PM ਮੋਦੀ ਨੇ ਵਿਰੋਧੀ ਧਿਰ 'ਤੇ ਕੱਸਿਆ ਤੰਜ, "ਪਿਛਲੇ 24 ਸਾਲਾਂ ਤੋਂ ਗਾਲ੍ਹਾਂ ਖਾ-ਖਾ ਕੇ ਗਾਲ੍ਹੀ ਪਰੂਫ ਬਣ ਗਿਆ"
ਨਵੀਂ ਦਿੱਲੀ, ਪਰਦੀਪ ਸਿੰਘ : ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸਤ ਭੱਖੀ ਹੋਈ ਹੈ। ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਲੈ ਕੇ ਵਿਰੋਧੀ ਧਿਰ ਨਿਸ਼ਾਨੇ ਸਾਧ ਰਹੀ ਹੈ।ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਮੈਨੂੰ ਪਿਛਲੇ 24 ਸਾਲਾਂ […]
By : Editor Editor
ਨਵੀਂ ਦਿੱਲੀ, ਪਰਦੀਪ ਸਿੰਘ : ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸਤ ਭੱਖੀ ਹੋਈ ਹੈ। ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਲੈ ਕੇ ਵਿਰੋਧੀ ਧਿਰ ਨਿਸ਼ਾਨੇ ਸਾਧ ਰਹੀ ਹੈ।ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਮੈਨੂੰ ਪਿਛਲੇ 24 ਸਾਲਾਂ ਤੋਂ ਉਨਾਂ ਨੂੰ ਗਾਲ੍ਹਾਂ ਕੱਢ ਰਹੀ ਹੀ ਹੈ। ਪੀਐੱਮ ਮੋਦੀ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਹੈ ਕਿ ਪਿਛਲੇ 24 ਸਾਲਾਂ ਤੋਂ ਗਾਲ੍ਹਾਂ ਖਾ ਖਾ ਕੇ ਉਹ ਗਾਲ੍ਹੀ ਪਰੂਫ ਬਣ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਲਈ ਕੰਮ ਕਰ ਰਿਹਾ੍ ਹਾਂ ਅਤੇ ਕਰਦਾ ਰਹਾਂਗਾ।
ਪੀਐਮ ਮੋਦੀ ਨੇ ਅੱਗੇ ਕਿਹਾ ਹੈ ਕਿ ਸੰਸਦ ਵਿੱਚ ਸਾਡੇ ਇੱਕ ਸਹਿਯੋਗੀ ਨੇ ਹਿਸਾਬ ਲਗਾਇਆ ਸੀ, 101 ਗਾਲ੍ਹਾਂ ਗਿਣੀਆਂ ਸੀ, ਇਸ ਲਈ ਚੋਣਾਂ ਹੋਣ ਜਾਂ ਨਾ ਹੋਣ, ਇਹ ਲੋਕ (ਵਿਰੋਧੀ) ਮੰਨਦੇ ਹਨ ਕਿ ਗਾਲ੍ਹਾਂ ਕੱਢਣ ਦਾ ਅਧਿਕਾਰ ਉਨ੍ਹਾਂ ਨੂੰ ਹੀ ਹੈ ਤੇ ਉਹ ਇੰਨੇ ਨਿਰਾਸ਼ ਹੋ ਗਏ ਹਨ ਕਿ ਗਾਲ੍ਹਾਂ ਕੱਢਣੀਆਂ, ਅਪਸ਼ਬਦ ਬੋਲਣਾ ਉਨ੍ਹਾਂ ਦਾ ਸੁਭਾਅ ਬਣ ਗਿਆ ਹੈ।
CM ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲੇ PM ਮੋਦੀ?
