ਆਲ੍ਹਣੇ ਤੋਂ ਦੂਰ ਕੀਤਾ ਬਾਗਾਂ ਵਾਲੇ ਸ਼ਹਿਰ ਨੇ
ਆਲ੍ਹਣੇ ਤੋਂ ਦੂਰ ਕੀਤਾ ਬਾਗਾਂ ਵਾਲੇ ਸ਼ਹਿਰ ਨੇਰੱਖਿਆ ਉਜਾੜ ਕੇ ਆਹ ਭਾਗਾਂ ਵਾਲੇ ਸ਼ਹਿਰ ਨੇ.ਸਾਨੂੰ ਜੀ ਨਿਮਾਣਿਆਂ ਨੂੰ ਕਾਹਦੀਆਂ ਮਹਾਰਤਾਂਉੰਗਲਾਂ ਤੇ ਰੱਖਿਆ ਦਿਮਾਗਾਂ ਵਾਲੇ ਸ਼ਹਿਰ ਨੇ.ਸੁਣਿਆ ਸੀ ਐਥੇ ਆ ਕੇ ਦੁੱਖੜੇ ਨਿਵਾਰੇ ਜਾਂਦੇਸੋਜ਼ ਭੈੜੀ ਛੇੜ ਦਿੱਤੀ ਰਾਗਾਂ ਵਾਲੇ ਸ਼ਹਿਰ ਨੇ.ਸੂਰਤਾਂ ਪਿਆਰੀਆਂ ਦੇ ਡੰਗ ਜਮ੍ਹਾਂ ਜ਼ਹਿਰ ਜਹੇਫ਼ਾਹੇ ਲਾਇਆ ਜ਼ੁਲਫ਼ਾਂ ਦੇ ਨਾਗਾਂ ਵਾਲੇ ਸ਼ਹਿਰ ਨੇ.ਕੁੱਲੀ ਸਾਡੀ ਢਾਹੀ,ਸਾਡੇ […]
By : Makhan Shah
ਆਲ੍ਹਣੇ ਤੋਂ ਦੂਰ ਕੀਤਾ ਬਾਗਾਂ ਵਾਲੇ ਸ਼ਹਿਰ ਨੇ
ਰੱਖਿਆ ਉਜਾੜ ਕੇ ਆਹ ਭਾਗਾਂ ਵਾਲੇ ਸ਼ਹਿਰ ਨੇ
.
ਸਾਨੂੰ ਜੀ ਨਿਮਾਣਿਆਂ ਨੂੰ ਕਾਹਦੀਆਂ ਮਹਾਰਤਾਂ
ਉੰਗਲਾਂ ਤੇ ਰੱਖਿਆ ਦਿਮਾਗਾਂ ਵਾਲੇ ਸ਼ਹਿਰ ਨੇ
.
ਸੁਣਿਆ ਸੀ ਐਥੇ ਆ ਕੇ ਦੁੱਖੜੇ ਨਿਵਾਰੇ ਜਾਂਦੇ
ਸੋਜ਼ ਭੈੜੀ ਛੇੜ ਦਿੱਤੀ ਰਾਗਾਂ ਵਾਲੇ ਸ਼ਹਿਰ ਨੇ
.
ਸੂਰਤਾਂ ਪਿਆਰੀਆਂ ਦੇ ਡੰਗ ਜਮ੍ਹਾਂ ਜ਼ਹਿਰ ਜਹੇ
ਫ਼ਾਹੇ ਲਾਇਆ ਜ਼ੁਲਫ਼ਾਂ ਦੇ ਨਾਗਾਂ ਵਾਲੇ ਸ਼ਹਿਰ ਨੇ
.
ਕੁੱਲੀ ਸਾਡੀ ਢਾਹੀ,ਸਾਡੇ ਜੁਗਨੂੰ ਵੀ ਕੈਦ ਕੀਤੇ
ਤੇਰੇ ਮਹਿਲਾਂ,ਕਿਲ੍ਹਿਆਂ,ਚਿਰਾਗਾਂ ਵਾਲੇ ਸ਼ਹਿਰ ਨੇ
.
ਹਾਸੇ ਸਾਡੇ ਖੋਹ ਲਏ,ਤੇ ਕਾਸੇ ਸਾਡੇ ਖੋਹ ਲਏ
'ਕਾਫ਼ਿਰ' ਬਣਾਇਆ ਆਹ ਵੈਰਾਗਾਂ ਵਾਲੇ ਸ਼ਹਿਰ ਨੇ
- ਮਲਕੀਤ ਸਿੰਘ, ਐਮਏ
ਜਰਨਲਿਜ਼ਮ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋਬਾ : 98151-19987