Begin typing your search above and press return to search.
ਪਟਿਆਲਾ : ਮਾਡਲ ਦਿਵਿਆ ਦੀ ਨਹੀਂ ਮਿਲੀ ਲਾਸ਼
ਪਟਿਆਲਾ, 5 ਜਨਵਰੀ, ਨਿਰਮਲ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮਾਡਲ ਦਿਵਿਆ ਪਾਹੂਜਾ ਦੇ ਕਤਲ ਕੇਸ ਵਿੱਚ ਵਰਤੀ ਗਈ ਕਾਰ ਪੰਜਾਬ ਦੇ ਪਟਿਆਲਾ ਵਿੱਚ ਮਿਲੀ ਹੈ। ਪੁਲਸ ਨੇ ਕਾਰ ਨੂੰ ਨਵੇਂ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕਾਰ ’ਚੋਂ ਮਾਡਲ ਦਿਵਿਆ ਦੀ ਲਾਸ਼ ਨਹੀਂ ਮਿਲੀ ਸੀ। ਡੀਐਸਪੀ (ਇੰਟੈਲੀਜੈਂਸ) ਸੁੱਖ ਅੰਮ੍ਰਿਤ ਸਿੰਘ […]
By : Editor Editor
ਪਟਿਆਲਾ, 5 ਜਨਵਰੀ, ਨਿਰਮਲ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮਾਡਲ ਦਿਵਿਆ ਪਾਹੂਜਾ ਦੇ ਕਤਲ ਕੇਸ ਵਿੱਚ ਵਰਤੀ ਗਈ ਕਾਰ ਪੰਜਾਬ ਦੇ ਪਟਿਆਲਾ ਵਿੱਚ ਮਿਲੀ ਹੈ। ਪੁਲਸ ਨੇ ਕਾਰ ਨੂੰ ਨਵੇਂ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕਾਰ ’ਚੋਂ ਮਾਡਲ ਦਿਵਿਆ ਦੀ ਲਾਸ਼ ਨਹੀਂ ਮਿਲੀ ਸੀ। ਡੀਐਸਪੀ (ਇੰਟੈਲੀਜੈਂਸ) ਸੁੱਖ ਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਬੁੱਧਵਾਰ ਨੂੰ ਇਨਪੁਟ ਮਿਲਿਆ ਸੀ ਕਿ ਗੁਰੂਗ੍ਰਾਮ ਵਿੱਚ ਮਾਡਲ ਦਿਵਿਆ ਦੀ ਹੱਤਿਆ ਤੋਂ ਬਾਅਦ ਲਾਸ਼ ਨੂੰ ਸੁੱਟਣ ਲਈ ਨੀਲੇ ਰੰਗ ਦੀ ਬੀਐਮਡਬਲਯੂ ਕਾਰ ਦੀ ਵਰਤੋਂ ਕੀਤੀ ਗਈ ਸੀ। ਇਹ ਕਾਰ ਪਟਿਆਲਾ ਵੱਲ ਆਈ ਹੈ। ਇਨਪੁਟ ਦੇ ਆਧਾਰ ’ਤੇ ਸੀਆਈਏ ਸਟਾਫ਼ ਅਤੇ ਪਟਿਆਲਾ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਵੀਰਵਾਰ ਨੂੰ ਪਟਿਆਲਾ-ਰਾਜਪੁਰਾ ਰੋਡ ’ਤੇ ਨਵੇਂ ਬੱਸ ਸਟੈਂਡ ਦੀ ਪਾਰਕਿੰਗ ’ਚ ਇਕ ਬੀ.ਐਮ.