ਦੁਲਹਨ ਨੂੰ ਤੋਹਫ਼ੇ ਵਿੱਚ ਦਿੱਤੀ ਸਾਬਕਾ PM ਦੀ ਤਸਵੀਰ, ਸਿਆਸੀ ਤੋਹਫ਼ਾ ਹੋ ਰਿਹਾ ਵਾਇਰਲ
ਨਵੀਂ ਦਿੱਲੀ, 2 ਮਈ, ਪਰਦੀਪ ਸਿੰਘ: ਵਿਆਹ ਦਾ ਸੱਦਾ ਘਰ ਪਹੁੰਚਦੇ ਹੀ ਪਹਿਲਾ ਸਵਾਲ ਹੁੰਦਾ ਹੈ ਕਿ ਕੀ ਤੋਹਫ਼ਾ ਦੇਣਾ ਹੈ? ਇਸ ਸਵਾਲ ਦਾ ਰਹੱਸ ਇੰਨਾ ਵੱਡਾ ਹੈ ਕਿ ਬਜ਼ੁਰਗਾਂ ਦੀ ਮਦਦ ਤੋਂ ਬਿਨਾਂ ਇਸ ਨੂੰ ਸੁਲਝਾਉਣਾ ਥੋੜ੍ਹਾ ਮੁਸ਼ਕਿਲ ਹੈ। ਕੁਝ ਪਰਿਵਾਰਾਂ ਵਿਚ ਤੋਹਫ਼ੇ ਦੇਣ ਦਾ ਰਿਵਾਜ ਇੰਨਾ ਜ਼ਿਆਦਾ ਹੈ ਕਿ ਪਹਿਲਾਂ ਅਸੀਂ ਪੁਰਾਣਾ ਰਜਿਸਟਰ […]
By : Editor Editor
ਨਵੀਂ ਦਿੱਲੀ, 2 ਮਈ, ਪਰਦੀਪ ਸਿੰਘ: ਵਿਆਹ ਦਾ ਸੱਦਾ ਘਰ ਪਹੁੰਚਦੇ ਹੀ ਪਹਿਲਾ ਸਵਾਲ ਹੁੰਦਾ ਹੈ ਕਿ ਕੀ ਤੋਹਫ਼ਾ ਦੇਣਾ ਹੈ? ਇਸ ਸਵਾਲ ਦਾ ਰਹੱਸ ਇੰਨਾ ਵੱਡਾ ਹੈ ਕਿ ਬਜ਼ੁਰਗਾਂ ਦੀ ਮਦਦ ਤੋਂ ਬਿਨਾਂ ਇਸ ਨੂੰ ਸੁਲਝਾਉਣਾ ਥੋੜ੍ਹਾ ਮੁਸ਼ਕਿਲ ਹੈ। ਕੁਝ ਪਰਿਵਾਰਾਂ ਵਿਚ ਤੋਹਫ਼ੇ ਦੇਣ ਦਾ ਰਿਵਾਜ ਇੰਨਾ ਜ਼ਿਆਦਾ ਹੈ ਕਿ ਪਹਿਲਾਂ ਅਸੀਂ ਪੁਰਾਣਾ ਰਜਿਸਟਰ ਖੋਲ੍ਹ ਕੇ ਦੇਖਦੇ ਹਾਂ ਕਿ ਸਾਡੇ ਚਾਚੇ ਨੇ ਸਾਡੀ ਧੀ ਦੇ ਵਿਆਹ ਵਿਚ ਕੀ ਦਿੱਤਾ ਸੀ। ਫਿਰ ਅਸੀਂ ਉਸ ਅਨੁਸਾਰ ਤੋਹਫ਼ੇ ਬਾਰੇ ਸੋਚਾਂਗੇ।
ਪਾਕਿਸਤਾਨ ਦੇ ਇਸ ਲਾੜੇ ਨੇ ਆਪਣੀ ਦੁਲਹਨ ਨੂੰ ਅਜਿਹਾ ਤੋਹਫ਼ਾ ਦਿੱਤਾ ਜੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਦੁਲਹਨ ਨੂੰ ਸਾਬਕਾ ਪੀਐੱਮ ਇਮਰਾਨ ਖਾਨ ਦੀ ਤਸਵੀਰ ਦੇ ਦਿੱਤੀ ਹੈ। ਇਹ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਜਦੋਂ ਲਾੜੇ ਨੇ ਲਾੜੀ ਨੂੰ ਤੋਹਫਾ ਦਿੱਤਾ ਤਾਂ ਉਸ ਨੇ ਵੀ ਉਦੋਂ ਹੀ ਖੋਲ੍ਹ ਦੇਖਿਆ ਤਾਂ ਉਸ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਸੀ ਜਿਸ ਨੂੰ ਦੇਖ ਕੇ ਉਥੇ ਮੌਜੂਦ ਸਾਰੇ ਲੋਕ ਹੈਰਾਨ ਹੋ ਗਏ।ਇਸ ਵੀਡੀਓ ਨੂੰ 30ਅਪ੍ਰੈਲ ਨੂੰ ਟਵੀਟਰ ਉੱਤੇ ਸ਼ੇਅਰ ਕੀਤੀ ਸੀ। ਹੁਣ ਤੱਕ ਇਸ ਵੀਡੀਓ ਨੂੰ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ:-
