ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਲੁੱਟਿਆ ਪਟਰੌਲ ਪੰਪ
ਸ੍ਰੀ ਖਡੂਰ ਸਾਹਿਬ, 13 ਜਨਵਰੀ (ਮਾਨ ਸਿੰਘ) : ਜ਼ਿਲ੍ਹਾ ਤਰਨ ਤਾਰਨ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਨਿੱਤ ਦਿਨ ਕੋਈ ਨਾ ਕੋਈ ਲੁੱਟ ਖੋਹ ਦੀ ਵਾਰਦਾਤ ਸਾਹਮਣੇ ਆ ਰਹੀ ਐ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਸੂਰਵਿੰਡ ਦੇ ਪਟਰੌਲ ਪੰਪ ਨੂੰ ਕੁੱਝ ਲੁਟੇਰਿਆਂ ਵੱਲੋਂ […]
By : Makhan Shah
ਸ੍ਰੀ ਖਡੂਰ ਸਾਹਿਬ, 13 ਜਨਵਰੀ (ਮਾਨ ਸਿੰਘ) : ਜ਼ਿਲ੍ਹਾ ਤਰਨ ਤਾਰਨ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਨਿੱਤ ਦਿਨ ਕੋਈ ਨਾ ਕੋਈ ਲੁੱਟ ਖੋਹ ਦੀ ਵਾਰਦਾਤ ਸਾਹਮਣੇ ਆ ਰਹੀ ਐ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਸੂਰਵਿੰਡ ਦੇ ਪਟਰੌਲ ਪੰਪ ਨੂੰ ਕੁੱਝ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ, ਜਿੱਥੇ ਤੇਲ ਪਵਾਉਣ ਬਹਾਨੇ ਲੁਟੇਰੇ ਪੰਪ ਦੇ ਕਰਿੰਦੇ ਕੋਲੋਂ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਜ਼ਿਲ੍ਹਾ ਤਰਨਤਾਰਨ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਸੂਰਵਿੰਡ ਦੇ ਜੀਐਸ ਪਟਰੌਲ ਪੰਪ ’ਤੇ ਤਿੰਨ ਬਾਈਕ ਸਵਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਦਰਅਸਲ ਤਿੰਨ ਬਾਈਕ ਸਵਾਰ ਲੁਟੇਰੇ ਤੇਲ ਪਵਾਉਣ ਦੇ ਬਹਾਨੇ ਪਟਰੌਲ ਪੰਪ ’ਤੇ ਆਏ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸੀ।
ਉਨ੍ਹਾਂ ਨੇ ਪਹਿਲਾਂ ਬਾਈਕ ਵਿਚ ਤੇਲ ਪਵਾਇਆ ਅਤੇ ਫਿਰ ਪਿਸਤੌਲ ਦੀ ਨੋਕ ’ਤੇ ਪੰਪ ਦੇ ਕਰਿੰਦੇ ਕੋਲੋਂ ਸਾਰੇ ਪੈਸੇ ਲੁੱਟ ਲਏ ਅਤੇ ਬਾਈਕ ’ਤੇ ਫ਼ਰਾਰ ਹੋ ਗਏ। ਲੁੱਟ ਦੀ ਇਹ ਸਾਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਸੀਸੀਟੀਵੀ ਤਸਵੀਰਾਂ ਵਿਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਤਿੰਨ ਲੁਟੇਰੇ ਬਾਈਕ ’ਤੇ ਆਏ ਅਤੇ ਲੁੱਟ ਕਰਕੇ ਰਫ਼ੂ ਚੱਕਰ ਹੋ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਪਟਰੌਲ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਉਸ ਨੇ ਜਦੋਂ ਬਾਈਕ ਵਿਚ ਤੇਲ ਪਾਇਆ ਤਾਂ ਇਕ ਲੁਟੇਰੇ ਨੇ ਉਸ ਨੂੰ ਤੇਲ ਦੇ ਪੈਸੇ ਦੇ ਦਿੱਤੇ ਪਰ ਦੂਜੇ ਨੇ ਪਿਸਤੌਲ ਕੱਢ ਕੇ ਸਾਰੇ ਪੈਸੇ ਦੇਣ ਲਈ ਆਖਿਆ ਅਤੇ ਉਹ ਪੈਸੇ ਖੋਹ ਕੇ ਫ਼ਰਾਰ ਹੋ ਗਏ।
