Begin typing your search above and press return to search.

ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ: ਮੀਤ ਹੇਅਰ

ਲਹਿਰਾਗਾਗਾ, 3 ਮਈ,ਪਰਦੀਪ ਸਿੰਘ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ 1 ਜੂਨ ਨੂੰ ਸੰਗਰੂਰ ਵਾਸੀ ਇਹ ਫੈਸਲਾ ਕਰ ਦੇਣਗੇ ਕਿ ਅਗਲੇ 5 ਸਾਲ ਉਨ੍ਹਾਂ ਸੰਗਰੂਰ ਵਿੱਚ ਰਹਿ ਕੇ ਹੀ ਕੰਮ ਕਰਨੇ ਹਨ, ਕਿਸੇ ਵੀ ਕੰਮ ਲਈ ਹਲਕੇ ਤੋਂ ਬਾਹਰ ਨਹੀਂ ਜਾਣਾ। ਇਸ ਦੇ […]

ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ: ਮੀਤ ਹੇਅਰ
X

Editor EditorBy : Editor Editor

  |  3 May 2024 12:25 PM IST

  • whatsapp
  • Telegram

ਲਹਿਰਾਗਾਗਾ, 3 ਮਈ,ਪਰਦੀਪ ਸਿੰਘ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ 1 ਜੂਨ ਨੂੰ ਸੰਗਰੂਰ ਵਾਸੀ ਇਹ ਫੈਸਲਾ ਕਰ ਦੇਣਗੇ ਕਿ ਅਗਲੇ 5 ਸਾਲ ਉਨ੍ਹਾਂ ਸੰਗਰੂਰ ਵਿੱਚ ਰਹਿ ਕੇ ਹੀ ਕੰਮ ਕਰਨੇ ਹਨ, ਕਿਸੇ ਵੀ ਕੰਮ ਲਈ ਹਲਕੇ ਤੋਂ ਬਾਹਰ ਨਹੀਂ ਜਾਣਾ। ਇਸ ਦੇ ਨਾਲ ਹੀ ਲੋਕ ਇਹ ਵੀ ਫੈਸਲਾ ਕਰ ਦੇਣਗੇ ਕਿ ਉਨ੍ਹਾਂ ਨੂੰ ਆਪਣੇ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ।

ਲਹਿਰਾਗਾਗਾ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਦਿਆਂ ਪਿੰਡਾਂ ਵਿੱਚ ਜੁੜੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬਾ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਾਮਿਸਾਲ ਕੰਮ ਕੀਤੇ। 43000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ, 600 ਯੂਨਿਟ ਮੁਫਤ ਬਿਜਲੀ ਦੇਣ ਨਾਲ 90 ਫੀਸਦੀ ਤੋਂ ਵੱਧ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ। ਮੁਫਤ ਇਲਾਜ ਲਈ ਆਮ ਆਦਮੀ ਕਲੀਨਿਕ ਬਣੇ ਜਿੱਥੇ ਦਵਾਈਆਂ ਅਤੇ ਟੈਸਟ ਵੀ ਮੁਫਤ। ਚੰਗੀ ਪੜ੍ਹਾਈ ਲਈ ਸਕੂਲ ਆਫ ਐਮੀਨੈਂਸ ਮਿਲੇ। ਇਸ ਸਾਲ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਦਾ ਪੇਪਰ ਕਲੀਅਰ ਕੀਤਾ। ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ। ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਗਾਉਣ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂਆਤ ਹੋਈ ਅਤੇ ਦੋ ਸਾਲਾਂ ਵਿੱਚ 25 ਹਜ਼ਾਰ ਖਿਡਾਰੀਆਂ ਨੂੰ 75 ਕਰੋੜ ਰੁਪਏ ਦੇ ਇਨਾਮ ਵੰਡੇ।

ਮੀਤ ਹੇਅਰ ਨੇ ਵਿਰੋਧੀ ਉਮੀਦਵਾਰਾਂ ਉਤੇ ਵਿਅੰਗ ਕਰਦਿਆਂ ਕਿਹਾ ਕਿ ਸਾਰੇ ਬਾਹਰਲੇ ਖੇਤਰਾਂ ਤੋਂ ਆ ਕੇ ਸੰਗਰੂਰ ਚੋਣ ਲੜ ਰਹੇ ਹਨ। ਸੰਗਰੂਰ ਵਾਸੀਆਂ ਨੂੰ ਇਹ ਉਮੀਦਵਾਰ 1 ਜੂਨ ਤੋਂ ਬਾਅਦ ਸੰਗਰੂਰ ਵਿੱਚ ਨਹੀਂ ਲੱਭਣੇ। ਉਨ੍ਹਾਂ ਕਿਹਾ ਕਿ ਸਭ ਉਮੀਦਵਾਰ ਲੋਕ ਲੁਭਾਊ ਤੇ ਲੱਛੇਦਾਰ ਭਾਸ਼ਣ ਦੇਣ ਵਾਲੇ ਹਨ ਪਰ ਆਮ ਆਦਮੀ ਪਾਰਟੀ ਨੇ ਹੇਠਲੇ ਪੱਧਰ ਤੱਕ ਕੰਮ ਕੀਤਾ ਹੈ।

