ਪ੍ਰਧਾਨ ਮੰਤਰੀ ਮੋਦੀ ਦੀ ਅੱਜ ਪੰਜਾਬ ਵਿਚ ਰੈਲੀ
ਹੁਸ਼ਿਆਰਪੁਰ, 30 ਮਈ, ਨਿਰਮਲ : ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਅੱਜ ਪੰਜਾਬ ਵਿਚ ਕਈ ਸਿਆਸੀ ਲੀਡਰਾਂ ਦੀਆਂ ਰੈਲੀਆਂ ਹਨ। ਪੰਜਾਬ ਵਿਚ ਇੱਕ ਜੂਨ ਨੂੰ ਵੋਟਾਂ ਪੈਣੀਆਂ ਹਨ। ਇਸ ਲਈ ਅੱਜ 30 ਮਈ ਦੀ ਸ਼ਾਮ ਨੂੰ ਚੋਣ ਪ੍ਰਚਾਰ ਪੂਰੀ ਤਰ੍ਹਾਂ ਰੁਕ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰੈਲੀ ਵਿੱਚ ਸ਼ਾਮਲ ਹੋਣ ਲਈ ਅੱਜ ਵੀਰਵਾਰ ਨੂੰ […]
By : Editor Editor
ਹੁਸ਼ਿਆਰਪੁਰ, 30 ਮਈ, ਨਿਰਮਲ : ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਅੱਜ ਪੰਜਾਬ ਵਿਚ ਕਈ ਸਿਆਸੀ ਲੀਡਰਾਂ ਦੀਆਂ ਰੈਲੀਆਂ ਹਨ। ਪੰਜਾਬ ਵਿਚ ਇੱਕ ਜੂਨ ਨੂੰ ਵੋਟਾਂ ਪੈਣੀਆਂ ਹਨ। ਇਸ ਲਈ ਅੱਜ 30 ਮਈ ਦੀ ਸ਼ਾਮ ਨੂੰ ਚੋਣ ਪ੍ਰਚਾਰ ਪੂਰੀ ਤਰ੍ਹਾਂ ਰੁਕ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰੈਲੀ ਵਿੱਚ ਸ਼ਾਮਲ ਹੋਣ ਲਈ ਅੱਜ ਵੀਰਵਾਰ ਨੂੰ ਸਵੇਰੇ 10 ਵਜੇ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਪਹੁੰਚਣਗੇ। ਇਸ ਕਾਰਨ ਬੁੱਧਵਾਰ ਸਵੇਰ ਤੋਂ ਹੀ ਸ਼ਹਿਰ ਦੇ ਸਾਰੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਸਾਰੇ ਕਿਸਾਨ ਸਮੂਹਾਂ ਨੇ ਵੀ ਪੀਐਮ ਮੋਦੀ ਦੇ ਵਿਰੋਧ ਦਾ ਐਲਾਨ ਕੀਤਾ ਹੈ।
ਅਜਿਹੇ ’ਚ ਕਿਸਾਨ ਸੰਗਠਨਾਂ ਦੇ ਲੋਕ ਪੀਐੱਮ ਮੋਦੀ ਦਾ ਵਿਰੋਧ ਨਾ ਕਰ ਸਕਣ, ਇਸ ਲਈ ਪੁਲਸ ਨੇ ਵੱਡੇ ਕਿਸਾਨ ਨੇਤਾਵਾਂ ਨੂੰ ਨਜ਼ਰਬੰਦ ਕਰਨ ਤਿਆਰੀ ਕਰ ਲਈ ਸੀ। ਬੀਜੇਪੀ ਨੇਤਾਵਾਂ ਦੀ ਮੰਨੀਏ ਤਾਂ ਪੀਐਮ ਮੋਦੀ ਦਾ ਹੈਲੀਕਾਪਟਰ ਸਵੇਰੇ 10 ਵਜੇ ਬਡੇ ਹਨੂੰਮਾਨਜੀ ਮੰਦਰ ਦੇ ਪਿੱਛੇ ਦੁਸਹਿਰਾ ਗਰਾਊਂਡ ’ਚ ਸਟੇਜ ’ਤੇ ਪਹੁੰਚ ਜਾਵੇਗਾ।
ਪ੍ਰੋਗਰਾਮ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਹੀ ਵਾਪਸ ਪਰਤਣਗੇ। ਪ੍ਰਧਾਨ ਮੰਤਰੀ ਮੋਦੀ ਦੇ ਨਾਲ-ਨਾਲ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਵਿਜੇ ਰੂਪਾਣੀ ਸਮੇਤ ਕਈ ਕੇਂਦਰੀ ਮੰਤਰੀ ਰੈਲੀ ’ਚ ਮੰਚ ’ਤੇ ਮੌਜੂਦ ਰਹਿਣਗੇ। ਆਪਣੀ ਚੋਣ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਪੀਐਮ ਮੋਦੀ 30 ਮਈ ਤੋਂ 1 ਜੂਨ ਤੱਕ ਕੰਨਿਆਕੁਮਾਰੀ ਦਾ ਦੌਰਾ ਕਰਨਗੇ। ਕੰਨਿਆਕੁਮਾਰੀ ਵਿੱਚ, ਪੀਐਮ ਮੋਦੀ ਰਾਕ ਮੈਮੋਰੀਅਲ (ਵਿਵੇਕਾਨੰਦ ਮੈਮੋਰੀਅਲ) ਦਾ ਦੌਰਾ ਕਰਨਗੇ ਅਤੇ 30 ਮਈ ਦੀ ਸ਼ਾਮ ਤੋਂ 1 ਜੂਨ ਦੀ ਸ਼ਾਮ ਤੱਕ, ਉਸੇ ਸਥਾਨ ਤੇ ਧਿਆਨ ਮੰਡਪਮ ਵਿੱਚ ਦਿਨ-ਰਾਤ ‘ਧਿਆਨ’ ਕਰਨਗੇ, ਜਿੱਥੇ ਸਵਾਮੀ ਵਿਵੇਕਾਨੰਦ ਨੇ ‘ਧਿਆਨ’ ਕੀਤਾ ਸੀ।