ਦੱਸ ਦਈਏ ਕਿ ਪੰਪ ’ਤੇ ਵਾਪਰੀ ਲੁੱਟ ਦੀ ਇਸ ਵਾਰਦਾਤ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ ਅਤੇ ਲੁਟੇਰਿਆਂ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ। ਖ਼ੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਨ੍ਹਾਂ ਲੁਟੇਰਿਆਂ ਨੂੰ ਫੜਨ ਵਿਚ ਕਾਮਯਾਬ ਹੁੰਦੀ ਐ।
ਇਹ ਖ਼ਬਰ ਵੀ ਪੜ੍ਹੋ :
ਜਲੰਧਰ, 13 ਜਨਵਰੀ : ਲਾਂਬੜਾ ਦੇ ਪਿੰਡ ਤਰੜ ’ਚ ਲੜਕੀ ਦੇ ਕਤਲ ਦੇ ਮਾਮਲੇ ’ਚ ਨਵਾਂ ਖੁਲਾਸਾ ਹੋਇਆ ਹੈ। ਗੁਰਦਾਸਪੁਰ ਦੀ ਨਰਸ ਸ਼ਮਾ ਦਾ ਵਿਦੇਸ਼ ਬੈਠੇ ਵਿਅਕਤੀ ਨੇ ਕਤਲ ਕਰਵਾ ਦਿੱਤਾ ਹੈ। ਜਲੰਧਰ ਦੇਹਾਤ ਪੁਲਿਸ ਦੀਆਂ ਟੀਮਾਂ ਲਗਾਤਾਰ ਸੀਸੀਟੀਵੀ ਚੈੱਕ ਕਰ ਰਹੀਆਂ ਹਨ ਤਾਂ ਜੋ ਕਾਤਲ ਤੱਕ ਪਹੁੰਚ ਕੀਤੀ ਜਾ ਸਕੇ। ਉਸ ਨੂੰ ਪੁਰਤਗਾਲ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਦੱਸ ਦਈਏ ਕਿ 26 ਦਸੰਬਰ ਦੀ ਸਵੇਰ ਸ਼ਾਮਾ ਦੀ ਲਾਸ਼ ਪਿੰਡ ਤਰੜ ਨੇੜੇ ਨਹਿਰ ਦੇ ਕੰਢੇ ਮਿਲੀ ਸੀ। ਸ਼ਮਾ ਪੇਸ਼ੇ ਤੋਂ ਨਰਸ ਸੀ। ਸ਼ਮਾ ਦੀ ਭੈਣ ਨੇਹਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਖਾਂਬੜਾ ਚਰਚ ’ਚ ਆਈ ਸੀ।
ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ। ਸ਼ੁਰੂਆਤੀ ਤੌਰ ’ਤੇ ਪੁਲਿਸ ਮਾਮਲੇ ਦੀ ਦੁਰਘਟਨਾ ਦੇ ਕੋਣ ਤੋਂ ਜਾਂਚ ਕਰ ਰਹੀ ਸੀ। ਪਰ ਜਦੋਂ ਪਰਤਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਤਾਂ ਕਤਲ ਦਾ ਖੁਲਾਸਾ ਹੋਇਆ। ਮਾਮਲੇ ਵਿੱਚ ਅਧਿਕਾਰੀਆਂ ਵੱਲੋਂ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਸ 18 ਦਿਨਾਂ ਤੋਂ ਇਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਸੀ। ਕ੍ਰਿਸਮਸ ਵਾਲੇ ਦਿਨ ਸ਼ਾਮਾ ਨਕੋਦਰ ਚੌਕ ਤੋਂ ਇਕ ਆਟੋ ਵਿਚ ਖਾਂਬਰਾ ਚਰਚ ਆਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਅਤੇ ਕਾਲਾ ਸਿੰਘਾ ਨੇੜੇ ਇੱਕ ਸੀਸੀਟੀਵੀ ਵਿੱਚ ਸ਼ਮਾ ਕੈਦ ਹੋਈ ਮਿਲੀ। ਪਰ ਫਿਲਹਾਲ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਇੱਕ ਸੁਰਾਗ ਮਿਲਿਆ ਹੈ, ਜਿਸ ਦੇ ਆਧਾਰ ’ਤੇ ਪੁਲਸ ਜਲਦੀ ਹੀ ਸੁਪਾਰੀ ਦੇ ਕੇ ਕਤਲ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਵੇਗੀ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਮਾ ਨੂੰ ਪੁਰਤਗਾਲ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਸ ਨੇ ਹੀ ਸ਼ਮਾ ਨੂੰ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ। ਪੁਲਸ ਜਲਦ ਹੀ ਕਾਤਲ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੇ ਮੁੱਖ ਦੋਸ਼ੀ ਦਾ ਨਾਂ ਸਾਹਮਣੇ ਕਰੇਗੀ।