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਜਦੋਂ ਪੀਐਮ ਮੋਦੀ ਨੂੰ ਪੁੱਛਿਆ ਗਿਆ ਕਿ ਸੀਐਮ ਅਰਵਿੰhttps://www.youtube.com/@Hamdardmediagroupਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਪੀਐਮ ਮੋਦੀ ਫੈਸਲਾ ਕਰਦੇ ਹਨ ਕਿ ਕੌਣ ਜੇਲ੍ਹ ਜਾਵੇਗਾ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਤਰ ਹੋਵੇਗਾ ਜੇਕਰ ਇਹ ਲੋਕ ਸੰਵਿਧਾਨ ਪੜ੍ਹ ਲੈਣ, ਦੇਸ਼ ਦਾ ਕਾਨੂੰਨ ਪੜ੍ਹ ਲੈਣ, ਮੈਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ।
ਲੋਕਤੰਤਰ ਵਿੱਚ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਸਹਿਯੋਗ ਕਰਦੀਆਂ- ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਹੈ ਕਿ ਭਾਰਤ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨਾਲ ਸਾਡੇ ਚੰਗੇ ਸਬੰਧ ਹਨ। ਲੋਕਤੰਤਰ ਵਿੱਚ ਸਾਡੀ ਦੁਸ਼ਮਣੀ ਨਹੀਂ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ ਕੀ ਮੈਂ ਆਪਣੇ ਸਬੰਧਾਂ ਨੂੰ ਸੰਭਾਲਾਂ ਜਾਂ ਉੜੀਸਾ ਦੀ ਕਿਸਮਤ ਦੀ ਚਿੰਤਾ ਕਰਾਂ। ਫਿਰ ਮੈਂ ਉੜੀਸਾ ਦੇ ਉੱਜਵਲ ਭਵਿੱਖ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਰਾਹ ਚੁਣਿਆ ਹੈ, ਜੇਕਰ ਮੈਨੂੰ ਇਸ ਲਈ ਆਪਣੇ ਰਿਸ਼ਤੇ ਦੀ ਕੁਰਬਾਨੀ ਦੇਣੀ ਪਵੇ ਤਾਂ ਮੈਂ ਤਿਆਰ ਹਾਂ। ਸੀਐਮ ਮਮਤਾ ਬੈਨਰਜੀ ਤੇ ਟੀਐਮਸੀ 'ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਹੈ ਕਿ ਟੀਐਮਸੀ ਬੰਗਾਲ ਚੋਣਾਂ 'ਚ ਹੋਂਦ ਦੀ ਲੜ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਅਸੀਂ 3 (ਵਿਧਾਇਕ) ਸੀ ਅਤੇ ਬੰਗਾਲ ਦੀ ਜਨਤਾ ਸਾਨੂੰ 80 (ਵਿਧਾਇਕ) ਤੱਕ ਲੈ ਗਈ। ਪਿਛਲੀਆਂ ਚੋਣਾਂ ਵਿੱਚ ਭਾਰੀ ਬਹੁਮਤ ਮਿਲਿਆ ਸੀ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਹੈ ਕਿ ਇਸ ਵਾਰ, ਜੇਕਰ ਪੂਰੇ ਭਾਰਤ ਵਿੱਚ ਕੋਈ ਵਧੀਆ ਪ੍ਰਦਰਸ਼ਨ ਕਰਨ ਵਾਲਾ ਹੋਵੇਗਾ ਤਾਂ ਉਹ ਪੱਛਮੀ ਬੰਗਾਲ ਹੋਣ ਵਾਲਾ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਸਭ ਤੋਂ ਵੱਧ ਸਫਲਤਾ ਮਿਲ ਰਹੀ ਹੈ। ਉਥੇ ਚੋਣ ਇਕਪਾਸੜ ਹੈ। ਜਨਤਾ ਉਨ੍ਹਾਂ ਦੀ ਅਗਵਾਈ ਦਾ ਪਾਲਣ ਕਰ ਰਹੀ ਹੈ।ਟੀਐਮਸੀ ਦੇ ਲੋਕ ਪਰੇਸ਼ਾਨ ਹਨ, ਕਤਲ ਲਗਾਤਾਰ ਹੋ ਰਹੇ ਹਨ। ਭਾਜਪਾ ਵਰਕਰਾਂ ਨੂੰ ਚੋਣਾਂ ਤੋਂ ਪਹਿਲਾਂ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ।
ਵਿਰੋਧੀ ਧਿਰ ਰਾਖਵੇਂਕਰਨ 'ਤੇ ਝੂਠ ਬੋਲ ਰਹੀ: ਮੋਦੀ
ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਧਿਰ ਲਗਾਤਾਰ ਭਾਜਪਾ 'ਤੇ ਦੋਸ਼ ਲਗਾ ਰਹੀ ਹੈ ਕਿ ਪੀਐਮ ਮੋਦੀ ਰਾਖਵਾਂਕਰਨ ਖ਼ਤਮ ਕਰ ਦੇਣਗੇ। ਜਦੋਂ ਪ੍ਰਧਾਨ ਮੰਤਰੀ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਾਂਗਰਸ ਅਤੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਉਨ੍ਹਾਂ ਨੇ ਇਹ ਪਾਪ ਕੀਤਾ ਹੈ। ਮੈਂ ਉਸ ਦੇ ਖਿਲਾਫ ਬੋਲ ਰਿਹਾ ਹਾਂ ਅਤੇ ਇਸ ਲਈ ਉਨ੍ਹਾਂ ਨੂੰ ਝੂਠ ਬੋਲਣ ਲਈ ਅਜਿਹੀਆਂ ਗੱਲਾਂ ਦਾ ਸਹਾਰਾ ਲੈਣਾ ਪੈਂਦਾ ਹੈ।"
ਧਾਰਾ 370 ਸਿਰਫ 4-5 ਪਰਿਵਾਰਾਂ ਦਾ ਏਜੰਡਾ ਸੀ: ਮੋਦੀ
ਪੀਐਮ ਮੋਦੀ ਨੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਆਏ ਬਦਲਾਅ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਧਾਰਾ 370 ਨੂੰ ਹਟਾਉਣ ਦੇ ਫੈਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਧਾਰਾ 370 ਸਿਰਫ 4-5 ਪਰਿਵਾਰਾਂ ਦਾ ਏਜੰਡਾ ਸੀ, ਇਹ ਨਾ ਤਾਂ ਕਸ਼ਮੀਰ ਦੇ ਲੋਕਾਂ ਦਾ ਏਜੰਡਾ ਸੀ ਅਤੇ ਨਾ ਹੀ ਦੇਸ਼ ਦੇ ਲੋਕਾਂ ਦਾ ਏਜੰਡਾ ਸੀ। ਆਪਣੇ ਫ਼ਾਇਦੇ ਲਈ ਉਨ੍ਹਾਂ ਨੇ 370 ਦੀ ਅਜਿਹੀ ਕੰਧ ਬਣਵਾਈ ਸੀ ਅਤੇ ਕਿਹਾ ਸੀ ਕਿ ਜੇਕਰ 370 ਨੂੰ ਹਟਾ ਦਿੱਤਾ ਗਿਆ ਤਾਂ ਅੱਗ ਲੱਗ ਜਾਵੇਗੀ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਇਹ ਸੱਚ ਹੋ ਗਿਆ ਹੈ ਕਿ 370 ਹਟਾਏ ਜਾਣ ਤੋਂ ਬਾਅਦ ਹੋਰ ਏਕਤਾ ਦੀ ਭਾਵਨਾ ਹੈ। ਕਸ਼ਮੀਰ ਦੇ ਲੋਕਾਂ ਵਿੱਚ ਆਪਣੇਪਨ ਦੀ ਭਾਵਨਾ ਵਧ ਰਹੀ ਹੈ ਅਤੇ ਇਸ ਲਈ ਇਸ ਦਾ ਸਿੱਧਾ ਨਤੀਜਾ ਚੋਣਾਂ, ਸੈਰ-ਸਪਾਟੇ 'ਤੇ ਵੀ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਇੰਡੀਗੋ ਦੇ ਜਹਾਜ਼ ਵਿਚ ਬੰਬ ਦੀ ਸੂਚਨਾ ਅਫ਼ਵਾਹ ਨਿਕਲੀ