ਡਬਲਿਊ ਕਾਰ ਖੜ੍ਹੀ ਮਿਲੀ। ਡੀਐਸਪੀ ਨੇ ਦੱਸਿਆ ਕਿ ਇੱਥੇ ਬੀਐਮਡਬਲਿਊ ਕਿਸ ਨੇ ਪਾਰਕ ਕੀਤੀ ਸੀ, ਇਸ ਬਾਰੇ ਪਤਾ ਲਗਾਉਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋ ਜਾਂ ਵੱਧ ਦੋਸ਼ੀ ਹੋ ਸਕਦੇ ਹਨ। ਡੀਐਸਪੀ ਨੇ ਦੱਸਿਆ ਕਿ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੀ ਟੀਮ ਪਟਿਆਲਾ ਪਹੁੰਚ ਗਈ ਹੈ ਅਤੇ ਗੱਡੀ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਗੈਂਗਸਟਰ ਸੰਦੀਪ ਗੋਲਡੀ ਦੀ ਪੁਲਿਸ ਮੁਕਾਬਲੇ ’ਚ ਹੱਤਿਆ ਦੇ ਮਾਮਲੇ ’ਚ ਉਸ ਦੀ ਪ੍ਰੇਮਿਕਾ ਮਾਡਲ ਦਿਵਿਆ ਪਾਹੂਜਾ ਜੁਲਾਈ 2023 ’ਚ ਹੀ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਈ ਸੀ। ਮਾਡਲ ਦੀ 2 ਜਨਵਰੀ ਨੂੰ ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦਾ ਮੁੱਖ ਦੋਸ਼ੀ ਹੋਟਲ ਮਾਲਕ ਅਭਿਜੀਤ ਸਿੰਘ ਹੈ। ਪੁਲਸ ਨੇ ਉਸ ਨੂੰ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਡੀਸੀਪੀ (ਕ੍ਰਾਈਮ) ਵਿਜੇ ਪ੍ਰਤਾਪ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਸ ਨੇ ਅੱਜ ਬਾਅਦ ਦੁਪਹਿਰ ਕਰੀਬ 3.30 ਵਜੇ ਉਥੇ ਮੌਜੂਦ ਵਾਹਨ ਦਾ ਪਤਾ ਲਾਇਆ। ਉਸਨੇ ਇਹ ਵੀ ਕਿਹਾ ਕਿ ਅਭਿਜੀਤ ਅਤੇ ਦਿਵਿਆ ਦੋਵੇਂ ਗੈਂਗਸਟਰ ਬਿੰਦਰ ਗੁਰਜਰ ਦੇ ਸੰਪਰਕ ਵਿੱਚ ਸਨ, ਜੋ ਕਿ ਸੰਦੀਪ ਗਡੋਲੀ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿਵਿਆ ਨੇ ਅਭਿਜੀਤ ਨੂੰ ਬਿੰਦਰ ਨਾਲ ਗੱਲ ਕਰਨ ਲਈ ਮਿਲਾਇਆ ਸੀ। ਬਿੰਦਰ ਨੇ ਅਭਿਜੀਤ ਨੂੰ ਦਿਵਿਆ ਦੀ ਆਰਥਿਕ ਮਦਦ ਕਰਨ ਲਈ ਕਿਹਾ ਸੀ।
ਅਭਿਜੀਤ ਅਤੇ ਦਿਵਿਆ ਢਾਈ-ਤਿੰਨ ਮਹੀਨਿਆਂ ਤੋਂ ਇਕ-ਦੂਜੇ ਦੇ ਸੰਪਰਕ ਵਿਚ ਸਨ। ਇਸ ਦੌਰਾਨ ਦਿਵਿਆ ਨੇ ਅਭਿਜੀਤ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ। ਹਾਲਾਂਕਿ ਇਸ ਦੀ ਪੁਸ਼ਟੀ ਕਰਨ ਲਈ ਪੁਲਿਸ ਨੇ 5 ਦਿਨ ਦਾ ਰਿਮਾਂਡ ਲਿਆ ਹੈ। ਪਟਿਆਲਾ ਤੋਂ ਮਿਲੀ ਬੀ.ਐਮ.ਡਬਲਯੂ. ਨੂੰ ਮੋਹਾਲੀ ਦਾ ਰਹਿਣ ਵਾਲਾ ਬਲਰਾਜ ਗਿੱਲ, ਹਿਸਾਰ ਦੇ ਰਹਿਣ ਵਾਲੇ ਰਵੀ ਬੰਗਾ ਨਾਲ ਲੈ ਗਿਆ ਸੀ। ਇਸ ਵਿੱਚ ਦਿਵਿਆ ਦੀ ਮ੍ਰਿਤਕ ਦੇਹ ਸੀ।