ਮਨੁੱਖ ਅਜੋਕੇ ਦੌਰ ਵਿੱਚ ਸਿਰਫ ਕੰਮਕਾਜ ਵੱਲ ਧਿਆਨ ਦਿੰਦਾ ਹੈ ਅਤੇ ਆਪਣੇ ਆਪ ਵੱਲ ਧਿਆਨ ਦੇਣਾ ਬੰਦ ਕਰ ਦਿੰਦਾ ਹੈ ਜਿਸ ਕਰਕੇ ਸਰੀਰ ਵਿੱਚ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇਕਰ ਤੁਹਾ਼ਡਾ ਮਨ ਹੀ ਖੁਸ਼ ਨਹੀ ਹੈ ਤਾਂ ਤੁਸੀਂ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹੋ।
ਹਰ ਰੋਜ਼ ਕਸਰਤ ਕਰੋ:- ਹਰ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਰੋਜ਼ਾਨਾ ਕਸਰਤ ਕਰਨ ਨਾਲ ਖੂਨ ਵਿਚਲੇ ਸੈੱਲ ਨਵੇਂ ਬਣਦੇ ਹਨ ਅਤੇ ਸਰੀਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ। ਕਸਰਤ ਕਰਨ ਨਾਲ ਤੁਹਾਡੇ ਸਰੀਰ ਦੇ ਕਈ ਮਾੜੇ ਤੱਥ ਵੀ ਬਾਹਰ ਨਿਕਲਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਹੈ ਅਤੇ ਮਨ ਵੀ ਖੁਸ਼ ਹੁੰਦਾ ਹੈ।
ਆਪਣੇ ਰਿਸ਼ਤਿਆਂ ਦੇ ਪ੍ਰਤੀ ਇਮਾਨਦਾਰ ਰਹੋ- ਜੇਕਰ ਤੁਸੀਂ ਮਾਨਸਿਕ ਤੌਰ ਉੱਤੇ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਸੀ ਆਪਣੇ ਰਿਸ਼ਤਿਆਂ ਦੇ ਪ੍ਰਤੀ ਇਮਾਨਦਾਰ ਰਹੋ ਜਿਸ ਨਾਲ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ। ਜੇਕਰ ਕੋਈ ਤੁਹਾਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਵੱਲ ਧਿਆਨ ਨਾ ਦਿਓ।
ਪਰਮਾਤਮਾ ਦਾ ਅੱਗੇ ਅਰਦਾਸ:- ਹਰ ਰੋਜ ਸਵੇਰੇ ਉੱਠ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਤੁਹਾਡੀ ਜ਼ਿੰਦਗੀ ਵਧੀਆ ਚੱਲਦੀ ਰਹੇ। ਇਸ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲੇਗਾ।ਤੁਸੀਂ ਜਿਸ ਵੀ ਧਰਮ ਵਿੱਚ ਹੋ ਤਾਂ ਉਥੇ ਦੇ ਧਾਰਮਿਕ ਸਥਾਨ ਉੱਤੇ ਜਾ ਕੇ ਜਰੂਰ ਬੈਠੋ ਤਾਂ ਸਕੂਨ ਮਿਲ ਸਕੇ।
ਧਿਆਨ ਕਰੋ- ਜੇਕਰ ਤੁਸੀਂ ਹਰ ਰੋਜ਼ ਨਿਯਮਤ ਰੂਪ ਵਿੱਚ ਮੈਡੀਟੇਸ਼ਨ ਕਰਦੇ ਹੋ ਇਸ ਨਾਲ ਤੁਹਾਡੀ ਇਕਾਗਰਤਾ ਵੱਧਦੀ ਹੈ। ਜੇਕਰ ਤੁਹਾਡੀ ਇਕਗਾਰਤਾ ਵੱਧਦੀ ਹੈ ਤਾਂ ਇਸ ਨਾਲ ਤੁਹਾਡੀ ਕੰਮ ਕਰਨ ਦੀ ਸਮਰੱਥਾ ਵੀ ਵਧੇਗੀ।