ਅੱਜ ਲਹਿਰਾਗਾਗਾ ਦੇ ਪਿੰਡਾਂ ਖਾਈ, ਲਹਿਲ ਖੁਰਦ, ਲਹਿਲ ਕਲਾਂ, ਬੱਲਰਾਂ, ਮੂਣਕ, ਰਾਮਪੁਰ ਗਨੋਟਾ, ਮਨਿਆਣਾ, ਬਿਸ਼ਨਪੁਰ ਖੋਖਰ, ਹਰੀਗੜ੍ਹ ਗੇਲਾਂ, ਬਾਹਮਨੀਵਾਲਾ, ਭੁਲੱਣ, ਗੁਲਾਹੜੀ, ਕਰੋਦਾ, ਚੱਠਾ ਗੋਬਿੰਦਪੁਰਾ ਵਿਖੇ ਹੋਏ ਭਰਵੇਂ ਇਕੱਠਾਂ ਵਿੱਚ ਸਥਾਨਕ ਐਮ.ਐਲ.ਏ. ਬਰਿੰਦਰ ਕੁਮਾਰ ਗੋਇਲ ਨੇ ਮੀਤ ਹੇਅਰ ਨੂੰ ਲਹਿਰਾ ਹਲਕੇ ਤੋਂ ਵੱਡੀ ਲੀਡ ਦਿਵਾਉਣ ਦਾ ਵਿਸ਼ਵਾਸ ਦਿਵਾਇਆ।

ਇਹ ਵੀ ਪੜ੍ਹੋ:

ਗੌਰਮਿੰਟ ਏਡਿਡ ਕਾਲਜਿਜ਼ ਮੈਨੇਜਮੈਂਟ ਫੈਡਰੇਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਅੱਜ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ, ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿਖੇ ਹੋਈ। ਜਿਸ ’ਚ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਪੰਜਾਬ ਦੇ ਸਮੂਹ ਕਾਲਜਾਂ ’ਚ ਦਾਖਲਿਆਂ ਨੂੰ ਨਿਯਮਿਤ ਕਰਨ ਲਈ ਲਾਗੂ ਕੀਤਾ ਗਿਆ ਸਾਂਝਾ ਦਾਖਲਾ ਪੋਰਟਲ ਕਿਸੇ ਵੀ ਉਦੇਸ਼ ਦੀ ਪੂਰਤੀ ’ਚ ਬੁਰੀ ਤਰ੍ਹਾਂ ਫੇਲ ਰਿਹਾ ਹੈ।

ਇਸ ਮੌਕੇ ਫ਼ੈਡਰੇਸ਼ਨ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਦਾਖ਼ਲਾ ਪੋਰਟਲ ਕਾਰਨ ਸਮੂਹ ਸਹਾਇਤਾ ਪ੍ਰਾਪਤ ਅਤੇ ਸਵੈ-ਵਿੱਤ ਕਾਲਜਾਂ ’ਚ ਦਾਖ਼ਲਿਆਂ ’ਚ ਭਾਰੀ ਗਿਰਾਵਟ ਆਈ ਹੈ। ਪੋਰਟਲ ’ਤੇ ਦਾਖਲੇ ਕਾਰਨ ਨਾ ਸਿਰਫ਼ ਕਾਲਜਾਂ ਨੂੰ ਬਲਕਿ ਵਿਦਿਆਰਥੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਉਕਤ ਪੋਰਟਲ ਨਾਲ ਬਹੁਤ ਫਾਇਦਾ ਹੋਇਆ ਹੈ, ਕਿਉਂਕਿ ਉਨ੍ਹਾਂ ਨੂੰ ਉਪਰੋਕਤ ਸਾਂਝੇ ਦਾਖਲਾ ਪੋਰਟਲ ਦੇ ਅਧੀਨ ਨਹੀਂ ਲਿਆਂਦਾ ਗਿਆ ਅਤੇ ਉਨ੍ਹਾਂ ਨੇ ਆਪਣੇ ਦਾਖਲਿਆਂ ਲਈ ਇਸ ਦਾ ਪੂਰਾ ਫ਼ਾਇਦਾ ਲਿਆ ਹੈ।

ਮੀਟਿੰਗ ਉਪਰੰਤ ਛੀਨਾ ਨੇ ਕਿਹਾ ਕਿ ਕਾਲਜਾਂ ’ਚ ਦਾਖਲਿਆਂ ਨੂੰ ਨਿਯਮਿਤ ਕਰਨਾ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦਾ ਅਧਿਕਾਰ ਹੈ ਨਾ ਕਿ ਸਰਕਾਰ ਦਾ। ਉਨ੍ਹਾਂ ਆਪਣੇ ਪਹਿਲੇ ਉਕਤ ਪੋਰਟਲ ਸਬੰਧੀ ਫੈਸਲੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੋਰਟਲ ਖਾਮੀਆਂ ਭਰਪੂਰ ਹੈ, ਜੋ ਕਿ ਹੁਣ ਸਾਬਤ ਹੋ ਗਿਆ ਹੈ। ਕਿਉਂਕਿ ਪਿਛਲੇ ਸਾਲ ਸਾਰੇ 142 ਸਹਾਇਤਾ ਪ੍ਰਾਪਤ ਕਾਲਜਾਂ ’ਚ ਦਾਖਲੇ ਬਹੁਤ ਘੱਟ ਹੋਏ ਹਨ, ਜਿਸ ਨਾਲ ਉੱਚ ਸਿੱਖਿਆ ਸੰਸਥਾਵਾਂ ਨੂੰ ਵਿੱਤੀ ਅਤੇ ਪ੍ਰਸ਼ਾਸਨਿਕ ਤੌਰ ’ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ।

Next Story
ਤਾਜ਼ਾ ਖਬਰਾਂ
Share it