ਦਿਵਿਆ ਦੇ ਕਤਲ ਨਾਲ ਸਬੰਧਤ ਤਿੰਨ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਹਨ। ਜਿਸ ‘ਚ ਦਿਵਿਆ ਰਿਸੈਪਸ਼ਨ ਤੇ ਖੜ੍ਹੀ, ਕਮਰੇ ਵਿਚ ਜਾਂਦੀ ਅਤੇ ਫਿਰ ਦੋਸ਼ੀ ਅਭਿਜੀਤ ਦੀ ਲਾਸ਼ ਨੂੰ ਛੱਡ ਕੇ ਵਾਪਸ ਪਰਤਣ ਦਾ ਵੀਡੀਓ ਹੈ। ਗੁਰੂਗ੍ਰਾਮ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਦਿਵਿਆ ਦੇ ਹੋਟਲ ਵਿਚ ਦਾਖਲ ਹੋਣ ਅਤੇ ਉਸ ਦੀ ਲਾਸ਼ ਨੂੰ ਘਸੀਟਣ ਦੇ ਵੀਡੀਓ ਸਾਹਮਣੇ ਆ ਚੁੱਕੇ ਹਨ।
ਕਤਲ ਦੇ ਦੋਸ਼ੀ ਹੋਟਲ ਮਾਲਕ ਅਭਿਜੀਤ ਵਾਸੀ ਹਿਸਾਰ ਨੇ ਪੁਲਸ ਨੂੰ ਦੱਸਿਆ ਕਿ ਦਿਵਿਆ ਪਾਹੂਜਾ ਨੇ ਉਸ ਦੀਆਂ ਕੁਝ ਅਸ਼ਲੀਲ ਤਸਵੀਰਾਂ ਖਿੱਚੀਆਂ ਸਨ। ਜਿਸ ਦੀ ਆੜ ਵਿਚ ਦਿਵਿਆ ਉਸ ਨੂੰ ਬਲੈਕਮੇਲ ਕਰਦੀ ਸੀ ਅਤੇ ਪੈਸੇ ਦੀ ਮੰਗ ਕਰਦੀ ਸੀ। ਉਹ ਮੋਟੀ ਰਕਮ ਵਸੂਲਣਾ ਚਾਹੁੰਦੀ ਸੀ। 2 ਜਨਵਰੀ ਨੂੰ ਅਭਿਜੀਤ ਦਿਵਿਆ ਪਾਹੂਜਾ ਨੂੰ ਹੋਟਲ ਸਿਟੀ ਪੁਆਇੰਟ ਲੈ ਕੇ ਆਇਆ।
ਇੱਥੇ ਕਮਰਾ ਨੰਬਰ 111 ਲੈ ਲਿਆ। ਅਭਿਜੀਤ ਆਪਣੀਆਂ ਅਸ਼ਲੀਲ ਫੋਟੋਆਂ ਉਸ ਦੇ ਮੋਬਾਈਲ ਤੋਂ ਡਿਲੀਟ ਕਰਵਾਉਣਾ ਚਾਹੁੰਦਾ ਸੀ। ਪਰ ਦਿਵਿਆ ਪਾਹੂਜਾ ਨੇ ਵਾਰ-ਵਾਰ ਪੁੱਛਣ ‘ਤੇ ਵੀ ਮੋਬਾਈਲ ਦਾ ਪਾਸਵਰਡ ਨਹੀਂ ਦੱਸਿਆ। ਜਿਸ ਕਾਰਨ ਦੋਸ਼ੀ ਅਭਿਜੀਤ ਨੇ ਦਿਵਿਆ ਪਾਹੂਜਾ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਹੋਟਲ ਵਿਚ ਸਫਾਈ ਅਤੇ ਰਿਸੈਪਸ਼ਨ ਦਾ ਕੰਮ ਕਰਨ ਵਾਲੇ ਹੇਮਰਾਜ ਅਤੇ ਓਮ ਪ੍ਰਕਾਸ਼ ਨਾਲ ਮਿਲ ਕੇ ਲਾਸ਼ ਨੂੰ ਆਪਣੀ ਕਾਰ ਵਿਚ ਰੱਖਿਆ। ਇਸ ਤੋਂ ਬਾਅਦ ਦੋ ਹੋਰ ਸਾਥੀਆਂ ਨੂੰ ਬੁਲਾਇਆ ਗਿਆ ਅਤੇ ਕਾਰ ਸਮੇਤ ਲਾਸ਼ ਨੂੰ ਨਿਪਟਾਰੇ ਲਈ ਦੇ ਦਿੱਤਾ ਗਿਆ।
