ਫਿਰੋਜ਼ਪੁਰ ਵਿਚ ਨਸ਼ਾ ਤਸਕਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ
ਫਿਰੋਜ਼ਪੁਰ, 23 ਅਕਤੂਬਰ, ਨਿਰਮਲ : ਫ਼ਿਰੋਜ਼ਪੁਰ ’ਚ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਹੁਣ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। 19 ਨਸ਼ਾ ਤਸਕਰਾਂ ਦੀ ਹੁਣ ਤੱਕ ਕੁੱਲ 4 ਕਰੋੜ 96 ਲੱਖ 98 ਰੁਪਏ ਦੀ ਜਾਇਦਾਦ ਸੀਲ ਕੀਤੀ ਜਾ ਚੁੱਕੀ ਹੈ। ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰ ਹਰਨਾਮ ਸਿੰਘ ਪੁੱਤਰ ਪਿਸ਼ਾਵਰ ਸਿੰਘ ਵਾਸੀ ਪੱਲਮੇਘਾ […]
By : Hamdard Tv Admin
ਫਿਰੋਜ਼ਪੁਰ, 23 ਅਕਤੂਬਰ, ਨਿਰਮਲ : ਫ਼ਿਰੋਜ਼ਪੁਰ ’ਚ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਹੁਣ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। 19 ਨਸ਼ਾ ਤਸਕਰਾਂ ਦੀ ਹੁਣ ਤੱਕ ਕੁੱਲ 4 ਕਰੋੜ 96 ਲੱਖ 98 ਰੁਪਏ ਦੀ ਜਾਇਦਾਦ ਸੀਲ ਕੀਤੀ ਜਾ ਚੁੱਕੀ ਹੈ। ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰ ਹਰਨਾਮ ਸਿੰਘ ਪੁੱਤਰ ਪਿਸ਼ਾਵਰ ਸਿੰਘ ਵਾਸੀ ਪੱਲਮੇਘਾ ਪਾਸੋਂ 49 ਮਰਲੇ ਭਾਵ 13328 ਵਰਗ ਫੁੱਟ ਜ਼ਮੀਨ ਅਤੇ ਇੱਕ ਕਾਰ ਬਰਾਮਦ ਕੀਤੀ ਹੈ, ਜਿਸ ਦੀ ਕੁੱਲ ਕੀਮਤ 41 ਲੱਖ 66 ਹਜ਼ਾਰ 472 ਰੁਪਏ ਬਣਦੀ
ਹੈ। ਐਨਡੀਪੀਐਸ ਐਕਟ 1985 ਤਹਿਤ ਜ਼ਿਲ੍ਹੇ ਵਿੱਚ ਕੁੱਲ 13 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਗਈਆਂ ਹਨ। ਜਦਕਿ ਬਾਕੀ ਛੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦਾ ਕੰਮ ਜਾਰੀ ਹੈ। ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰੀ ਤੋਂ ਜਾਇਦਾਦ ਹਾਸਲ ਕੀਤੀ ਹੈ। ਜਿਨ੍ਹਾਂ ਵਿੱਚੋਂ ਹੁਣ ਤੱਕ 13 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ, ਉਨ੍ਹਾਂ ਦੇ ਘਰਾਂ, ਵਪਾਰਕ ਅਦਾਰਿਆਂ ਅਤੇ ਖੇਤਾਂ ਸਮੇਤ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਜਾਂ ਫਰੀਜ਼ ਕੀਤਾ ਜਾ ਚੁੱਕਾ ਹੈ। ਐਨਡੀਪੀਐਸ ਐਕਟ ਤਹਿਤ ਜ਼ਬਤ ਕੀਤੀਆਂ ਇਹ ਜਾਇਦਾਦਾਂ ਨਾ ਤਾਂ ਵੇਚੀਆਂ ਜਾਣਗੀਆਂ ਅਤੇ ਨਾ ਹੀ ਟਰਾਂਸਫਰ ਕੀਤੀਆਂ ਜਾਣਗੀਆਂ। ਹੈਰੋਇਨ ਨਸ਼ਾ ਤਸਕਰੀ ਲਈ ਬਦਨਾਮ ਹੋ ਚੁੱਕੀ ਹੈ। ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ।