Elon Musk India Visit: ਮਸਕ ਦੇ ਭਾਰਤ ਦੌਰੇ ਤੋਂ ਪਹਿਲਾਂ ਪੀਐਮ ਮੋਦੀ ਦੀ ਦੋ ਟੂਕ, ਬੋਲੇ- ਦੇਸ਼ ਦੇ ਨੌਜਵਾਨਾਂ ਨੂੰ ਮਿਲਣਾ ਚਾਹੀਦੈ ਰੁਜ਼ਗਾਰ
ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਟੇਸਲਾ ਦੇ ਮਾਲਕ ਐਲੋਨ ਮਸਕ (Elon Musk) ਅਗਲੇ ਹਫਤੇ ਭਾਰਤ ਆਉਣ ਵਾਲੇ ਹਨ। ਐਲੋਨ ਮਸਕ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ (PM Modi) ਨਾਲ ਮੁਲਾਕਾਤ ਕਰਨ ਵਾਲੇ ਹਨ। ਮਸਕ ਦੇ ਭਾਰਤ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਦੁਨੀਆ ਭਰ ਤੋਂ ਨਿਵੇਸ਼ ਦਾ ਸਵਾਗਤ ਹੈ। ਪਰ ਇਸ […]
By : Editor Editor
ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਟੇਸਲਾ ਦੇ ਮਾਲਕ ਐਲੋਨ ਮਸਕ (Elon Musk) ਅਗਲੇ ਹਫਤੇ ਭਾਰਤ ਆਉਣ ਵਾਲੇ ਹਨ। ਐਲੋਨ ਮਸਕ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ (PM Modi) ਨਾਲ ਮੁਲਾਕਾਤ ਕਰਨ ਵਾਲੇ ਹਨ। ਮਸਕ ਦੇ ਭਾਰਤ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਦੁਨੀਆ ਭਰ ਤੋਂ ਨਿਵੇਸ਼ ਦਾ ਸਵਾਗਤ ਹੈ। ਪਰ ਇਸ ਨਾਲ ਭਾਰਤੀਆਂ ਲਈ ਰੁਜ਼ਗਾਰ (Employment for Indians) ਦੇ ਮੌਕੇ ਪੈਦਾ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, 'ਮੈਂ ਚਾਹੁੰਦਾ ਹਾਂ ਕਿ ਦੇਸ਼ 'ਚ ਨਿਵੇਸ਼ ਆਵੇ ਕਿਉਂਕਿ ਭਾਰਤ 'ਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਪੈਸਾ ਨਿਵੇਸ਼ ਕਰਦਾ ਹੈ। ਪਰ ਕੰਮ ਲਈ ਵਹਾਇਆ ਗਿਆ ਪਸੀਨਾ ਸਾਡੇ ਆਪਣੇ ਲੋਕਾਂ ਦਾ ਹੋਣਾ ਚਾਹੀਦਾ ਹੈ।
ਭਾਰਤ ਇਲੈਕਟ੍ਰਿਕ ਵ੍ਹੀਕਲ ਉੱਤੇ ਤੇਜ਼ੀ ਨਾਲ ਵੱਧ ਰਿਹਾ ਅੱਗੇ
ਟੇਸਲਾ ਤੇ ਸਟਾਰਲਿੰਕ ਦੀ ਦੇਸ਼ ਵਿੱਚ ਸੰਭਾਵਿਤ ਐਂਟਰੀ ਦੇ ਸਵਾਲ ਦਾ ਦਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਇੱਕ ਨਿੱਜੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ, ਕਿਸੇ ਵੀ ਪ੍ਰੋਡਕਟ ਵਿੱਚ ਸਾਡੀ ਮਿੱਟੀ ਦੀ ਖੂਸ਼ਬੂ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ। ਪੀਐਮ ਮੋਦੀ ਨੇ ਕਿਹਾ, ਭਾਰਤ ਇਲੈਕਟ੍ਰਿਕ ਵ੍ਹੀਕਲ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਕੰਪਨੀਆਂ ਨੂੰ ਨਿਵੇਸ਼ ਦੀ ਮੰਗ ਕੀਤੀ ਹੈ। ਅਸੀਂ ਦੁਨੀਆਂ ਨੂੰ ਵੀ ਇਹ ਦੱਸਿਆ ਹੈ ਕਿ ਭਾਰਤ ਈਵੀ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜੇ ਤੁਸੀਂ ਨਿਰਮਾਣ (manufacturing) ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਉਣਾ ਚਾਹੀਦਾ ਹੈ।
