ਕਾਰ ਚੋਰਾਂ ਦੇ ਮਾਮਲੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਖ਼ਤ ਜੁਰਮਾਨੇ ਦੇ ਸੰਕੇਤ
ਕਾਰ ਚੋਰਾਂ ਦੇ ਮਾਮਲਿਆਂ ਨਾਲ ਨਜਿਠਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਖ਼ਤ ਜੁਰਮਾਨੇ ਦੇ ਸੰਕੇਤ ਦਿੱਤੇ ਨੇ । ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਲਿਬਰਲ ਸਰਕਾਰ ਆਟੋ ਚੋਰੀ ਕਰਨ ਵਾਲੇ ਅਪਰਾਧੀਆਂ ਲਈ ਹੋਰ ਸਖ਼ਤ ਸਜ਼ਾਵਾਂ 'ਤੇ ਵਿਚਾਰ ਕਰ ਰਹੀ ਹੈ। ਓਹਨਾ ਨੇ ਇਹ ਟਿੱਪਣੀ ਓਟਵਾ ਵਿੱਚ ਇੱਕ ਰਾਸ਼ਟਰੀ ਸੰਮੇਲਨ ਦੀ ਸ਼ੁਰੂਆਤ ਕਰਨ ਸਮੇਂ […]
By : Hamdard Tv Admin
ਕਾਰ ਚੋਰਾਂ ਦੇ ਮਾਮਲਿਆਂ ਨਾਲ ਨਜਿਠਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਖ਼ਤ ਜੁਰਮਾਨੇ ਦੇ ਸੰਕੇਤ ਦਿੱਤੇ ਨੇ । ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਲਿਬਰਲ ਸਰਕਾਰ ਆਟੋ ਚੋਰੀ ਕਰਨ ਵਾਲੇ ਅਪਰਾਧੀਆਂ ਲਈ ਹੋਰ ਸਖ਼ਤ ਸਜ਼ਾਵਾਂ 'ਤੇ ਵਿਚਾਰ ਕਰ ਰਹੀ ਹੈ। ਓਹਨਾ ਨੇ ਇਹ ਟਿੱਪਣੀ ਓਟਵਾ ਵਿੱਚ ਇੱਕ ਰਾਸ਼ਟਰੀ ਸੰਮੇਲਨ ਦੀ ਸ਼ੁਰੂਆਤ ਕਰਨ ਸਮੇਂ ਕੀਤੀ ਹੈ। ਉਹਨਾਂ ਨੇ ਕਨਜ਼ਰਵੇਟਿਵ ਰਾਈਵਲ ਪਿਏਰ ਪੌਲੀਏਵਰ 'ਤੇ ਨੁਕਤਾਚੀਨੀ ਕਰਦਿਆਂ ਕਿਹਾ ਕਿ ਆਕਰਸ਼ਕ ਨਾਅਰੇ ਅਤੇ 2 ਮਿੰਟ ਦੇ ਵੀਡੀਓ ਸਮੱਸਿਆ ਦਾ ਹੱਲ ਨਹੀਂ ਕਰੇਗੀ । ਉਨ੍ਹਾਂ ਨੇ ਆਟੋਮੇਕਰਸ ਨੂੰ ਉਨ੍ਹਾਂ ਦੇ ਵਾਹਨਾਂ ਵਿੱਚ ਸਖ਼ਤ ਐਂਟੀ ਥੈਫਟ ਤਕਨਾਲੋਜੀ ਸਥਾਪਤ ਕਰਨ ਤੇ ਉਤਸ਼ਾਹਿਤ ਕਰਨ ਲਈ ਇਨਸੈਂਟਿਵਸ ਦੀ ਜ਼ਰੂਰਤ ਵਾਰੇ ਦਸਿਆ ।
ਇਸ ਸੰਮੇਲਨ ਵਿੱਚ ਸਰਕਾਰ ਦੇ ਵੱਖ-ਵੱਖ ਪੱਧਰਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਅਤੇ ਇਨਡੱਸਟ੍ਰੀਅਲਿਸਟ ਸ਼ਾਮਲ ਨੇ । ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਹਰ ਸਾਲ ਲੱਗਭਗ 90,000 ਕਾਰਾਂ ਚੋਰੀ ਹੁੰਦੀਆਂ ਨੇ, ਜਿਸ ਦੇ ਨਤੀਜੇ ਵਜੋਂ, ਕੈਨੇਡੀਅਨ ਬੀਮਾ ਪਾਲਿਸੀ-ਧਾਰਕਾਂ ਅਤੇ ਟੈਕਸ ਪੇਅਰਸ ਨੂੰ ਲਗਭਗ $1 ਬਿਲੀਅਨ ਦਾ ਨੁਕਸਾਨ ਹੁੰਦਾ ਹੈ। ਇਹ ਕਿਹਾ ਜਾ ਰਿਹਾ ਕਿ ਆਟੋ ਚੋਰੀ ਵਿੱਚ ਸੰਗਠਿਤ ਅਪਰਾਧ ਸਮੂਹ ਸ਼ਾਮਲ ਹੁੰਦੇ ਨੇ, ਅਤੇ ਇਹਨਾਂ ਅਪਰਾਧਾਂ ਦੀ ਕਮਾਈ ਨੂੰ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਫੰਡ ਦੇਣ ਲਈ ਵਰਤਿਆ ਜਾਂਦਾ ਹੈ। ਓਟਵਾ ਦਾ ਕਹਿਣਾ, ਕਿ ਵਿਦੇਸ਼ਾਂ ਵਿੱਚ ਭੇਜੇ ਗਏ ਜ਼ਿਆਦਾਤਰ ਚੋਰੀ ਹੋਏ ਆਟੋ, ਅਫਰੀਕਾ ਅਤੇ ਮਿਡਲ ਈਸਟ ਦੇ ਨੇ । ਕੱਲ ਬੁੱਧਵਾਰ ਨੂੰ, ਸਰਕਾਰ ਨੇ ਚੋਰੀ ਹੋਏ ਵਾਹਨਾਂ ਦੇ ੲਣਪੋਰਟ ਨਾਲ ਨਜਿੱਠਣ ਵਿੱਚ ਮਦਦ ਲਈ $28 ਮਿਲੀਅਨ ਨਵੇਂ ਪੈਸੇ ਰੱਖੇ ਨੇ । ਇਹ ੲੈਲਾਨ ਸੰਘੀ ਕੰਜ਼ਰਵੇਟਿਵਾਂ ਦੇ ਲਗਾਤਾਰ ਦਬਾਅ ਤੋਂ ਬਾਅਦ ਹੋਇਆ, ਜੋ ਇਸ ਹਫਤੇ ਸਮੱਸਿਆ ਨਾਲ ਨਜਿੱਠਣ ਲਈ ਵਿਚਾਰ ਪੇਸ਼ ਕਰ ਰਹੇ ਨੇ ।
ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਡੈਟਰਾਇਟ, 9 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖਤ ਗਗਨਦੀਪ ਸਿੰਘ ਵਜੋਂ ਕੀਤੀ ਗਈ ਹੈ ਜਿਸ ਕੋਲੋਂ 87 ਲੱਖ ਡਾਲਰ ਮੁੱਲ ਦੀ ਕੋਕੀਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡ ਪ੍ਰੋਟੈਕਸ਼ਨ ਅਫਸਰਾਂ ਵੱਲੋਂ ਡੈਟਰਾਇਟ ਵਿਖੇ ਅੰਬੈਸਡਰ ਬ੍ਰਿਜ ਵੱਲ ਜਾ ਰਹੇ ਇਕ ਟਰੱਕ ਨੂੰ ਰੋਕਿਆ ਜਿਸ ਨੂੰ ਇਕ ਭਾਰਤੀ ਨਾਗਰਿਕ ਚਲਾ ਰਿਹਾ ਸੀ।
ਗਗਨਦੀਪ ਸਿੰਘ ਵਜੋਂ ਹੋਈ ਡਰਾਈਵਰ ਦੀ ਸ਼ਨਾਖਤ
ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਅਫਸਰਾਂ ਵੱਲੋਂ ਇਸ਼ਾਰਾ ਕਰਨ ਦੇ ਬਾਵਜੂਦ ਟਰੱਕ ਡਰਾਈਵਰ ਟੋਲਜ਼ ਵੱਲ ਵਧਦਾ ਰਿਹਾ ਜਿਸ ਮਗਰੋਂ ਬਾਰਡਰ ਪ੍ਰੋਟੈਕਸ਼ਨ ਦਾ ਕੇ-9 ਦਸਤਾ ਹਰਕਤ ਵਿਚ ਆ ਗਿਆ ਅਤੇ ਟਰੱਕ ਨੂੰ ਰੋਕਿਆ ਗਿਆ। ਹੋਮਲੈਂਡ ਸਕਿਉਰਟੀ ਵਿਭਾਗ ਦੇ ਇਕ ਸਪੈਸ਼ਲ ਏਜੰਟ ਮੁਤਾਬਕ ਟਰੱਕ ਨੂੰ ਇਕ ਪਾਸੇ ਲਿਜਾਣ ਮਗਰੋਂ ਇਸ ਦੀ ਤਲਾਸ਼ੀ ਲਈ ਜਿਸ ਵਿਚੋਂ ਟੇਪ ਨਾਲ ਸੀਲ ਕੀਤੇ ਗੱਤੇ ਦੇ 13 ਡੱਬੇ ਮਿਲੇ। ਡੱਬਿਆਂ ਨੂੰ ਖੋਲ੍ਹਣ ’ਤੇ ਇਨ੍ਹਾਂ ਵਿਚੋਂ 290 ਕਿਲੋ ਸਫੈਦ ਪਾਊਡਰ ਨਿਕਲਿਆ ਜਿਸ ਦੇ ਟੈਸਟ ਦੌਰਾਨ ਕੋਕੀਨ ਹੋਣ ਦੀ ਤਸਦੀਕ ਹੋ ਗਈ। ਕੋਕੀਨ ਦੀ ਅੰਦਾਜ਼ਨ ਕੀਮਤ 87 ਲੱਖ ਡਾਲਰ ਬਣਦੀ ਹੈ ਅਤੇ ਸਪੈਸ਼ਲ ਏਜੰਟ ਜੈਫਰੀ ਰਿਚਰਡਸਨ ਵੱਲੋਂ ਦਾਇਰ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਟਰੱਕ ਦੇ ਕੈਬਿਨ ਵਿਚੋਂ ਮਿਲੀ ਟੇਪ ਅਤੇ ਕੈਂਚੀਆਂ, ਗੱਤੇ ਦੇ ਡੱਬਿਆਂ ’ਤੇ ਲੱਗੀ ਟੇਪ ਨਾਲ ਮੇਲ ਖਾ ਰਹੀਆਂ ਸਨ।