ਬਰਾਜ਼ੀਲ ਵਿਚ ਜਹਾਜ਼ ਕਰੈਸ਼, 12 ਲੋਕਾਂ ਦੀ ਮੌਤ
ਰੀਓ ਡੀ ਜਨੇਰੀਓ, 30 ਅਕਤੂਬਰ, ਨਿਰਮਲ : ਬ੍ਰਾਜ਼ੀਲ ਦੇ ਐਮਾਜ਼ਾਨ ਫੋਰੈਸਟ ਖੇਤਰ ’ਚ ਐਤਵਾਰ ਨੂੰ ਹੋਏ ਜਹਾਜ਼ ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਇੱਥੋਂ ਦੇ ਮੁੱਖ ਹਵਾਈ ਅੱਡੇ ਰੀਓ ਬ੍ਰਾਂਕੋ ਨੇੜੇ ਵਾਪਰਿਆ। ਮੁਢਲੀ ਜਾਣਕਾਰੀ ਮੁਤਾਬਕ ਇਹ ਛੋਟਾ ਜਹਾਜ਼ ਸੀ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। […]
By : Hamdard Tv Admin
ਰੀਓ ਡੀ ਜਨੇਰੀਓ, 30 ਅਕਤੂਬਰ, ਨਿਰਮਲ : ਬ੍ਰਾਜ਼ੀਲ ਦੇ ਐਮਾਜ਼ਾਨ ਫੋਰੈਸਟ ਖੇਤਰ ’ਚ ਐਤਵਾਰ ਨੂੰ ਹੋਏ ਜਹਾਜ਼ ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਇੱਥੋਂ ਦੇ ਮੁੱਖ ਹਵਾਈ ਅੱਡੇ ਰੀਓ ਬ੍ਰਾਂਕੋ ਨੇੜੇ ਵਾਪਰਿਆ। ਮੁਢਲੀ ਜਾਣਕਾਰੀ ਮੁਤਾਬਕ ਇਹ ਛੋਟਾ ਜਹਾਜ਼ ਸੀ।
ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਵਿੱਚੋਂ ਅੱਗ ਦੀਆਂ ਲਪਟਾਂ ਉਠਦੀਆਂ ਦਿਖਾਈ ਦੇ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ’ਚ ਕੁਝ ਸੈਲਾਨੀ ਅਤੇ ਪ੍ਰਸ਼ਾਸਨ ਦੇ ਬਾਕੀ ਲੋਕ ਸਵਾਰ ਸਨ।
17 ਸਤੰਬਰ ਨੂੰ ਜਹਾਜ਼ ਹਾਦਸੇ ਵਿੱਚ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਬ੍ਰਾਜ਼ੀਲ ਅਤੇ ਅਮਰੀਕਾ ਦੇ ਯਾਤਰੀ ਵੀ ਸ਼ਾਮਲ ਹਨ। ਸਾਰੇ ਯਾਤਰੀ ਬਾਰਸੀਲੋਨਾ ਵਿੱਚ ਫਿਸ਼ਿੰਗ ਲਈ ਜਾ ਰਹੇ ਸਨ।
ਇਹ ਹਾਦਸਾ ਅਮੇਜ਼ਨਸ ਦੀ ਰਾਜਧਾਨੀ ਮਾਨੌਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋਸ ਸੂਬੇ ’ਚ ਵਾਪਰਿਆ। ਬ੍ਰਾਜ਼ੀਲ ਮੀਡੀਆ ਮੁਤਾਬਕ ਖਰਾਬ ਮੌਸਮ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਕਰਨ ਲਈ ਲੈਂਡਿੰਗ ਸਟ੍ਰਿਪ ਦਾ ਅੰਦਾਜ਼ਾ ਨਹੀਂ ਲਗਾ ਸਕਿਆ।