ਪੀਐਮ ਮੋਦੀ ਨੇ ਬ੍ਰਾਜ਼ੀਲ ਨੂੰ ਸੌਂਪੀ ਜੀ-20 ਸੰਮੇਲਨ ਦੀ ਪ੍ਰਧਾਨਗੀ
ਨਵੀਂ ਦਿੱਲੀ, 10 ਸਤੰਬਰ (ਸ਼ਾਹ) : ਜੀ-20 ਸੰਮੇਲਨ ਦੀ ਸਮਾਪਤੀ ਹੋ ਗਈ ਐ, ਜਿਸ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ 20 ਸੰਮੇਲਨ ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪੀ, ਕਿਉਂਕਿ ਅਗਲੇ ਸਾਲ ਹੋਣ ਵਾਲੇ ਜੀ 20 ਸੰਮੇਲਨ ਦਾ ਆਯੋਜਨ ਬ੍ਰਾਜ਼ੀਲ ਵੱਲੋਂ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੰਮੇਲਨ ਦੀ […]
By : Editor (BS)
ਨਵੀਂ ਦਿੱਲੀ, 10 ਸਤੰਬਰ (ਸ਼ਾਹ) : ਜੀ-20 ਸੰਮੇਲਨ ਦੀ ਸਮਾਪਤੀ ਹੋ ਗਈ ਐ, ਜਿਸ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ 20 ਸੰਮੇਲਨ ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪੀ, ਕਿਉਂਕਿ ਅਗਲੇ ਸਾਲ ਹੋਣ ਵਾਲੇ ਜੀ 20 ਸੰਮੇਲਨ ਦਾ ਆਯੋਜਨ ਬ੍ਰਾਜ਼ੀਲ ਵੱਲੋਂ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੰਮੇਲਨ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ।
ਜੀ 20 ਸੰਮੇਲਨ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ 20 ਸੰਮੇਲਨ ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੂੰ ਸੌਂਪੀ ਜੋ ਅਗਲੇ ਸਾਲ ਜੀ 20 ਸੰਮੇਲਨ ਦਾ ਆਯੋਜਨ ਕਰੇਗਾ।
ਸੰਮੇਲਨ ਦੇ ਆਖ਼ਰੀ ਸ਼ੈਸਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਆਖਿਆ ਕਿ ਦੁਨੀਆ ਬਦਲ ਰਹੀ ਐ, ਜਿਸ ਦੇ ਨਾਲ ਦੁਨੀਆ ਦੇ ਸੰਸਥਾਨਾਂ ਨੂੰ ਵੀ ਬਦਲਣ ਦੀ ਲੋੜ ਐ। ਉਨ੍ਹਾਂ ਆਖਿਆ ਕਿ ਯੂਐਨਐਸਸੀ ਵਿਚ ਸਥਾਈ ਦੇਸ਼ਾਂ ਦੀ ਗਿਣਤੀ ਹੋਰ ਵਧਣੀ ਚਾਹੀਦੀ ਐ।
ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦਾ ਪ੍ਰਸਤਾਵ ਐ ਕਿ ਅਸੀਂ ਨਵੰਬਰ ਦੇ ਆਖ਼ਰ ਵਿਚ ਜੀ 20 ਸੰਮੇਲਨ ਦਾ ਇਕ ਵਰਚੂਅਲ ਸੈਸ਼ਨ ਹੋਰ ਰੱਖੀਏ ਤਾਂ ਜੋ ਅਸੀਂ ਇਸ ਸੰਮੇਲਨ ਦੌਰਾਨ ਤੈਅ ਵਿਸ਼ਿਆਂ ਦੀ ਸਮੀਖਿਆ ਕਰ ਸਕੀਏ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜੀ 20 ਸੰਮੇਲਨ ਦੇ ਦੂਜੇ ਅਤੇ ਆਖ਼ਰੀ ਦਿਨ ਮਹਿਮਾਨ ਦੇਸ਼ਾਂ ਦੇ ਨੇਤਾਵਾਂ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿੱਥੇ ਪੀਐਮ ਮੋਦੀ ਨੇ ਸਾਰੇ ਨੇਤਾਵਾਂ ਦਾ ਖ਼ਾਦੀ ਦੇ ਸ਼ਾਲ ਭੇਂਟ ਕਰਕੇ ਸਵਾਗਤ ਕੀਤਾ।