Begin typing your search above and press return to search.

ਏਲਾਂਟੋ ਮਾਲ ਦੇ ਐਪਲ ਸ਼ੋਅਰੂਮ ਵਿਚੋਂ ਫੋਨ ਚੋਰੀ

ਚੰਡੀਗੜ੍ਹ, 3 ਜਨਵਰੀ, ਨਿਰਮਲ : ਏਲਾਂਟੇ ਮਾਲ ਦੇ ਐਪਲ ਸ਼ੋਅਰੂਮ ਵਿੱਚੋਂ ਅੱਧੀ ਦਰਜਨ ਦੇ ਕਰੀਬ ਫ਼ੋਨ ਚੋਰੀ ਹੋ ਗਏ। ਸੈਕਟਰ 32 ਦੀ ਰਹਿਣ ਵਾਲੀ ਇੱਕ ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਇਹ ਸ਼ੋਅਰੂਮ ਮਾਲ ਦੀ ਦੂਜੀ ਮੰਜ਼ਿਲ ’ਤੇ ਬਣਿਆ ਹੋਇਆ ਹੈ। ਇਹ ਘਟਨਾ 30 ਦਸੰਬਰ ਦੀ ਹੈ। ਇੰਡਸਟਰੀਅਲ ਏਰੀਆ ਫੇਜ਼-1 ਥਾਣੇ […]