ਪੀਐਮ ਨੇ 2015 ਵਿੱਚ ਟੇਸਲਾ ਫੈਕਟਰੀ ਦੇ ਦੌਰੇ ਨੂੰ ਕੀਤਾ ਯਾਦ
ਦੱਸ ਦੇਈਏ ਕਿ ਮੋਦੀ ਅਤੇ ਐਲੋਨ ਮਸਕ ਦੀ ਮੁਲਾਕਾਤ ਪਿਛਲੇ ਸਾਲ ਅਮਰੀਕਾ ਵਿੱਚ ਹੋਈ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 2015 ਵਿੱਚ ਟੇਸਲਾ ਫੈਕਟਰੀ ਦੇ ਦੌਰੇ ਨੂੰ ਵੀ ਯਾਦ ਕੀਤਾ। ਜਦੋਂ ਪੀਐਮ ਮੋਦੀ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਅਮਰੀਕਾ ਵਿੱਚ ਮਿਲਣ ਤੋਂ ਬਾਅਦ ਮਸਕ ਨੇ ਕਿਹਾ ਸੀ ਕਿ ਉਹ ਭਾਰਤੀ ਪੀਐਮ ਦੇ ਫੈਨ ਹਨ। ਇਸ 'ਤੇ ਮੋਦੀ ਨੇ ਕਿਹਾ, ਐਲੋਨ ਮਸਕ ਨੂੰ ਮੋਦੀ ਦਾ ਸਮਰਥਕ ਕਹਿਣਾ ਇੱਕ ਗੱਲ ਹੈ। ਉਹ ਮੂਲ ਰੂਪ ਵਿੱਚ ਭਾਰਤ ਦਾ ਸਮਰਥਕ ਹੈ। ਮੈਂ 2015 ਵਿੱਚ ਉਸ ਦੀ ਫੈਕਟਰੀ ਵੇਖਣ ਗਿਆ ਸੀ, ਉਸ ਸਮੇਂ ਉਹਨਾਂ ਨੇ ਮੈਨੂੰ ਫੈਕਟਰੀ ਵਿੱਚ ਸਾਰਾ ਕੁੱਝ ਵਿਖਾਇਆ ਸੀ।
ਪੀਐਮ ਮੋਦੀ ਦੇ ਨਾਲ ਮੀਟਿੰਗ ਹੋਣ ਦੀ ਉਮੀਦ
ਇਸ ਤੋਂ ਬਾਅਦ ਮੈਂ 2023 ਵਿਚ ਅਮਰੀਕਾ ਗਿਆ ਅਤੇ ਉਹਨਾਂ ਨੂੰ ਦੁਬਾਰਾ ਮਿਲਿਆ, ਹੁਣ ਉਹ ਭਾਰਤ ਆਉਣਗੇ। ਮਸਕ ਦੀ ਅਪ੍ਰੈਲ ਦੇ ਅੰਤ ਤੱਕ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਭਾਰਤ 'ਚ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਲਈ ਇਲੈਕਟ੍ਰਿਕ ਕਾਰਾਂ 'ਤੇ ਦਰਾਮਦ ਡਿਊਟੀ 15 ਫੀਸਦੀ ਘਟਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਟੇਸਲਾ ਦੇ ਉਤਪਾਦਨ 'ਤੇ ਵੱਡਾ ਫੈਸਲਾ ਆਉਣ ਦੀ ਉਮੀਦ ਹੈ। ਦੇਸ਼ ਦੇ ਈਵੀ ਸੈਕਟਰ ਦੇ ਵਾਧੇ ਦਾ ਜ਼ਿਕਰ ਕਰਦੇ ਹੋਏ, ਪੀਐਮ ਮੋਦੀ ਨੇ ਦੱਸਿਆ ਕਿ ਕਿਵੇਂ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 2014-15 ਵਿੱਚ 2,000 ਤੋਂ ਵੱਧ ਕੇ 2023-24 ਵਿੱਚ 12 ਲੱਖ ਹੋ ਗਈ।
ਪੀਐੱਮ ਨੇ ਕਿਹਾ, '2023-24 'ਚ 2000 ਯੂਨਿਟ ਨਹੀਂ ਸਗੋਂ 12 ਲੱਖ ਕਾਰਾਂ ਵਿਕੀਆਂ। ਇਸ ਦਾ ਮਤਲਬ ਹੈ ਕਿ ਚਾਰਜਿੰਗ ਸਟੇਸ਼ਨਾਂ ਦਾ ਇੰਨਾ ਵੱਡਾ ਨੈੱਟਵਰਕ ਤਿਆਰ ਕੀਤਾ ਗਿਆ ਹੈ। ਇਸ ਦਾ ਵਾਤਾਵਰਨ ਨੂੰ ਵੀ ਫਾਇਦਾ ਹੋਇਆ ਹੈ ਅਤੇ ਅਸੀਂ ਇਸ ਸਬੰਧੀ ਨੀਤੀਆਂ ਵੀ ਬਣਾਈਆਂ ਹਨ।