ਮੁੰਬਈ ਹਵਾਈ ਅੱਡੇ 'ਤੇ ਜਹਾਜ਼ ਕਰੈਸ਼
ਮੁੰਬਈ : ਵੀਰਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਲੀਅਰਜੈੱਟ ਦਾ ਚਾਰਟਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਵਿਸ਼ਾਖਾਪਟਨਮ ਤੋਂ ਮੁੰਬਈ ਆ ਰਿਹਾ VSR ਵੈਂਚਰਸ ਲੀਅਰਜੈੱਟ 45 ਜਹਾਜ਼ ਭਾਰੀ ਮੀਂਹ ਕਾਰਨ ਲੈਂਡਿੰਗ ਤੋਂ ਬਾਅਦ ਰਨਵੇਅ ਤੋਂ ਫਿਸਲ ਗਿਆ। ਅਗਲੇ ਨੋਟਿਸ ਤੱਕ ਹਵਾਈ ਅੱਡੇ ਦੇ ਸਾਰੇ ਸੰਚਾਲਨ ਫਿਲਹਾਲ ਬੰਦ ਕਰ ਦਿੱਤੇ ਗਏ ਹਨ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ […]
By : Editor (BS)
ਮੁੰਬਈ : ਵੀਰਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਲੀਅਰਜੈੱਟ ਦਾ ਚਾਰਟਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਵਿਸ਼ਾਖਾਪਟਨਮ ਤੋਂ ਮੁੰਬਈ ਆ ਰਿਹਾ VSR ਵੈਂਚਰਸ ਲੀਅਰਜੈੱਟ 45 ਜਹਾਜ਼ ਭਾਰੀ ਮੀਂਹ ਕਾਰਨ ਲੈਂਡਿੰਗ ਤੋਂ ਬਾਅਦ ਰਨਵੇਅ ਤੋਂ ਫਿਸਲ ਗਿਆ। ਅਗਲੇ ਨੋਟਿਸ ਤੱਕ ਹਵਾਈ ਅੱਡੇ ਦੇ ਸਾਰੇ ਸੰਚਾਲਨ ਫਿਲਹਾਲ ਬੰਦ ਕਰ ਦਿੱਤੇ ਗਏ ਹਨ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਇਸ ਦੇ ਅੰਦਰ ਅੱਗ ਲੱਗ ਗਈ ਪਰ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਜਹਾਜ਼ ਵਿੱਚ ਕੋਈ ਵੀਆਈਪੀ ਸਵਾਰ ਨਹੀਂ ਸੀ। ਅਧਿਕਾਰੀਆਂ ਵੱਲੋਂ ਸਥਿਤੀ ਨਾਲ ਨਜਿੱਠਣ ਤੱਕ ਸਾਰੇ ਆਉਣ-ਜਾਣ ਨੂੰ ਰੋਕ ਦਿੱਤਾ ਗਿਆ ਹੈ।
ਖਬਰਾਂ ਮੁਤਾਬਕ ਜਹਾਜ਼ 'ਚ 6 ਯਾਤਰੀ ਅਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ। ਭਾਰੀ ਮੀਂਹ ਕਾਰਨ ਵਿਜ਼ੀਬਿਲਟੀ 700 ਮੀਟਰ ਸੀ, ਜਿਸ ਕਾਰਨ ਸ਼ਾਇਦ ਇਹ ਹਾਦਸਾ ਵਾਪਰਿਆ ਹੈ। ਲੀਅਰਜੈੱਟ ਜਹਾਜ਼ ਨੇ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰੀ ਸੀ ਅਤੇ ਮੁੰਬਈ ਹਵਾਈ ਅੱਡੇ 'ਤੇ ਰਨਵੇਅ 27 'ਤੇ ਉਤਰਨ ਸਮੇਂ ਫਿਸਲ ਗਿਆ ਸੀ।