Phone stolen from Apple showroom in Elanto Mall
X

Editor EditorBy : Editor Editor

  |  3 Jan 2024 8:24 AM IST

  • whatsapp
  • Telegram

ਚੰਡੀਗੜ੍ਹ, 3 ਜਨਵਰੀ, ਨਿਰਮਲ : ਏਲਾਂਟੇ ਮਾਲ ਦੇ ਐਪਲ ਸ਼ੋਅਰੂਮ ਵਿੱਚੋਂ ਅੱਧੀ ਦਰਜਨ ਦੇ ਕਰੀਬ ਫ਼ੋਨ ਚੋਰੀ ਹੋ ਗਏ। ਸੈਕਟਰ 32 ਦੀ ਰਹਿਣ ਵਾਲੀ ਇੱਕ ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਇਹ ਸ਼ੋਅਰੂਮ ਮਾਲ ਦੀ ਦੂਜੀ ਮੰਜ਼ਿਲ ’ਤੇ ਬਣਿਆ ਹੋਇਆ ਹੈ। ਇਹ ਘਟਨਾ 30 ਦਸੰਬਰ ਦੀ ਹੈ। ਇੰਡਸਟਰੀਅਲ ਏਰੀਆ ਫੇਜ਼-1 ਥਾਣੇ ਦੀ ਪੁਲਸ ਨੇ ਚੋਰੀ ਦਾ ਕੇਸ ਦਰਜ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਸੈਕਟਰ-45ਏ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ 30 ਦਸੰਬਰ ਨੂੰ ਕਿਸੇ ਨੇ ਉਸ ਦੇ ਘਰੋਂ
ਚਾਂਦੀ ਦੇ ਗਹਿਣੇ ਅਤੇ ਗੈਸ ਸਿਲੰਡਰ ਚੋਰੀ
ਕਰ ਲਿਆ। ਸੈਕਟਰ-34 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ
ਉਤਰ ਪ੍ਰਦੇਸ਼ ਦੇ ਬਦਾਯੂੰ ਵਿਚ ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਿਤਾ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਤੜਕੇ ਸੜਕ ’ਤੇ ਖ਼ੂਨ ਵਹਾ ਦਿੱਤਾ। ਮੁਲਜ਼ਮਾਂ ਨੇ ਘਰ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਧੀ ਤੇ ਉਸ ਦੇ ਪ੍ਰੇਮੀ ਨੂੰ ਦੌੜਾ-ਦੌੜਾ ਕੇ ਫੜਿਆ, ਫਿਰ ਫਹੁੜੇ ਨਾਲ ਤਾਬੜ-ਤੋੜ ਹਮਲੇ ਕਰ ਕੇ ਦੋਵਾਂ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਲੜਕੀ ਦਾ ਪਿਤਾ ਖ਼ੂਨ ਨਾਲ ਲਿਬੜਿਆ ਫਹੁੜਾ ਲੈ ਕੇ ਥਾਣੇ ਪੁੱਜ ਗਿਆ। ਕੁਝ ਦੇਰ ਬਾਅਦ ਲੜਕੀ ਦੀ ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਧੀ ਨੂੰ ਬਚਾਉਣ ਦੀ ਬਜਾਏ ਉਹ ਹਮਲੇ ਲਈ ਉਕਸਾ ਰਹੀ ਸੀ। ਧੀ ਦੇ ਪ੍ਰੇਮੀ ’ਤੇ ਲਾਠੀ ਨਾਲ ਹਮਲੇ ਵੀ ਕੀਤੇ। ਦੋਹਰੇ ਕਤਲ ਕਾਂਡ ਵਿਚ ਲੜਕੀ ਦੇ ਮਾਤਾ, ਪਿਤਾ, ਦਾਦਾ ਰਾਮੌਤਾਰ ਅਤੇ ਦੋ ਨਾਬਾਲਿਗ ਭਰਾਵਾਂ ’ਤੇ ਹੱਤਿਆ, ਅਗਵਾ ਦੀ ਧਾਰਾ ਤਹਿਤ ਐੱਫਆਈਆਰ ਲਿਖੀ ਗਈ ਹੈ।
ਪਰੌਲੀ ਪਿੰਡ ਵਿਚ ਰਹਿਣ ਵਾਲੇ ਜੈਪਾਲ ਅਤੇ ਗੁਆਂਢੀ ਨੀਤੂ ’ਚ ਦੋ ਸਾਲਾਂ ਤੋਂ ਪ੍ਰੇਮ ਸਬੰਧ ਸਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਖੇਤੀ ਕਰਦੇ ਪਰਿਵਾਰ ਅਨੁਸੂੁਚਿਤ ਜਾਤੀ ਦੇ ਹਨ। ਪ੍ਰੇਮੀ ਜੋੜਾ ਸ਼ਾਦੀ ਕਰਨਾ ਚਾਹੁੰਦਾ ਸੀ ਪਰ ਨੀਤੂ ਦੇ ਪਿਤਾ ਮਹੇਸ਼ ਕੁਮਾਰ ਨੂੰ ਇਤਰਾਜ਼ ਸੀ। ਉਸ ਨੇ ਧੀ ਦੀ ਪੜ੍ਹਾਈ ਛੁਡਵਾ ਦਿੱਤੀ। ਇਸ ਦੇ ਬਾਵਜੂਦ ਦੋਵਾਂ ਵਿਚ ਕਈ ਵਾਰ ਤਨਾਤਨੀ ਹੋ ਚੁੱਕੀ ਸੀ।
ਪੁਲਿਸ ਅਨੁਸਾਰ, ਸ਼ਨਿਚਰਵਾਰ ਨੂੰ ਜੈਪਾਲ ਤੇ ਨੀਤੂ ਨੇ ਘਰ ਛੱਡ ਕੇ ਕਿਸ ਹੋਰ ਜਗ੍ਹਾ ਜਾਣ ਦਾ ਫ਼ੈਸਲਾ ਕਰ ਲਿਆ ਸੀ। ਮੰਗਲਵਾਰ ਸਵੇਰੇ ਚਾਰ ਵਜੇ ਨੀਤੂ ਛੱਤ ਦੇ ਰਸਤੇ ਜੈਪਾਲ ਦੇ ਘਰ ਪੁੱਜੀ। ਉਹ ਦੋਵੇਂ ਘਰੋਂ ਨਿਕਲਦੇ, ਇਸ ਤੋਂ ਪਹਿਲਾਂ ਹੀ ਨੀਤੂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਭਿਣਕ ਲੱਗ ਗਈ। ਉਹ ਸਾਰੇ ਚੀਕਦੇ ਹੋਏ ਜੈਪਾਲ ਦੇ ਦਰਵਾਜ਼ੇ ’ਤੇ ਪੁੱਜੇ। ਇਸੇ ਦੌਰਾਨ ਪ੍ਰੇਮੀ ਜੋੜਾ ਦਰਵਾਜ਼ੇ ’ਚੋਂ ਨਿਕਲ ਕੇ ਭਜਿਆ ਪਰ ਪਸ਼ੂ ਬੰਨ੍ਹਣ ਵਾਲੇ ਕਿੱਲੇ ਨਾਲ ਟਕਰਾਅ ਕੇ ਡਿੱਗ ਗਏ। ਇੰਨੇ ਵਿਚ ਪਿੱਛਿਓਂ ਆਏ ਮਹੇਸ਼ ਤੇ ਹੋਰਨਾਂ ਮੁਲਜ਼ਮਾਂ ਨੇ ਜੈਪਾਲ ’ਤੇ ਲਾਠੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਨੀਤੂ ਬਚਾਉਣ ਆਈ ਤਾਂ ਲਾਠੀ ਮਾਰ ਕੇ ਉਸ ਦਾ ਵੀ ਸਿਰ ਖੋਲ੍ਹ ਦਿੱਤਾ। ਚੀਕ-ਚਿਹਾੜੇ ਦੌਰਾਨ ਹਮਲਾਵਰਾਂ ਨੇ ਜੈਪਾਲ ਦੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤ ਤਾਂ ਕਿ ਕੋਈ ਬਚਾਉਣ ਨਾ ਆ ਸਕੇ। ਇਸ ਤੋਂ ਬਾਅਦ ਦੋ ਮੁਲਜ਼ਮਾਂ ਨੇ ਜੈਪਾਲ ਦੇ ਹੱਥ ਫੜ ਕੇ ਸਿਰ ਕਿੱਲੇ ’ਤੇ ਰੱਖਿਆ ਅਤੇ ਮਹੇਸ਼ ਨਾ ਫਹੁੜੇ ਨਾਲ ਤਾਬੜਤੋੜ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਦਾ ਚਿਹਰਾ ਪੂਰੀ ਤਰ੍ਹਾਂ ਕੁਚਲ ਦਿੱਤਾ। ਮਹੇਸ਼ ਦੇ ਸਿਰ ’ਤੇ ਅਜਿਹਾ ਖੂਨ ਸਵਾਰ ਸੀ ਕਿ ਉਸ ਨੇ ਧੀ ਦੇ ਵੀ ਸਿਰ, ਛਾਤੀ, ਢਿੱਡ ’ਤੇ ਫਹੁੜੇ ਨਾਲ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ।
Next Story
ਤਾਜ਼ਾ ਖਬਰਾਂ
Share it