ਜਨਮ ਦਿਨ 'ਤੇ ਪੀਐੱਮ ਮੋਦੀ ਦਾ ਦੇਸ਼ ਨੂੰ ਤੋਹਫਾ
ਨਵੀਂ ਦਿੱਲੀ, 17 ਸਤੰਬਰ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 73ਵਾਂ ਜਨਮਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਵੱਡੀ ਸੌਗਾਤ ਦਿੰਦੀਆਂ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ । ਪੀਐੱਮ ਮੋਦੀ ਨੇ ਦਿੱਲੀ ਵਿੱਚ ਨਵੀਂ ਮੈਟਰੋ ਲਾਈਨ ਦਾ ਉਦਘਾਟਨ ਕੀਤਾ । ਇਸ ਮੌਕੇ ਪੀਐੱਮ ਮੋਦੀ ਨੇ ਮੈਟਰੋ ਵਿੱਚ ਵੀ ਸਫਰ ਕੀਤਾ ਤੇ ਉਹ […]
By : Hamdard Tv Admin
ਨਵੀਂ ਦਿੱਲੀ, 17 ਸਤੰਬਰ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 73ਵਾਂ ਜਨਮਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਵੱਡੀ ਸੌਗਾਤ ਦਿੰਦੀਆਂ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ । ਪੀਐੱਮ ਮੋਦੀ ਨੇ ਦਿੱਲੀ ਵਿੱਚ ਨਵੀਂ ਮੈਟਰੋ ਲਾਈਨ ਦਾ ਉਦਘਾਟਨ ਕੀਤਾ । ਇਸ ਮੌਕੇ ਪੀਐੱਮ ਮੋਦੀ ਨੇ ਮੈਟਰੋ ਵਿੱਚ ਵੀ ਸਫਰ ਕੀਤਾ ਤੇ ਉਹ ਲੋਕਾਂ ਨਾਲ ਸੈਲਫੀ ਤੇ ਗੱਲਬਾਤ ਕਰਦੇ ਨਜ਼ਰ ਆਏ। ਪੀਐੱਮ ਮੋਦੀ ਨੇ ਯਸ਼ੋਭੂਮੀ ਐਕਸਪੋ ਸੈਂਟਰ ਦਾ ਵੀ ਉਦਘਾਟਨ ਕੀਤਾ ਤੇ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਵੀ ਕੀਤੀ। ਆਓ ਇੱਕ ਰਿਪੋਰਟ ਜ਼ਰਿਏ ਜਾਣਦੇ ਹਾਂ ਕਿ ਪੀਐੱਮ ਮੋਦੀ ਵੱਲੋਂ ਕੀਤੇ ਉਦਘਾਟਨ ਕਿਵੇਂ ਹਨ ਖਾਸ ।
ਪੀਐੱਮ ਮੋਦੀ ਨੇ ਦਵਾਰਕਾ ਸੈਕਟਰ-21 ਤੋਂ ਯਸ਼ਭੂਮੀ ਦਵਾਰਕਾ ਸੈਕਟਰ-25 ਤੱਕ ਏਅਰਪੋਰਟ ਐਕਸਪ੍ਰੈਸ ਮੈਟਰੋ ਲਾਈਨ ਦੇ ਵਿਸਥਾਰ ਦਾ ਉਦਘਾਟਨ ਕੀਤਾ । ਨਵਾਂ ਯਸ਼ਭੂਮੀ ਦਵਾਰਕਾ ਸੈਕਟਰ-25 ਭੂਮੀਗਤ ਸਟੇਸ਼ਨ ਸ਼ਹਿਰ ਦੀਆਂ ਖਾਸ ਥਾਵਾਂ ਨਾਲ ਸਿੱਧਾ ਜੁੜੇਗਾ ਜਿਸ ਨਾਲ ਲੋਕਾਂ ਨੂੰ ਖਾਸ ਫਾਇਦਾ ਹੋਵੇਗਾ । ਪ੍ਰਧਾਨ ਮੰਤਰੀ ਮੋਦੀ ਮੈਟਰੋ ਵਿੱਚ ਸਵਾਰ ਹੋ ਕੇ ਕਨਵੈਨਸ਼ਨ ਸੈਂਟਰ ਪਹੁੰਚੇ । ਮੈਟਰੋ ਵਿੱਚ ਸਫਰ ਦੌਰਾਨ ਲੋਕਾਂ ਨੇ ਪੀਐੱਮ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੱਤੀ । ਪੀਐੱਮ ਮੋਦੀ ਨੇ ਲੋਕਾਂ ਨਾਲ ਸੈਲਫੀ ਲਈ ਤੇ ਗੱਲਬਾਤ ਵੀ ਕੀਤੀ ।
ਯਸ਼ੋਭੂਮੀ ਕਨਵੈਨਸ਼ਨ ਸੈਂਟਰ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਵਾਰਕਾ ਵਿੱਚ ਯਸ਼ੋਭੂਮੀ ਨਾਮ ਦੀ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੇ 5,400 ਕਰੋੜ ਰੁਪਏ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਅਤਿ-ਆਧੁਨਿਕ ਸੰਮੇਲਨ ਕੇਂਦਰ 73,000 ਵਰਗ ਮੀਟਰ ਤੋਂ ਵੱਧ ਦੇ ਇੱਕ ਵਿਸ਼ਾਲ ਖੇਤਰ ਵਿੱਚ ਬਣਾਇਆ ਗਿਆ ਹੈ। ਇਸ ਵਿੱਚ ਮੁੱਖ ਆਡੀਟੋਰੀਅਮ, ਇੱਕ ਸ਼ਾਨਦਾਰ ਬਾਲਰੂਮ ਅਤੇ 11,000 ਡੈਲੀਗੇਟਾਂ ਨੂੰ ਰੱਖਣ ਦੀ ਕੁੱਲ ਸਮਰੱਥਾ ਵਾਲੇ 13 ਮੀਟਿੰਗ ਕਮਰੇ ਸਮੇਤ 15 ਸੰਮੇਲਨ ਕਮਰੇ ਸ਼ਾਮਲ ਹਨ।
