ਅੰਮ੍ਰਿਤਸਰ ਵਿੱਚ ਪੁਲਿਸ ਨੇ ਫਰਜ਼ੀ ਫੌਜੀ ਅਫਸਰ ਫੜਿਆ
ਅੰਮਿ੍ਤਸਰ : ਪੰਜਾਬ ਦੇ ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਫਰਜ਼ੀ ਫੌਜੀ ਅਫਸਰ ਨੂੰ ਫੜਿਆ ਹੈ। ਮੁਲਜ਼ਮ ਮੇਜਰ ਰੈਂਕ ਦੀ ਵਰਦੀ ਪਾ ਕੇ ਅੰਮ੍ਰਿਤਸਰ ਦੇ ਗੋਲਬਾਗ ਇਲਾਕੇ ਵਿੱਚ ਘੁੰਮ ਰਿਹਾ ਸੀ। ਸਥਾਨਕ ਪੁਲਿਸ ਨੂੰ ਉਸ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਪੁੱਛਗਿੱਛ ਲਈ ਰੋਕ ਦਿੱਤਾ। ਪਹਿਲਾਂ ਤਾਂ ਮੁਲਜ਼ਮ ਨੇ ਆਪਣੀ ਪਛਾਣ ਮੇਜਰ ਵਜੋਂ ਦੱਸੀ […]
By : Editor (BS)
ਅੰਮਿ੍ਤਸਰ : ਪੰਜਾਬ ਦੇ ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਫਰਜ਼ੀ ਫੌਜੀ ਅਫਸਰ ਨੂੰ ਫੜਿਆ ਹੈ। ਮੁਲਜ਼ਮ ਮੇਜਰ ਰੈਂਕ ਦੀ ਵਰਦੀ ਪਾ ਕੇ ਅੰਮ੍ਰਿਤਸਰ ਦੇ ਗੋਲਬਾਗ ਇਲਾਕੇ ਵਿੱਚ ਘੁੰਮ ਰਿਹਾ ਸੀ। ਸਥਾਨਕ ਪੁਲਿਸ ਨੂੰ ਉਸ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਪੁੱਛਗਿੱਛ ਲਈ ਰੋਕ ਦਿੱਤਾ। ਪਹਿਲਾਂ ਤਾਂ ਮੁਲਜ਼ਮ ਨੇ ਆਪਣੀ ਪਛਾਣ ਮੇਜਰ ਵਜੋਂ ਦੱਸੀ ਪਰ ਸਖ਼ਤੀ ਨਾਲ ਪੁੱਛਣ ’ਤੇ ਮੁਲਜ਼ਮ ਨੇ ਆਪਣੀ ਗ਼ਲਤੀ ਕਬੂਲੀ।
ਅੰਮ੍ਰਿਤਸਰ ਦੀ ਡੀਸੀਪੀ ਸਿਟੀ ਪ੍ਰਗਿਆ ਜੈਨ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਚਿਕਨਾ ਵਾਸੀ ਸੰਦੀਪ ਸਿੰਘ ਵਜੋਂ ਹੋਈ ਹੈ। ਉਸ ਕੋਲੋਂ ਵਰਦੀਆਂ, ਪਛਾਣ ਪੱਤਰ ਅਤੇ ਮੈਡਲ ਮਿਲੇ ਹਨ। ਪੁਲਿਸ ਚੌਕੀ ਦੁਰਗਿਆਣਾ ਮੰਦਿਰ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਇਸ ਸਾਰੀ ਕਾਰਵਾਈ ਦੀ ਅਗਵਾਈ ਕੀਤੀ |
ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਕਈ ਰੈਂਕ ਦੀਆਂ ਵਰਦੀਆਂ ਬਰਾਮਦ ਹੋਈਆਂ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਵਰਦੀਆਂ ਪਾ ਕੇ ਲੋਕਾਂ ’ਤੇ ਹਾਵੀ ਹੁੰਦਾ ਸੀ। ਉਹ ਇਹ ਵਰਦੀਆਂ ਆਪਣੇ ਬੈਗ ਵਿੱਚ ਲੈ ਕੇ ਘੁੰਮ ਰਿਹਾ ਸੀ। ਫੜੇ ਜਾਣ ਤੋਂ ਬਾਅਦ ਜਦੋਂ ਦੋਸ਼ੀ ਨੂੰ ਫੌਜ ਵਿਚ ਆਪਣੀ ਹੋਂਦ ਸਾਬਤ ਕਰਨ ਲਈ ਕਿਹਾ ਗਿਆ ਤਾਂ ਉਹ ਇਹ ਦਿਖਾਉਣ ਵਿਚ ਅਸਮਰੱਥ ਰਿਹਾ।