ਜਲੰਧਰ 'ਚ ਡਿੱਗਿਆ ਨਿਰਮਾਣ ਅਧੀਨ ਪੁਲ ਦਾ ਹਿੱਸਾ
ਜਲੰਧਰ : ਪੰਜਾਬ ਦੇ ਪਿੰਡ ਗਾਜ਼ੀਪੁਰ ਨੇੜੇ ਇੱਕ ਨਿਰਮਾਣ ਅਧੀਨ ਪੁਲ ਦਾ ਕੁਝ ਹਿੱਸਾ ਡਿੱਗ ਗਿਆ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ, ਜਿਸ ਵਿੱਚ ਇੱਕ ਦਰਜਨ ਦੇ ਕਰੀਬ ਮਜ਼ਦੂਰ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਤ ਸਮੇਂ ਥਾਣਾ ਮਕਸੂਦਾਂ ਦੀ Police ਪਾਰਟੀ ਘਟਨਾ ਵਾਲੀ ਥਾਂ 'ਤੇ ਜਾਂਚ […]
By : Editor (BS)
ਜਲੰਧਰ : ਪੰਜਾਬ ਦੇ ਪਿੰਡ ਗਾਜ਼ੀਪੁਰ ਨੇੜੇ ਇੱਕ ਨਿਰਮਾਣ ਅਧੀਨ ਪੁਲ ਦਾ ਕੁਝ ਹਿੱਸਾ ਡਿੱਗ ਗਿਆ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ, ਜਿਸ ਵਿੱਚ ਇੱਕ ਦਰਜਨ ਦੇ ਕਰੀਬ ਮਜ਼ਦੂਰ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਤ ਸਮੇਂ ਥਾਣਾ ਮਕਸੂਦਾਂ ਦੀ Police ਪਾਰਟੀ ਘਟਨਾ ਵਾਲੀ ਥਾਂ 'ਤੇ ਜਾਂਚ ਲਈ ਪਹੁੰਚੀ। ਜ਼ਖਮੀਆਂ ਨੂੰ ਦੇਰ ਰਾਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਉਸਾਰੀ ਅਧੀਨ ਪੁਲ ’ਤੇ ਮਜ਼ਦੂਰਾਂ ਵੱਲੋਂ ਲੋਹੇ ਦੀਆਂ ਪਾਈਪਾਂ ਨਾਲ ਸ਼ਟਰਿੰਗ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸ਼ਟਰਿੰਗ ਪਲੇਟ ਹੇਠਾਂ ਤੋਂ ਖਿਸਕ ਗਈ। ਜਿਸ ਕਾਰਨ ਪੁਲ ਦਾ ਕੁਝ ਹਿੱਸਾ ਉੱਥੇ ਕੰਮ ਕਰ ਰਹੇ ਮਜ਼ਦੂਰਾਂ 'ਤੇ ਡਿੱਗ ਗਿਆ। ਜਿਸ ਵਿਚ ਸਾਰੇ ਜ਼ਖਮੀ ਹੋ ਗਏ।ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਫਿਲਹਾਲ ਇਸ ਸਬੰਧੀ ਹਾਈਵੇਅ ਅਥਾਰਟੀ ਦੇ ਕਿਸੇ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਆਸ-ਪਾਸ ਦੇ ਲੋਕਾਂ ਮੁਤਾਬਕ ਘਟਨਾ 'ਚ 6 ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਰਾਮ ਮੰਦਿਰ: ਇਕ ਮਹੀਨੇ ਵਿੱਚ ਮਿਲਿਆ 25 ਕਰੋੜ ਦਾ ਦਾਨ