ਕਨਵੈਨਸ਼ਨ ਸੈਂਟਰ ਵਿੱਚ ਬਣੀ ਅੰਡਰਗ੍ਰਾਊਂਡ ਪਾਰਕਿੰਗ ਵਿੱਚ ਇੱਕਠੇ 3 ਹਜ਼ਾਰਾਂ ਨੂੰ ਪਾਰਕ ਕੀਤਾ ਜਾ ਸਕਦਾ ਹੈ। ਇਹ ਹੀ ਨਹੀਂ ਇਸ ਸੈਂਟਰ ਦੇ ਡ੍ਰੇਨੇਜ ਪਾਣੀ ਦੀ ਮੁੜ ਵਰਤੋਂ ਹੋ ਸਕਦੀ ਹੈ। ਨਾਲ ਹੀ ਇਥੇ ਰੇਨ ਵਾਟਰ ਹਾਰਵੈਸਟਿੰਗ ਦੀ ਸੁਵਿਧਾ ਵੀ ਮੌਜੂਦ ਹੈ। ਦਸ ਦਈਏ ਕਿ ਪੀਐੱਮ ਮੋਦੀ ਨੇ ਕਨਵੈਨਸ਼ਨ ਸੈਂਟਰ ਵਿੱਚ ਰਿਵਾਇਤੀ ਕੰਮ ਕਰ ਰਹੇ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ ਸੀ। ਉਹਨਾਂ ਕਿਹਾ ਇਸ ਸੈਂਟਰ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਕਾਰੀਗਰਾਂ ਲਈ ਵਿਸ਼ਕਰਮਾ ਯੋਜਨਾ ਦੀ ਸ਼ੁਰੂਆਤ
ਵਿਸ਼ਵਕਰਮਾ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ । ਇਸ ਯੋਜਨਾ ਦਾ ਲਾਭ 18 ਕਾਰੋਬਾਰਾਂ ਨਾਲ ਜੁੜੇ ਲੋਕਾਂ ਨੂੰ ਮਿਲੇਗਾ। ਇਸ ਦੇ ਲਈ 13 ਹਜ਼ਾਰ ਕਰੋੜ ਰੁਪਏ ਦਾ ਫੰਡ ਬਣਾਇਆ ਜਾਵੇਗਾ। ਪੀਐੱਮ ਮੋਦੀ ਨੇ ਕਿਹਾ ਕਿ ਇਹ ਯੋਜਨਾ ਲੱਖਾਂ ਕਾਰੋਬੀਆਂ ਲਈ ਉਮੀਦ ਲੈਕੇ ਆਈ ਹੈ। ਹੁਣ ਤੁਹਾਨੂੰ ਦੱਸਦੇ ਹਾਂ ਇਸ ਯੋਜਨਾ ਨਾਲ ਕਿਹੜੇ ਸੈਕਟਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ ।
1. ਕਿਸ਼ਤੀ ਬਣਾਉਣ ਵਾਲੇ, 2. ਹਥਿਆਰ ਬਣਾਉਣ ਵਾਲੇ, 3. ਲੁਹਾਰ, 4. ਤਾਲਾ ਬਣਾਉਣ ਵਾਲਾ ਮੁਰੰਮਤ ਕਰਨ ਵਾਲਾ, 5. ਸੁਨਿਆਰਾ, 6. ਘੁਮਿਆਰ, 7. ਮੂਰਤੀਕਾਰ, 8. ਮੋਚੀ, 9. ਰਵਾਇਤੀ ਗੁੱਡੀ ਅਤੇ ਖਿਡੌਣੇ ਬਣਾਉਣ ਵਾਲੇ, 10. ਨਾਈ, 11. ਧੋਬੀ, 12. ਦਰਜ਼ੀ
ਉਧਰ ਪੀਐੱਮ ਮੋਦੀ ਦੇ ਜਨਮਦਿਨ ਮੌਕੇ ਅੱਜ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਆਯੂਸ਼ਮਾਨ ਭਾਵ ਮੁਹਿੰਮ ਸ਼ੁਰੂ ਕੀਤੀ ਹੈ । ਇਸ ਯੋਜਨਾ ਤਹਿਤ ਦੇਸ਼ ਭਰ ਦੇ 1 ਲੱਖ 17 ਹਜ਼ਾਰ ਤੋਂ ਵੱਧ ਸਿਹਤ ਕੇਂਦਰਾਂ 'ਤੇ ਲੋਕਾਂ ਦੀ ਮੁਫਤ ਸਿਹਤ ਜਾਂਚ ਕੀਤੀ ਜਾਵੇਗੀ। ਇਹ ਮੁਹਿੰਮ 15 ਦਿਨਾਂ ਤੱਕ ਚੱਲੇਗੀ।
ਪੀਐੱਮ ਮੋਦੀ ਦੇ 73ਵੇਂ ਜਨਮਦਿਨ ਤੇ ਸਿਆਸਤਦਾਨਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ । ਭਾਜਪਾ ਵੱਲੋਂ ਦੇਸ਼ ਭਰ ਇੱਕ ਖਾਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