12 ਲੱਖ ਲੋਕਾਂ ਦੇ ਕੈਨੇਡਾ ਪੁੱਜਣ ਮਗਰੋਂ ਇੰਮੀਗ੍ਰੇਸ਼ਨ ਨਿਯਮ ਬਦਲਣ ਦੀ ਤਿਆਰੀ
ਟੋਰਾਂਟੋ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : 12 ਮਹੀਨੇ ਵਿਚ 12 ਲੱਖ ਲੋਕਾਂ ਦੇ ਕੈਨੇਡਾ ਪੁੱਜਣ ਦੇ ਅੰਕੜੇ ਤੋਂ ਫੈਡਰਲ ਸਰਕਾਰ ਦੇ ਮੰਤਰੀ ਵੀ ਹੈਰਾਨ ਹਨ ਅਤੇ ਮੌਜੂਦਾ ਵਰ੍ਹੇ ਦੌਰਾਨ 9 ਲੱਖ ਵਿਦਿਆਰਥੀਆਂ ਦੇ ਕੈਨੇਡੀਅਨ ਧਰਤੀ ’ਤੇ ਕਦਮ ਰੱਖਣ ਦਾ ਅੰਦਾਜ਼ਾ ਵੱਖਰੇ ਤੌਰ ’ਤੇ ਲਾਇਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤੱਕ ਇੰਮੀਗ੍ਰੇਸ਼ਨ ਮੰਤਰੀ ਦੀਆਂ ਜ਼ਿੰਮੇਵਾਰੀਆਂ […]
By : Editor Editor
ਟੋਰਾਂਟੋ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : 12 ਮਹੀਨੇ ਵਿਚ 12 ਲੱਖ ਲੋਕਾਂ ਦੇ ਕੈਨੇਡਾ ਪੁੱਜਣ ਦੇ ਅੰਕੜੇ ਤੋਂ ਫੈਡਰਲ ਸਰਕਾਰ ਦੇ ਮੰਤਰੀ ਵੀ ਹੈਰਾਨ ਹਨ ਅਤੇ ਮੌਜੂਦਾ ਵਰ੍ਹੇ ਦੌਰਾਨ 9 ਲੱਖ ਵਿਦਿਆਰਥੀਆਂ ਦੇ ਕੈਨੇਡੀਅਨ ਧਰਤੀ ’ਤੇ ਕਦਮ ਰੱਖਣ ਦਾ ਅੰਦਾਜ਼ਾ ਵੱਖਰੇ ਤੌਰ ’ਤੇ ਲਾਇਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤੱਕ ਇੰਮੀਗ੍ਰੇਸ਼ਨ ਮੰਤਰੀ ਦੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਪਰ ਹੁਣ ਹਾਊਸਿੰਗ ਮੰਤਰੀ ਬਣ ਚੁੱਕੇ ਸ਼ੌਨ ਫਰੇਜ਼ਰ ਨੇ ਕਿਹਾ ਕਿ ਰਿਹਾਇਸ਼ ਦੇ ਸੰਕਟ ਨੂੰ ਵੇਖਦਿਆਂ ਆਰਜ਼ੀ ਵਿਦੇਸ਼ੀ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਵਿਚ ਹੀ ਭਲਾਈ ਹੈ।
ਹਾਊਸਿੰਗ ਮੰਤਰੀ ਨੇ ਕਿਹਾ, ਆਰਜ਼ੀ ਵੀਜ਼ਿਆਂ ਦੀ ਗਿਣਤੀ ਮੁੜ ਤੈਅ ਕੀਤੀ ਜਾਵੇ
ਘਰਾਂ ਦੀ ਉਸਾਰੀ ਤੇਜ਼ ਕਰਨ ਖਾਤਰ ਕੈਨੇਡਾ ਸਰਕਾਰ ਵੱਲੋਂ ਦੂਜੀ ਆਲਮੀ ਜੰਗ ਤੋਂ ਬਾਅਦ ਵਾਲੀ ਰਣਨੀਤੀ ਅਖਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਸ਼ੌਨ ਫਰੇਜ਼ਰ ਨੇ ਗਲੋਬਲ ਨਿਊਜ਼ ਨਾਲ ਖਾਸ ਇੰਟਰਵਿਊ ਦੌਰਾਨ ਕਿਹਾ ਕਿ ਆਰਜ਼ੀ ਵੀਜ਼ੇ ਵਾਲੀਆਂ ਯੋਜਨਾਵਾਂ ’ਤੇ ਪੁਨਰ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ। ਇਥੇ ਦਸਣਾ ਬਣਦਾ ਹੈ ਕਿ ਪਹਿਲੀ ਜੁਲਾਈ 2022 ਤੋਂ ਪਹਿਲੀ ਜੁਲਾਈ 2023 ਦਰਮਿਆਨ ਤਕਰੀਬਨ 12 ਲੱਖ ਲੋਕ ਪੱਕੇ ਅਤੇ ਆਰਜ਼ੀ ਤੌਰ ’ਤੇ ਕੈਨੇਡਾ ਵਿਚ ਦਾਖਲ ਹੋਏ।