ਗਾਜ਼ਾ ਪੱਟੀ ਦੇ ਲੋਕਾਂ ਨੂੰ ਕਰਨਾ ਪੈ ਰਿਹੈ ਮੁਸ਼ਕਿਲਾਂ ਦਾ ਸਾਹਮਣਾ
ਤਲ ਅਵੀਵ, 16 ਅਕਤੂਬਰ, ਨਿਰਮਲ : ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ ਹੈ। ਇਸ ਕਾਰਨ ਗਾਜ਼ਾ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ਾ ’ਚ ਰਹਿਣ ਵਾਲਾ ਅਹਿਮਦ ਹਾਮਿਦ (43) ਆਪਣੀ ਪਤਨੀ ਅਤੇ ਸੱਤ ਬੱਚਿਆਂ ਨਾਲ ਗਾਜ਼ਾ ਛੱਡ ਕੇ ਮਿਸਰ-ਗਾਜ਼ਾ ਸਰਹੱਦ […]
By : Hamdard Tv Admin
ਤਲ ਅਵੀਵ, 16 ਅਕਤੂਬਰ, ਨਿਰਮਲ : ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ ਹੈ। ਇਸ ਕਾਰਨ ਗਾਜ਼ਾ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ਾ ’ਚ ਰਹਿਣ ਵਾਲਾ ਅਹਿਮਦ ਹਾਮਿਦ (43) ਆਪਣੀ ਪਤਨੀ ਅਤੇ ਸੱਤ ਬੱਚਿਆਂ ਨਾਲ ਗਾਜ਼ਾ ਛੱਡ ਕੇ ਮਿਸਰ-ਗਾਜ਼ਾ ਸਰਹੱਦ ’ਤੇ ਸਥਿਤ ਸ਼ਹਿਰ ਰਫਾਹ ਵੱਲ ਜਾ ਰਿਹਾ ਹੈ। ਅਹਿਮਦ ਹਾਮਿਦ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਕਈ ਕਈ ਦਿਨਾਂ ਤੋਂ ਨਹੀਂ ਨਹਾਏ ਹਨ। ਇੱਥੋਂ ਤੱਕ ਕਿ ਟਾਇਲਟ ਜਾਣ ਲਈ ਵੀ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ।
ਅਹਿਮਦ ਹਾਮਿਦ ਨੇ ਦੱਸਿਆ ਕਿ ‘ਗਾਜ਼ਾ ’ਚ ਕੋਈ ਭੋਜਨ ਨਹੀਂ ਬਚਿਆ ਹੈ ਅਤੇ ਦੁਕਾਨਾਂ ’ਤੇ ਮਿਲਣ ਵਾਲੇ ਖਾਣ-ਪੀਣ ਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਹਨ। ਮੈਨੂੰ ਲੱਗਦਾ ਹੈ ਕਿ ਮੈਂ ਇੱਕ ਬੋਝ ਹਾਂ ਅਤੇ ਮੈਂ ਕੁਝ ਕਰਨ ਦੇ ਯੋਗ ਨਹੀਂ ਹਾਂ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਨੇ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਕੇ ਦੱਖਣ ਵੱਲ ਜਾਣ ਦਾ ਅਲਟੀਮੇਟਮ ਦਿੱਤਾ ਹੈ। ਇਹੀ ਕਾਰਨ ਹੈ ਕਿ ਉੱਤਰੀ ਗਾਜ਼ਾ ਤੋਂ ਦੱਖਣ ਵੱਲ ਵੱਡੇ ਪੱਧਰ ’ਤੇ ਪਰਵਾਸ ਹੋ ਰਿਹਾ ਹੈ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਲਗਭਗ 10 ਲੱਖ ਲੋਕ ਬੇਘਰ ਹੋ ਗਏ ਹਨ। ਗਾਜ਼ਾ ਤੋਂ ਭੱਜ ਰਹੀ ਇਕ ਹੋਰ ਔਰਤ ਨੇ ਕਿਹਾ, ‘ਉਹ ਬਹੁਤ ਸ਼ਰਮ ਮਹਿਸੂਸ ਕਰ ਰਹੀ ਹੈ ਅਤੇ ਸ਼ਰਨਾਰਥੀ ਕੈਂਪ ਦੀ ਤਲਾਸ਼ ਕਰ ਰਹੀ ਹੈ। ਸਾਡੇ ਕੋਲ ਕੱਪੜੇ ਨਹੀਂ ਹਨ ਅਤੇ ਜੋ ਸਾਡੇ ਕੋਲ ਹਨ ਉਹ ਬਹੁਤ ਗੰਦੇ ਹਨ। ਕੱਪੜੇ ਧੋਣ ਲਈ ਪਾਣੀ ਨਹੀਂ ਹੈ। ਬਿਜਲੀ, ਪਾਣੀ ਜਾਂ ਇੰਟਰਨੈੱਟ ਨਹੀਂ। ਇੰਝ ਲੱਗਦਾ ਹੈ ਜਿਵੇਂ ਮੇਰੀ ਇਨਸਾਨੀਅਤ ਖਤਮ ਹੋ ਰਹੀ ਹੈ।
ਸਬਾ ਮਸਬਾਹ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਬੇਟੀ ਨਾਲ ਰਫਾਹ ’ਚ ਇਕ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ। ਸਾਡੇ ਵਿੱਚੋਂ ਕਿਸੇ ਨੇ ਵੀ ਪਿਛਲੇ ਕਈ ਦਿਨਾਂ ਤੋਂ ਇਸ਼ਨਾਨ ਨਹੀਂ ਕੀਤਾ ਕਿਉਂਕਿ ਇੱਥੇ ਪਾਣੀ ਦੀ ਭਾਰੀ ਕਿੱਲਤ ਹੈ। ਔਰਤ ਦਾ ਕਹਿਣਾ ਹੈ ਕਿ ਜੇਕਰ ਉਹ ਨਹਾ ਲੈਂਦੀ ਹੈ ਤਾਂ ਉਸ ਕੋਲ ਪੀਣ ਲਈ ਪਾਣੀ ਨਹੀਂ ਬਚੇਗਾ। ਦੱਸ ਦਈਏ ਕਿ 7 ਅਕਤੂਬਰ ਨੂੰ ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਇਲੀ ਸਰਹੱਦ ’ਚ ਦਾਖਲ ਹੋ ਕੇ ਲੋਕਾਂ ਦਾ ਕਤਲ ਕਰ ਦਿੱਤਾ ਸੀ। ਹਮਾਸ ਦੇ ਹਮਲੇ ’ਚ ਇਜ਼ਰਾਈਲ ’ਚ ਕਰੀਬ 1400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਮਲੇ ਦੇ ਜਵਾਬ ’ਚ ਇਜ਼ਰਾਇਲੀ ਫੌਜ ਪਿਛਲੇ ਕਈ ਦਿਨਾਂ ਤੋਂ ਗਾਜ਼ਾ ਪੱਟੀ ’ਤੇ ਬੰਬਾਰੀ ਕਰ ਰਹੀ ਹੈ। ਇਜ਼ਰਾਇਲੀ ਹਮਲੇ ’ਚ ਹੁਣ ਤੱਕ ਢਾਈ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ਵੀ ਗਾਜ਼ਾ ਪੱਟੀ ਵਿੱਚ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਸ ਕਾਰਨ ਗਾਜ਼ਾ ’ਚ ਵੱਡੇ ਪੱਧਰ ’ਤੇ ਉਜਾੜਾ ਹੋ ਰਿਹਾ ਹੈ।