Begin typing your search above and press return to search.

ਚਲਦੀ ਬੱਸ ਨੂੰ ਲੱਗੀ ਅੱਗ, ਸਵਾਰੀਆਂ ਨੇ ਛਾਲਾਂ ਮਾਰ ਬਚਾਈ ਜਾਨ

ਬਰਨਾਲਾ, 1 ਦਸੰਬਰ, ਨਿਰਮਲ : ਬਰਨਾਲਾ ਵਿਚ ਬੱਸ ਸਟੈਂਡ ਵੱਲ ਨੂੰ ਆ ਰਹੀ ਇੱਕ ਨਿੱਜੀ ਬੱਸ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਬੱਸ ’ਚ ਸਵਾਰ ਸਵਾਰੀਆਂ ਨੇ ਬੱਸ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸਾਰੇ ਜਣੇ ਠੀਕ ਹਨ, ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬੱਸ ਬਠਿੰਡਾ ਤੋਂ ਆ ਰਹੀ ਸੀ। ਇਸ ਦਾ ਆਖਰੀ […]

ਚਲਦੀ ਬੱਸ ਨੂੰ ਲੱਗੀ ਅੱਗ, ਸਵਾਰੀਆਂ ਨੇ ਛਾਲਾਂ ਮਾਰ ਬਚਾਈ ਜਾਨ

Editor EditorBy : Editor Editor

  |  1 Dec 2023 12:04 AM GMT

  • whatsapp
  • Telegram
  • koo


ਬਰਨਾਲਾ, 1 ਦਸੰਬਰ, ਨਿਰਮਲ : ਬਰਨਾਲਾ ਵਿਚ ਬੱਸ ਸਟੈਂਡ ਵੱਲ ਨੂੰ ਆ ਰਹੀ ਇੱਕ ਨਿੱਜੀ ਬੱਸ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਬੱਸ ’ਚ ਸਵਾਰ ਸਵਾਰੀਆਂ ਨੇ ਬੱਸ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸਾਰੇ ਜਣੇ ਠੀਕ ਹਨ, ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਬੱਸ ਬਠਿੰਡਾ ਤੋਂ ਆ ਰਹੀ ਸੀ। ਇਸ ਦਾ ਆਖਰੀ ਸਟਾਪ ਬਰਨਾਲਾ ਬੱਸ ਸਟੈਂਡ ’ਤੇ ਸੀ, ਜਿਸ ਕਾਰਨ ਖੁਸ਼ਕਿਸਮਤੀ ਨਾਲ ਬੱਸ ਵਿਚ ਸਵਾਰੀਆਂ ਦੀ ਗਿਣਤੀ ਘੱਟ ਸੀ, ਜਿਸ ਕਾਰਨ ਬੱਸ ਵਿਚੋਂ ਉਤਰਦੇ ਸਮੇਂ ਕੰਮ ’ਤੇ ਜਾ ਰਹੇ ਕੁਝ ਬਜ਼ੁਰਗ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅੱਗ ਤੋਂ ਬਾਅਦ ਲੋਕ ਘਬਰਾ ਗਏ ਅਤੇ ਬਾਹਰ ਨਿਕਲਣ ਦੀ ਕਾਹਲੀ ਕਾਰਨ ਸਵਾਰੀਆਂ ਡਿੱਗ ਗਈਆਂ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੇ ਸਹਿਯੋਗ ਨਾਲ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਮੌਕੇ ’ਤੇ ਮੌਜੂਦ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਬਾਕੀ ਸਵਾਰੀਆਂ ਸੁਰੱਖਿਅਤ ਹਨ ਅਤੇ ਬੱਸ ਕਾਫੀ ਹੱਦ ਤੱਕ ਨੁਕਸਾਨੀ ਗਈ ਹੈ। ਬੱਸ ਵਿਚ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it