾਬੰਦੀ ਲਾਗੂ ਹੋਵੇਗੀ। ਪ੍ਰੀਮੀਅਰ ਡੇਵਿਡ ਈਬੀ ਨੇ ਤਜਵੀਜ਼ਸ਼ੁਦਾ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਸ ਹੋਣ ਦੀ ਸੂਰਤ ਵਿਚ ਪੁਲਿਸ ਅਫਸਰਾਂ ਨੂੰ ਕਾਰਵਾਈ ਕਰਨ ਦਾ ਹੱਕ ਮਿਲ ਜਾਵੇਗਾ ਅਤੇ ਨਸ਼ਾ ਕਰਨ ਵਾਲਿਆਂ ਨੂੰ ਜਨਤਕ ਥਾਵਾਂ ਤੋਂ ਹਟਾਇਆ ਜਾ ਸਕੇਗਾ।
ਜੇ ਸਬੰਧਤ ਸ਼ਖਸ ਮਨਾਹੀ ਵਾਲੀ ਜਗ੍ਹਾ ਤੋਂ ਹਟਣ ਤੋਂ ਇਨਕਾਰ ਕਰੇਗਾ ਤਾਂ ਉਸ ਦੀ ਗ੍ਰਿਫਤਾਰੀ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵੀਆਂ ਬੰਦਿਸ਼ਾਂ ਜਨਤਕ ਥਾਵਾਂ ’ਤੇ ਸ਼ਰਾਬ ਅਤੇ ਤੰਬਾਕੀ ਦੀ ਵਰਤੋਂ ਨੂੰ ਰੋਕਣ ਵਾਲੇ ਨਿਯਮਾਂ ਵਰਗੀਆਂ ਹੀ ਹੋਣਗੀਆਂ। ਪ੍ਰੀਮੀਅਰ ਦਾ ਕਹਿਣਾ ਸੀ ਕਿ ਵੱਖ ਵੱਖ ਮਿਊਂਸਪੈਲਿਟੀਜ਼ ਵੱਲੋਂ ਜਨਤਕ ਥਾਵਾਂ ’ਤੇ ਨਸ਼ਿਆਂ ਦੀ ਵਰਤੋਂ ਵਧਣ ਕਰ ਕੇ ਆਪਣੇ ਪੱਧਰ ’ਤੇ ਬਾਇਲਾਅ ਲਿਆਂਦੇ ਜਾ ਰਹੇ ਹਨ ਜਿਸ ਦੇ ਮੱਦੇਨਜ਼ਰ ਇਕ ਸੂਬਾ ਪੱਧਰੀ ਕਾਨੂੰਨ ਲਿਆਉਣ ਦਾ ਫੈਸਲਾ ਕੀਤਾ ਗਿਆ।