ਅਯੁਧਿਆ, 25 ਫਰਵਰੀ (ਦਦ): ਨਵੇਂ ਬਣੇ ਰਾਮ ਮੰਦਰ ਨੂੰ 22 ਜਨਵਰੀ ਨੂੰ ਹੋਏ ਪਵਿੱਤਰ ਸਮਾਰੋਹ ਤੋਂ ਬਾਅਦ ਇੱਕ ਮਹੀਨੇ ਵਿੱਚ 25 ਕਿਲੋ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਲਗਭਗ 25 ਕਰੋੜ ਰੁਪਏ ਦਾ ਦਾਨ ਮਿਲਿਆ ਹੈ। ਰਾਮ ਮੰਦਿਰ ਟਰੱਸਟ ਦਫ਼ਤਰ ਦੇ ਇੰਚਾਰਜ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ 25 ਕਰੋੜ ਰੁਪਏ ਦੀ ਰਾਸ਼ੀ ਵਿੱਚ ਮੰਦਿਰ ਟਰੱਸਟ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਚੈੱਕ, ਡਰਾਫ਼ਟ ਅਤੇ ਨਕਦੀ ਦੇ ਨਾਲ-ਨਾਲ ਦਾਨ ਬਕਸਿਆਂ ਵਿੱਚ ਜਮ੍ਹਾਂ ਰਾਸ਼ੀ ਸ਼ਾਮਲ ਹੈ। ਉਨ੍ਹਾਂ ਕਿਹਾ, “ਹਾਲਾਂਕਿ, ਸਾਡੇ ਕੋਲ ਟਰੱਸਟ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਮਾਧਿਅਮ ਰਾਹੀਂ ਭੇਜੇ ਗਏ ਪੈਸੇ ਬਾਰੇ ਜਾਣਕਾਰੀ ਨਹੀਂ ਹੈ।” ਗੁਪਤਾ ਨੇ ਕਿਹਾ, “23 ਜਨਵਰੀ ਤੋਂ ਹੁਣ ਤੱਕ ਲਗਭਗ 60 ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ।”
ਗੁਪਤਾ ਨੇ ਕਿਹਾ, “ਰਾਮ ਭਗਤਾਂ ਦੀ ਸ਼ਰਧਾ ਅਜਿਹੀ ਹੈ ਕਿ ਉਹ ਰਾਮਲਲਾ ਲਈ ਚਾਂਦੀ ਅਤੇ ਸੋਨੇ ਦੀਆਂ ਬਣੀਆਂ ਚੀਜ਼ਾਂ ਦਾਨ ਕਰ ਰਹੇ ਹਨ, ਜੋ ਕਿ ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਨਹੀਂ ਵਰਤੀ ਜਾ ਸਕਦੀ ਹੈ। ਇਸ ਦੇ ਬਾਵਜੂਦ, ਸ਼ਰਧਾਲੂਆਂ ਦੀ ਸ਼ਰਧਾ ਨੂੰ ਦੇਖਦੇ ਹੋਏ, ਰਾਮ ਮੰਦਰ ਟਰੱਸਟ ਸੋਨੇ-ਚਾਂਦੀ ਦੀਆਂ ਵਸਤਾਂ, ਗਹਿਣੇ, ਭਾਂਡਿਆਂ ਅਤੇ ਵਸਤੂਆਂ ਦਾ ਦਾਨ ਸਵੀਕਾਰ ਕਰ ਰਿਹਾ ਹੈ।” ਮੰਦਰ ਟਰੱਸਟ ਨੂੰ ਆਸ ਹੈ ਕਿ ਰਾਮ ਨੌਮੀ ਤਿਉਹਾਰ ਦੌਰਾਨ ਦਾਨ ਵਿੱਚ ਵਾਧਾ ਹੋਵੇਗ। ਅਯੁੱਧਿਆ ‘ਚ 50 ਲੱਖ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ। ਗੁਪਤਾ ਅਨੁਸਾਰ ਉਮੀਦ ਹੈ ਕਿ ਰਾਮ ਨੌਮੀ ਮੌਕੇ ਦਾਨ ਦੇ ਰੂਪ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਪ੍ਰਾਪਤ ਹੋ ਸਕਦੀ ਹੈ, ਜਿਸ ਦੇ ਮੱਦੇਨਜ਼ਰ ਸਟੇਟ ਬੈਂਕ ਆਫ ਇੰਡੀਆ ਨੇ ਰਾਮ ਜਨਮ ਭੂਮੀ ਵਿਖੇ ਚਾਰ ਆਟੋਮੈਟਿਕ ਕਾਊਂਟਿੰਗ ਮਸ਼ੀਨਾਂ ਲਗਾਈਆਂ ਹਨ।