Begin typing your search above and press return to search.
ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕ ਮੁੜ ਚੋਰ-ਲੁਟੇਰਿਆਂ ਦੇ ਨਿਸ਼ਾਨੇ ’ਤੇ
ਓਲੰਪੀਆ, 22 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਮੁੜ ਭਾਰਤੀ ਮੂਲ ਦੇ ਲੋਕ ਚੋਰ-ਲੁਟੇਰਿਆਂ ਦੇ ਨਿਸ਼ਾਨੇ ’ਤੇ ਹਨ ਅਤੇ ਘਰਾਂ ਵਿਚ ਪਏ ਗਹਿਣੇ ਲੁੱਟਣ ਲਈ ਦਿਨ ਦਿਹਾੜੇ ਵਾਰਦਾਤਾਂ ਹੋ ਰਹੀਆਂ ਹਨ। ਵਾਸ਼ਿੰਗਟਨ ਸੂਬੇ ਦੀ ਸਨੋਹੋਮਿਸ਼ ਕਾਊਂਟੀ ਵਿਚ ਕਈ ਵਾਰਦਾਤਾਂ ਮਗਰੋਂ ਪੁਲਿਸ ਵੱਲੋਂ ਸ਼ੱਕੀਆਂ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪਿਛਲੇ ਦੋ […]
By : Editor Editor
ਓਲੰਪੀਆ, 22 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਮੁੜ ਭਾਰਤੀ ਮੂਲ ਦੇ ਲੋਕ ਚੋਰ-ਲੁਟੇਰਿਆਂ ਦੇ ਨਿਸ਼ਾਨੇ ’ਤੇ ਹਨ ਅਤੇ ਘਰਾਂ ਵਿਚ ਪਏ ਗਹਿਣੇ ਲੁੱਟਣ ਲਈ ਦਿਨ ਦਿਹਾੜੇ ਵਾਰਦਾਤਾਂ ਹੋ ਰਹੀਆਂ ਹਨ। ਵਾਸ਼ਿੰਗਟਨ ਸੂਬੇ ਦੀ ਸਨੋਹੋਮਿਸ਼ ਕਾਊਂਟੀ ਵਿਚ ਕਈ ਵਾਰਦਾਤਾਂ ਮਗਰੋਂ ਪੁਲਿਸ ਵੱਲੋਂ ਸ਼ੱਕੀਆਂ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪਿਛਲੇ ਦੋ ਹਫ਼ਤੇ ਦੌਰਾਨ ਲੁੱਟ ਦੀਆਂ ਵਾਰਦਾਤਾਂ ਵਿਚ ਅਚਾਨਕ ਵਾਧਾ ਹੋਇਆ ਹੈ ਅਤੇ ਕਈ ਲੁਟੇਰਿਆਂ ਦੀਆਂ ਤਸਵੀਰਾਂ ਵੀ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ।
ਘਰਾਂ ਵਿਚ ਪਏ ਗਹਿਣੇ ਲੁੱਟਣ ਲਈ ਦਿਨ-ਦਿਹਾੜੇ ਹੋ ਰਹੀਆਂ ਵਾਰਦਾਤਾਂ
ਇਥੋਂ ਤੱਕ ਕਿ ਲੁਟੇਰਿਆਂ ਵੱਲੋਂ ਔਰਤਾਂ ਦੀ ਮਦਦ ਵੀ ਲਈ ਜਾ ਰਹੀ ਹੈ ਜੋ ਭਾਰਤੀ ਮੂਲ ਲੋਕਾਂ ਨੂੰ ਸਭਿਆਚਾਰਕ ਤੌਰ ’ਤੇ ਸਮਝਦੀਆਂ ਹੋਣ। ਸਨੋਹੋਮਿਸ਼ ਕਾਊਂਟੀ ਪੁਲਿਸ ਦੇ ਰੌਬਰੀ ਐਂਡ ਬਰਗਲਰੀ ਯੂਨਿਟ ਦਾ ਮੰਨਣਾ ਹੈ ਕਿ ਇਕ ਵੱਡਾ ਗਿਰੋਹ ਇਲਾਕੇ ਵਿਚ ਫੈਲਿਆ ਹੋਇਆ ਹੈ ਅਤੇ ਮੌਕਾ ਮਿਲਦਿਆਂ ਹੀ ਕਿਸੇ ਨਾ ਕਿਸੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਬਾਜ਼ ਨਹੀਂ ਆਉਂਦੇ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਮੁਹੱਈਆ ਕਰਵਾਉਣ ਜਿਸ ਰਾਹੀਂ ਲੁਟੇਰਿਆਂ ਦੀ ਪੈੜ ਨੱਪੀ ਜਾ ਸਕਦੀ ਹੈ।
Next Story