ਪ੍ਰਤਾਪ ਬਾਜਵਾ ਦਾ ਗਠਜੋੜ ਨੂੰ ਲੈ ਕੇ ਵੱਡਾ ਬਿਆਨ
ਮੋਗਾ, 15 ਸਤੰਬਰ (ਸ਼ਾਹ) : ਪੰਜਾਬ ਕਾਂਗਰਸ ਵੱਲੋਂ ਮੋਗਾ ਵਿਖੇ ਨਸ਼ਿਆਂ ਵਿਰੁੱਧ ਵਿਸ਼ਾਲ ਧਰਨਾ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਸਮੇਤ ਹੋਰ ਆਗੂਆਂ ਨੇ ਜਿੱਥੇ ਨਸ਼ਿਆਂ ’ਤੇ ਚਿੰਤਾ ਜਤਾਈ, ਉਥੇ ਹੀ ਉਨ੍ਹਾਂ ਨੇ ਆਪ ਨਾਲ ਗਠਜੋੜ ਅਤੇ ਹੋਰ ਮੁੱਦਿਆਂ ’ਤੇ ਵੀ ਗੱਲਬਾਤ […]
By : Hamdard Tv Admin
ਮੋਗਾ, 15 ਸਤੰਬਰ (ਸ਼ਾਹ) : ਪੰਜਾਬ ਕਾਂਗਰਸ ਵੱਲੋਂ ਮੋਗਾ ਵਿਖੇ ਨਸ਼ਿਆਂ ਵਿਰੁੱਧ ਵਿਸ਼ਾਲ ਧਰਨਾ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਸਮੇਤ ਹੋਰ ਆਗੂਆਂ ਨੇ ਜਿੱਥੇ ਨਸ਼ਿਆਂ ’ਤੇ ਚਿੰਤਾ ਜਤਾਈ, ਉਥੇ ਹੀ ਉਨ੍ਹਾਂ ਨੇ ਆਪ ਨਾਲ ਗਠਜੋੜ ਅਤੇ ਹੋਰ ਮੁੱਦਿਆਂ ’ਤੇ ਵੀ ਗੱਲਬਾਤ ਕੀਤੀ।
ਮੋਗਾ ਵਿਖੇ ਪੰਜਾਬ ਕਾਂਗਰਸ ਵੱਲੋਂ ਨਸ਼ਿਆਂ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਬੋਲਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਨਸ਼ਿਆਂ ’ਤੇ ਚਿੰਤਾ ਜਤਾਈ, ਉਥੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਬੋਲਦਿਆਂ ਆਖਿਆ ਕਿ ਜਿਹੜੇ ਕਾਂਗਰਸੀ ਆਪ ਨਾਲ ਗਠਜੋੜ ਕਰਨ ਲਈ ਜ਼ਿਆਦਾ ਉਤਾਵਲੇ ਨੇ, ਉਹ ਆਪ ਕੋਲੋਂ ਹੀ ਜਾ ਕੇ ਟਿਕਟ ਲੈ ਲੈਣ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦੇ ਹੱਥ ਖੜ੍ਹੇ ਕਰਵਾ ਕੇ ਗਠਜੋੜ ਬਾਰੇ ਉਨ੍ਹਾਂ ਦੀ ਰਾਇ ਵੀ ਜਾਣੀ।
ਇਸੇ ਤਰ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਖਿਆ ਕਿ ਆਮ ਆਦਮੀ ਪਾਰਟੀ 18 ਮਹੀਨੇ ਵਿਚ ਇਕ ਸਕੂਲ ਬਣਾ ਕੇ ਵੱਡੇ ਦਮਗਜ਼ੇ ਮਾਰ ਰਹੀ ਐ, ਜਦਕਿ ਸਾਰੇ ਸਕੂਲ ਕਾਂਗਰਸ ਦੇ ਬਣਾਏ ਹੋਏ ਨੇ।
ਦੱਸ ਦਈਏ ਕਿ ਇਸ ਮੌਕੇ ਫਰੀਦਕੋਟ ਤੋਂ ਸਾਂਸਦ ਮੁਹੰਮਦ ਸਦੀਕ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਵੱਲੋਂ ਪੰਜਾਬ ਵਿਚ ਵਧ ਰਹੇ ਨਸ਼ੇ ’ਤੇ ਚਿੰਤਾ ਜਤਾਈ ਗਈ।