Patna Accident News : ਵੱਡਾ ਹਾਦਸਾ, ਕਰੇਨ ਤੇ ਆਟੋ ਦੀ ਭਿਆਨਕ ਟੱਕਰ, ਸੱਤ ਦੀ ਮੌਤ, ਗੁੱਸੇ 'ਚ ਆਏ ਲੋਕ ਸੜਕ ਕੀਤੀ ਜਾਮ
ਪਟਨਾ (16 ਅਪ੍ਰੈਲ), ਰਜਨੀਸ਼ ਕੌਰ : ਬਿਹਾਰ ਦੀ ਰਾਜਧਾਨੀ ਪਟਨਾ (Patna) ਵਿੱਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਕਰੇਨ ਨਾਲ ਆਟੋ ਰਿਕਸ਼ਾ ਦੇ ਵਿਚਾਲੇ ਭਿਆਨਕ ਟੱਕਰ ਕਾਰਨ ਇਸ ਹਾਦਸੇ 'ਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਹੈ।ਜਾਣਕਾਰੀ ਮੁਤਾਬਕ ਇੱਥੋਂ ਦੇ ਕੰਕੜਬਾਗ ਥਾਣਾ ਖੇਤਰ 'ਚ ਨਿਊ ਬਾਈਪਾਸ 'ਤੇ ਰਾਮਲਖਨ ਮਾਰਗ ਮੋੜ ਨੇੜੇ ਇੱਕ ਆਟੋ ਨਾਲ […]

Patna Accident
By : Editor Editor
ਪਟਨਾ (16 ਅਪ੍ਰੈਲ), ਰਜਨੀਸ਼ ਕੌਰ : ਬਿਹਾਰ ਦੀ ਰਾਜਧਾਨੀ ਪਟਨਾ (Patna) ਵਿੱਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਕਰੇਨ ਨਾਲ ਆਟੋ ਰਿਕਸ਼ਾ ਦੇ ਵਿਚਾਲੇ ਭਿਆਨਕ ਟੱਕਰ ਕਾਰਨ ਇਸ ਹਾਦਸੇ 'ਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਇੱਥੋਂ ਦੇ ਕੰਕੜਬਾਗ ਥਾਣਾ ਖੇਤਰ 'ਚ ਨਿਊ ਬਾਈਪਾਸ 'ਤੇ ਰਾਮਲਖਨ ਮਾਰਗ ਮੋੜ ਨੇੜੇ ਇੱਕ ਆਟੋ ਨਾਲ ਕਰੇਨ ਦੀ ਟੱਕਰ ਹੋ ਗਈ। ਆਟੋ ਵਿੱਚ ਕੁੱਲ ਅੱਠ ਲੋਕ ਸਵਾਰ ਸਨ।
ਇਨ੍ਹਾਂ 'ਚੋਂ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀਆਂ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਟੋ ਰਿਕਸ਼ਾ ਮਿੱਠਾਪੁਰ ਤੋਂ ਜ਼ੀਰੋ ਮੀਲ ਵੱਲ ਜਾ ਰਿਹਾ ਸੀ, ਜਦੋਂ ਮੈਟਰੋ ਨਿਰਮਾਣ ਦੇ ਕੰਮ 'ਚ ਲੱਗੀ ਕਰੇਨ ਨਾਲ ਟਕਰਾਅ ਗਿਆ। ਇੱਥੇ ਹਾਦਸੇ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਹੈ।