ਬੁਆਏਫ੍ਰੈਂਡ ਗੈਂਗਸਟਰ ਸੰਦੀਪ ਗਡੋਲੀ 2016 ਵਿਚ ਮੁੰਬਈ ਵਿਚ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਦਿਵਿਆ ਇਸ ਮੁਕਾਬਲੇ ਦੀ ਮੁੱਖ ਗਵਾਹ ਸੀ। ਹਾਲਾਂਕਿ ਜਾਂਚ ਤੋਂ ਬਾਅਦ ਉਹ ਇਸੇ ਗੈਂਗਸਟਰ ਸੰਦੀਪ ਦੇ ਕਤਲ ਕੇਸ ਦੀ ਮੁੱਖ ਮੁਲਜ਼ਮ ਬਣ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਗੈਂਗਸਟਰ ਸੰਦੀਪ ਦਾ ਕਤਲ ਦਿਵਿਆ ਨੂੰ ਮੋਹਰਾ ਬਣਾ ਕੇ ਕੀਤਾ ਗਿਆ ਸੀ। 7 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹ ਜੁਲਾਈ 2023 ਵਿੱਚ ਮੁੰਬਈ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਬਾਹਰ ਆਈ ਸੀ। ਗੁਰੂਗ੍ਰਾਮ ਪੁਲਿਸ ਸੂਤਰਾਂ ਅਨੁਸਾਰ ਗੈਂਗਸਟਰ ਸੰਦੀਪ ਨਾਲ ਐਨਕਾਊਂਟਰ ਤੋਂ ਬਾਅਦ ਦਿਵਿਆ ਦੀ ਹੋਟਲ ਸਿਟੀ ਪੁਆਇੰਟ ਦੇ ਮਾਲਕ ਅਭਿਜੀਤ ਨਾਲ ਦੋਸਤੀ ਹੋ ਗਈ।
ਦਿਵਿਆ ਦੀ ਭੈਣ ਨੈਨਾ ਪਾਹੂਜਾ ਨੇ ਗੁਰੂਗ੍ਰਾਮ ਪੁਲਸ ਨੂੰ ਦੱਸਿਆ ਕਿ ਉਸ ਨੇ 2 ਜਨਵਰੀ ਦੀ ਸਵੇਰ ਤੱਕ ਦਿਵਿਆ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਉਸ ਦਾ ਮੋਬਾਈਲ ਰੇਂਜ ਤੋਂ ਬਾਹਰ ਆਉਣ ਲੱਗਾ। ਸ਼ੱਕ ਹੋਣ ‘ਤੇ ਉਸ ਨੇ ਅਭਿਜੀਤ ਨੂੰ ਫੋਨ ਕੀਤਾ। ਉਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਹੋਟਲ ਪਹੁੰਚੇ।
ਉੱਥੇ ਉਨ੍ਹਾਂ ਨੂੰ ਵਿਜੇ ਮਿਲਿਆ, ਜੋ ਦੋਸ਼ੀ ਅਭਿਜੀਤ ਤੋਂ ਕਿਰਾਏ ਤੇ ਹੋਟਲ ਸਿਟੀ ਪੁਆਇੰਟ ਚਲਾ ਰਿਹਾ ਸੀ। ਵਿਜੇ ਨੇ ਦੱਸਿਆ ਕਿ ਜਦੋਂ ਉਹ ਰਾਤ 1.30 ਵਜੇ ਹੋਟਲ ਦੀ ਪਹਿਲੀ ਮੰਜ਼ਿਲ ‘ਤੇ ਕਮਰਾ ਨੰਬਰ 111 ‘ਤੇ ਪਹੁੰਚੇ ਤਾਂ ਦੇਖਿਆ ਕਿ ਕੰਧਾਂ ‘ਤੇ ਖੂਨ ਦੇ ਧੱਬੇ ਸਨ। ਉਥੇ ਉਸ ਨੇ ਸੀਸੀਟੀਵੀ ਦੇਖਣ ਦੀ ਮੰਗ ਕੀਤੀ। ਜਦੋਂ ਹੋਟਲ ਵਾਲਿਆਂ ਨੇ ਉਨ੍ਹਾਂ ਨੂੰ ਸੀਸੀਟੀਵੀ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਸੈਕਟਰ 14 ਦੇ ਥਾਣੇ ਪੁੱਜੇ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਸੀਸੀਟੀਵੀ ਦੇਖੇ ਤਾਂ ਕਤਲ ਦਾ ਮਾਮਲਾ ਸਾਹਮਣੇ ਆਇਆ।
Next Story