Begin typing your search above and press return to search.

ਪਟਿਆਲਾ ਵਿਚ ਰੂਹ ਕੰਬਾਊ ਘਟਨਾ, ਤੁਸੀਂ ਵੀ ਸੁਣ ਕੇ ਹੋ ਜਾਵੋਗੇ ਹੈਰਾਨ

ਪਟਿਆਲਾ, 9 ਦਸੰਬਰ, ਨਿਰਮਲ :ਪਟਿਆਲਾ ਵਿਚ ਇੱਕ ਰੂਹ ਕੰਬਾਊ ਘਟਨ ਵਾਪਰ ਗਈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦੱਸਦੇ ਚਲੀਏ ਕਿ ਪਟਿਆਲਾ ਦੀ ਜੈ ਜਵਾਨ ਕਾਲੋਨੀ ਦੇ ਇਕ ਘਰ ਦੇ ਕਮਰੇ ਵਿਚ ਦੱਬੀ ਹੋਈ 17 ਸਾਲਾ ਲੜਕੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਲਾਸ਼ ਆਕੜੀ ਹੋਈ ਸੀ, ਜਿਸ ਨੂੰ ਪੁਲਿਸ ਟੀਮ […]

ਪਟਿਆਲਾ ਵਿਚ ਰੂਹ ਕੰਬਾਊ ਘਟਨਾ, ਤੁਸੀਂ ਵੀ ਸੁਣ ਕੇ ਹੋ ਜਾਵੋਗੇ ਹੈਰਾਨ
X

Editor EditorBy : Editor Editor

  |  9 Dec 2023 5:27 AM IST

  • whatsapp
  • Telegram


ਪਟਿਆਲਾ, 9 ਦਸੰਬਰ, ਨਿਰਮਲ :ਪਟਿਆਲਾ ਵਿਚ ਇੱਕ ਰੂਹ ਕੰਬਾਊ ਘਟਨ ਵਾਪਰ ਗਈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦੱਸਦੇ ਚਲੀਏ ਕਿ ਪਟਿਆਲਾ ਦੀ ਜੈ ਜਵਾਨ ਕਾਲੋਨੀ ਦੇ ਇਕ ਘਰ ਦੇ ਕਮਰੇ ਵਿਚ ਦੱਬੀ ਹੋਈ 17 ਸਾਲਾ ਲੜਕੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਲਾਸ਼ ਆਕੜੀ ਹੋਈ ਸੀ, ਜਿਸ ਨੂੰ ਪੁਲਿਸ ਟੀਮ ਦੀ ਹਾਜ਼ਰੀ ਵਿਚ ਬਾਹਰ ਕੱਢਿਆ ਗਿਆ ਹੈ। ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੜਕੇ ਦੀ ਕੁਦਰਤੀ ਮੌਤ ਹੋਣ ਦਾ ਪਤਾ ਲੱਗਿਆ ਹੈ। ਲਾਸ਼ ਘਰ ’ਚ ਦੱਬੀ ਹੋਈ ਸੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਲੜਕੇ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਫ਼ਿਲਹਾਲ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਤੇ ਲਾਸ਼ ਪਰਿਵਾਰ ਕੋਲ ਹੀ ਹੈ।

ਜਾਣਕਾਰੀ ਅਨੁਸਾਰ ਜੈ ਜਵਾਨ ਕਾਲੋਨੀ ਦੇ ਕੱਚੇ ਮਕਾਨ ’ਚ ਭਗਵਾਨ ਦਾਸ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਹਿੰਦਾ ਸੀ। ਮੁਹੱਲਾ ਵਾਸੀਆਂ ਅਨੁਸਾਰ ਉਸ ਦੀਆਂ ਦੋ ਬੇਟੀਆਂ ਹਨ ਤੇ ਤੇ ਇਕ ਬੇਟਾ ਸੀ ਜਦੋਂਕਿ ਪਤਨੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਅੱਵਲ ਨਾਂ ਦਾ ਉਸ ਦਾ ਲੜਕਾ ਜਿਸ ਦੀ ਉਮਰ ਕਰੀਬ 17 ਸਾਲ ਸੀ, ਬਚਪਨ ਤੋਂ ਦਿਮਾਗੀ ਤੌਰ ’ਤੇ ਕਮਜ਼ੋਰ ਸੀ ਤੇ ਹਾਦਸੇ ਤੋਂ ਬਾਅਦ ਉਹ ਹੋਰ ਵੀ ਬਿਮਾਰ ਰਹਿੰਦਾ ਸੀ। ਇਸ ਸਦਮੇ ਕਰਕੇ ਭਗਵਾਨ ਦਾਸ ਦੀ ਦਿਮਾਗੀ ਹਾਲਤ ਵੀ ਵਿਗੜ ਗਈ। ਦੋਵੇਂ ਬੇਟੀਆਂ 10ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ ਤੇ ਇਹੀ ਪਰਿਵਾਰ ਦਾ ਧਿਆਨ ਰੱਖ ਰਹੀਆਂ ਹਨ। ਭਰਾ ਦੀ ਹੋਈ ਮੌਤ ਤੇ ਘਰ ਵਿਚ ਦੱਬਣ ਬਾਰੇ ਕੁੜੀਆਂ ਨੇ ਆਪਣੀ ਮਾਸੀ ਨੂੰ ਦੱਸਿਆ ਸੀ, ਉਸੇ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਥਾਣਾ ਸਿਵਲ ਲਾਈਨਜ਼ ਪੁਲਿਸ ਟੀਮ ਨੇ ਘਰ ਵਿਚ ਤਲਾਸ਼ੀ ਲੈਂਦਿਆਂ ਇਕ ਕਮਰੇ ਵਿਚ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਘਰ ਵਿੱਚੋਂ ਪਿਛਲੇ ਦੋ ਦਿਨਾਂ ਤੋਂ ਮੁਸ਼ਕ ਆ ਰਹੀ ਸੀ ਤੇ ਗੁਆਂਢੀ ਕਾਫ਼ੀ ਪਰੇਸ਼ਾਨ ਸਨ। ਘਰ ਅੰਦਰ ਕਰੀਬ ਤਿੰਨ ਫੁੱਟ ਤੱਕ ਡੁੰਘਾ ਟੋਇਆ ਪੁੱਟਿਆ ਗਿਆ ਸੀ, ਜਿਸ ਵਿਚ ਅੱਵਲ ਦੀ ਦੇਹ ਦੱਬੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮੌਤ ਐਤਵਾਰ ਨੂੰ ਹੋਈ ਸੀ। ਪਰਿਵਾਰ ਨੇ ਹੁਣ ਲੜਕੇ ਦਾ ਸਸਕਾਰ ਕਰ ਦਿੱਤਾ ਹੈ।

Next Story
ਤਾਜ਼ਾ ਖਬਰਾਂ
Share it