ਪ੍ਰਿਅੰਕਾ ਗਾਂਧੀ ਦਾ ਵੱਡਾ ਐਲਾਨ, "ਸਰਕਾਰ ਬਣੀ ਤਾਂ ਔਰਤਾਂ ਨੂੰ ਦੇਵਾਂਗੇ ਹਰ ਮਹੀਨੇ 8500 ਰੁਪਏ"
ਨਵੀਂ ਦਿੱਲੀ,16 ਮਈ, ਪਰਦੀਪ ਸਿੰਘ: ਲੋਕ ਸਭਾ ਚੋਣਾਂ ਵਿਚਾਲੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਮਹਿਲਾਵਾਂ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਮਹਿਲਾ ਨੂੰ ਸ਼ਕਤੀਕਰਨ ਅਤੇ ਮਜ਼ਬੂਤ ਕਰਨ ਲਈ ਕੰਮ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬਣਨ ਉੱਤੇ ਹਰ ਮਹਿਲਾ […]
By : Editor Editor
ਨਵੀਂ ਦਿੱਲੀ,16 ਮਈ, ਪਰਦੀਪ ਸਿੰਘ: ਲੋਕ ਸਭਾ ਚੋਣਾਂ ਵਿਚਾਲੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਮਹਿਲਾਵਾਂ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਮਹਿਲਾ ਨੂੰ ਸ਼ਕਤੀਕਰਨ ਅਤੇ ਮਜ਼ਬੂਤ ਕਰਨ ਲਈ ਕੰਮ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬਣਨ ਉੱਤੇ ਹਰ ਮਹਿਲਾ ਨੂੰ 8500 ਰੁਪਏ ਦਿੱਤੇ ਜਾਣਗੇ। ਜੁਲਾਈ ਤੋਂ ਔਰਤਾਂ ਦੇ ਖਾਤਿਆਂ 'ਚ ਹਰ ਮਹੀਨੇ 8500 ਰੁਪਏ ਯਾਨੀ 1 ਲੱਖ ਰੁਪਏ ਸਾਲਾਨਾ ਜਮ੍ਹਾ ਹੋਣ ਨਾਲ ਹਰ ਪਰਿਵਾਰ ਦੀ ਆਰਥਿਕ ਸਥਿਤੀ ਬਦਲ ਜਾਵੇਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਭਾਗੀਦਾਰੀ ਔਰਤਾਂ ਦੀ ਸ਼ਕਤੀ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਆਸ਼ਾ, ਆਂਗਣਵਾੜੀ ਅਤੇ ਕੁੱਕ ਭੈਣਾਂ ਦੇ ਮਾਣਭੱਤੇ ਵਿੱਚ ਕੇਂਦਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ। 25 ਲੱਖ ਰੁਪਏ ਦੀ ਬੀਮਾ ਯੋਜਨਾ ਤੁਹਾਨੂੰ ਡਾਕਟਰੀ ਖਰਚਿਆਂ ਦੀ ਦਲਦਲ ਤੋਂ ਬਾਹਰ ਕੱਢੇਗੀ। ਹਾਲਾਤ ਬਦਲ ਜਾਣਗੇ।
ਪ੍ਰਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਗੈਸ ਦਾ ਸਿਲੰਡਰ 400 ਰੁਪਏ ਦਾ ਸੀ ਹੁਣ 1200 ਰੁਪਏ ਦਾ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੇਲ, ਦਾਲਾਂ, ਆਟਾ, ਚੀਨੀ, ਚਾਵਲ, ਸਬਜ਼ੀਆਂ ਸਭ ਕੁਝ ਬੇਹੱਦ ਮਹਿੰਗਾ ਹੋ ਗਿਆ ਹੈ।
ਪ੍ਰਿਅੰਕਾ ਨੇ ਅੱਗੇ ਕਿਹਾ ਕਿ ਬੱਚਿਆਂ ਦੀ ਪੜਾਈ ਅਤੇ ਦਵਾਈ ਦਾ ਖਰਚਾ ਚੁੱਕਣਾ ਔਖਾ ਹੁੰਦਾ ਜਾ ਰਿਹਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜਨਤਾ ਜਵਾਬਦੇਹੀ ਮੰਗ ਰਹੀ ਹੈ।