ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ
ਭਿੱਖੀਵਿੰਡ, 28 ਫਰਵਰੀ, ਨਿਰਮਲ : ਭਿੱਖੀਵਿੰਡ ’ਚ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦੇ ਅੰਨ੍ਹੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਭਰਜਾਈ ਨੇ ਹੀ ਆਪਣੇ ਪੁੱਤਰ ’ਤੇ ਉਸ ਦੇ ਦੋਸਤਾਂ ਸਮੇਤ ਕਥਿਤ ਤੌਰ ’ਤੇ ਇਸ ਹੱਤਿਆ ਨੂੰ ਅੰਜਾਮ ਦਿੱਤਾ ਕਿਉਂਕਿ ਭਰਜਾਈ ਨਾਲ ਸਬੰਧ […]
By : Editor Editor
ਭਿੱਖੀਵਿੰਡ, 28 ਫਰਵਰੀ, ਨਿਰਮਲ : ਭਿੱਖੀਵਿੰਡ ’ਚ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦੇ ਅੰਨ੍ਹੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਭਰਜਾਈ ਨੇ ਹੀ ਆਪਣੇ ਪੁੱਤਰ ’ਤੇ ਉਸ ਦੇ ਦੋਸਤਾਂ ਸਮੇਤ ਕਥਿਤ ਤੌਰ ’ਤੇ ਇਸ ਹੱਤਿਆ ਨੂੰ ਅੰਜਾਮ ਦਿੱਤਾ ਕਿਉਂਕਿ ਭਰਜਾਈ ਨਾਲ ਸਬੰਧ ਰੱਖਣ ਵਾਲੇ ਦੇ ਘਰ ਆਉਣ ’ਤੇ ਉਹ ਇਤਰਾਜ਼ ਪ੍ਰਗਟ ਕਰਦਾ ਸੀ। ਪੁਲਿਸ ਨੇ ਹੱਤਿਆ ਦੇ ਮਾਮਲੇ ’ਚ ਨਾਮਜ਼ਦ ਕੀਤੀ ਭਰਜਾਈ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਵਲੋਂ ਅਸਤੀਫ਼ੇ ਦੀ ਪੇਸ਼ਕਸ਼
ਸ਼ਿਮਲਾ, 28 ਫਰਵਰੀ, ਨਿਰਮਲ : ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।ਦੱਸਦੇ ਚਲੀਏ ਕਿ ਮੰਤਰੀ ਅਤੇ ਵਿਧਾਇਕਾਂ ਦੀ ਨਰਾਜ਼ਗੀ ਦੇ ਵਿਚਾਲੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ।ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੇ ਭੇਜੇ ਨਿਗਰਾਨ ਨੂੰ ਇਸ ਬਾਰੇ ਵਿਚ ਦੱਸ ਦਿੱਤਾ ਹੈ। ਕਾਂਗਰਸ ਸ਼ਾਮ ਤੱਕ ਨਵੇਂ ਨੇਤਾ ਦੀ ਚੋਣ ਕਰ ਸਕਦੀ ਹੈ। ਪਾਰਟੀ ਨੇ ਵਿਧਾਇਕਾਂ ਨਾਲ ਗੱਲਬਾਤ ਦੇ ਲਈ ਨਿਗਰਾਨ ਭੇਜੇ ਹਨ।
ਸੁਖਵਿੰਦਰ ਨੇ ਨਰਾਜ਼ ਮੰਤਰੀ ਵਿਕਰਮਦਿਤਿਆ ਦੇ ਅਸਤੀਫ਼ੇ ਦੇ ਕਰੀਬ ਘੰਟੇ ਬਾਅਦ ਇਹ ਕਦਮ ਚੁੱਕਿਆ। ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਬੇਟੇ ਵਿਕਰਮਦਿਤਿਆ ਨੇ ਨਾਂ ਲਏ ਬਗੈਰ ਸੀਐਮ ਸੁਖਵਿੰਦਰ ਸੁੱਖੂ ’ਤੇ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਹੈ।ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਜਿਸ ਦਾ ਨਤੀਜਾ ਕੱਲ੍ਹ ਦਿਖਾਈ ਦਿੱਤਾ। ਹੁਣ ਗੇਂਦ ਹਾਈ ਕਮਾਨ ਦੇ ਪਾਲੇ ਵਿਚ ਹੈ। ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕ ਰਾਜਿੰਦਰ ਰਾਣਾ ਨੇ ਕਾਂਗਰਸ ਹਾਈ ਕਮਾਨ ਨੂੰ ਸੁਖਵਿੰਦਰ ਸੁੱਖੂ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।
ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲਈ
ਖੰਨਾ, 28 ਫਰਵਰੀ, ਨਿਰਮਲ : ਖੰਨਾ ਵਿਖੇ ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲੈ ਲਈ।
ਖੰਨਾ ਵਿਚ ਸਮਰਾਲਾ ਦੇ ਪਿੰਡ ਪੂਨੀਆ ਵਿਚ ਇੱਕ ਭਰਾ ਨੇ ਅਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਕਤਲ ਕੀਤਾ ਗਿਆ । ਇਸ ਦੌਰਾਨ ਬਚਾਅ ਕਰਨ ਆਏ ਪਿਤਾ ਨੂੰ ਵੀ ਨਹੀਂ ਬਖਸ਼ਿਆ। ਉਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਦੇ ਤੌਰ ’ਤੇ ਹੋਈ। ਦੋ ਸਾਲ ਪਹਿਲਾਂ ਜਗਦੀਪ ਸਿੰਘ ਨੇ ਅਪਣੀ ਮਾਂ ਦਾ ਕਤਲ ਕੀਤਾ ਸੀ। ਇਸ ਕੇਸ ਵਿਚ ਅਜੇ ਕਰੀਬ 4 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ।