ਮੁੰਬਈ ਹਵਾਈ ਅੱਡੇ ’ਤੇ ਜਹਾਜ਼ ਕ੍ਰੈਸ਼, ਹੋਏ ਦੋ ਟੁੱਕੜੇ
ਮੁੰਬਈ, 14 ਸਤੰਬਰ (ਸ਼ਾਹ) : ਮੁੰਬਈ ਹਵਾਈ ਅੱਡੇ ’ਤੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਲੈਂਡਿੰਗ ਦੌਰਾਨ ਇਕ ਚਾਰਟਡ ਪਲੇਨ ਰਨਵੇਅ ਤੋਂ ਤਿਲਕ ਕੇ ਕ੍ਰੈਸ਼ ਹੋ ਗਿਆ ਅਤੇ ਉਸ ਦੇ ਦੋ ਟੁਕੜੇ ਹੋ ਕੇ ਉਸ ਵਿਚ ਭਿਆਨਕ ਅੱਗ ਲੱਗ ਗਈ। ਹਾਦਸਾ ਵਾਪਰਦਿਆਂ ਹੀ ਹਵਾਈ ਅੱਡੇ ਦੇ ਪ੍ਰਬੰਧਕਾਂ ਵਿਚ ਭਗਦੜ ਮੱਚ ਗਈ ਕਿਉਂਕਿ ਚਾਰਟਡ ਪਲੇਨ ਵਿਚ […]
By : Editor (BS)
ਮੁੰਬਈ, 14 ਸਤੰਬਰ (ਸ਼ਾਹ) : ਮੁੰਬਈ ਹਵਾਈ ਅੱਡੇ ’ਤੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਲੈਂਡਿੰਗ ਦੌਰਾਨ ਇਕ ਚਾਰਟਡ ਪਲੇਨ ਰਨਵੇਅ ਤੋਂ ਤਿਲਕ ਕੇ ਕ੍ਰੈਸ਼ ਹੋ ਗਿਆ ਅਤੇ ਉਸ ਦੇ ਦੋ ਟੁਕੜੇ ਹੋ ਕੇ ਉਸ ਵਿਚ ਭਿਆਨਕ ਅੱਗ ਲੱਗ ਗਈ। ਹਾਦਸਾ ਵਾਪਰਦਿਆਂ ਹੀ ਹਵਾਈ ਅੱਡੇ ਦੇ ਪ੍ਰਬੰਧਕਾਂ ਵਿਚ ਭਗਦੜ ਮੱਚ ਗਈ ਕਿਉਂਕਿ ਚਾਰਟਡ ਪਲੇਨ ਵਿਚ 6 ਯਾਤਰੀ ਅਤੇ 2 ਕਰੂ ਮੈਂਬਰ ਸਵਾਰ ਸਨ।
ਹਾਦਸਾ ਕਾਫ਼ੀ ਭਿਆਨਕ ਸੀ ਪਰ ਗ਼ਨੀਮਤ ਰਹੀ ਕਿ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਜਾਨ ਬਚ ਗਈ ਪਰ ਉਨ੍ਹਾਂ ਨੂੰ ਕਾਫ਼ੀ ਸੱਟਾਂ ਵੱਜੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਜਹਾਜ਼ ਵਿਸਾਖਾਪਟਨਮ ਤੋਂ ਆਇਆ ਸੀ।
ਮੁਢਲੀ ਜਾਣਕਾਰੀ ਅਨੁਸਾਰ ਜਹਾਜ਼ ਮੱਧ ਪ੍ਰਦੇਸ਼ ਦੇ ਭੋਪਾਲ ਸਥਿਤ ਕੰਪਨੀ ਦਲੀਪ ਬਿਲਡਕਾਨ ਦੇ ਨਾਂਅ ਰਜਿਸਟਰਡ ਹੈ। ਜਹਾਜ਼ ਵਿਚ ਜੇਐਮ ਬੈਕਸੀ ਕੰਪਨੀ ਦੇ ਮਾਲਕ ਕੋਟਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਵਾਰ ਸਨ। ਜੇਐਮ ਬੈਕਸੀ ਕੰਪਨੀ ਲਾਜਿਸਟਿਕ ਦੇ ਖੇਤਰ ਵਿਚ ਕੰਮ ਕਰਨ ਵਾਲੀ ਨਾਮੀ ਕੰਪਨੀ ਹੈ।
ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਦੱਸਿਆ ਕਿ ਜੀਸੀਆਰ ਵੈਂਚਰਜ ਲਿਅਰਜੈੱਟ 45 ਏਅਰਕ੍ਰਾਫਟ ਮੁੰਬਈ ਦੇ ਰਨਵੇਅ 27 ਨੰਬਰ ’ਤੇ ਫਿਸਲ ਗਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਤੁਰੰਤ ਅੱਗ ’ਤੇ ਕਾਬੂ ਪਾਇਆ। ਦਰਅਸਲ ਮੁੰਬਈ ਵਿਚ ਭਾਰੀ ਬਾਰਿਸ਼ ਹੋ ਰਹੀ ਐ, ਜਿਸ ਕਾਰਨ ਵਿਜ਼ੀਬਿਲਟੀ ਕਾਫ਼ੀ ਘੱਟ ਸੀ ਅਤੇ ਇਹ ਹਾਦਸਾ ਵਾਪਰ ਗਿਆ।