Begin typing your search above and press return to search.
ਸੰਸਦ ਸੁਰੱਖਿਆ ਕੁਤਾਹੀ ਮਾਮਲੇ ਵਿਚ ਸੱਤਵਾਂ ਮੁਲਜ਼ਮ ਕਰਨਾਟਕ ਤੋਂ ਗ੍ਰਿਫਤਾਰ
ਕਰਨਾਟਕ, 21 ਦਸੰਬਰ, ਨਿਰਮਲ : ਕਰਨਾਟਕ ਦੇ ਇੰਜੀਨੀਅਰ ਸ਼੍ਰੀ ਕ੍ਰਿਸ਼ਨ ਜਗਾਲੀ ਨੂੰ ਲੋਕ ਸਭਾ ’ਚ ਸੁਰੱਖਿਆ ਕੁਤਾਹੀ ਦੇ ਮਾਮਲੇ ’ਚ ਹਿਰਾਸਤ ’ਚ ਲਿਆ ਗਿਆ ਹੈ। ਜਗਾਲੀ ਨੂੰ ਦਿੱਲੀ ਪੁਲਿਸ ਨੇ ਬੁੱਧਵਾਰ 20 ਦਸੰਬਰ ਦੀ ਰਾਤ ਨੂੰ ਬਾਗਲਕੋਟ ਤੋਂ ਹਿਰਾਸਤ ਵਿੱਚ ਲਿਆ ਸੀ। ਇਸ ਨੂੰ ਦਿੱਲੀ ਲਿਆਂਦਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਗਾਲੀ ਕਰਨਾਟਕ ਦੇ ਇੱਕ […]
By : Editor Editor
ਕਰਨਾਟਕ, 21 ਦਸੰਬਰ, ਨਿਰਮਲ : ਕਰਨਾਟਕ ਦੇ ਇੰਜੀਨੀਅਰ ਸ਼੍ਰੀ ਕ੍ਰਿਸ਼ਨ ਜਗਾਲੀ ਨੂੰ ਲੋਕ ਸਭਾ ’ਚ ਸੁਰੱਖਿਆ ਕੁਤਾਹੀ ਦੇ ਮਾਮਲੇ ’ਚ ਹਿਰਾਸਤ ’ਚ ਲਿਆ ਗਿਆ ਹੈ। ਜਗਾਲੀ ਨੂੰ ਦਿੱਲੀ ਪੁਲਿਸ ਨੇ ਬੁੱਧਵਾਰ 20 ਦਸੰਬਰ ਦੀ ਰਾਤ ਨੂੰ ਬਾਗਲਕੋਟ ਤੋਂ ਹਿਰਾਸਤ ਵਿੱਚ ਲਿਆ ਸੀ। ਇਸ ਨੂੰ ਦਿੱਲੀ ਲਿਆਂਦਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਗਾਲੀ ਕਰਨਾਟਕ ਦੇ ਇੱਕ ਸੇਵਾਮੁਕਤ ਐਸਪੀ ਦਾ ਪੁੱਤਰ ਦੱਸਿਆ ਜਾਂਦਾ ਹੈ।
ਸ਼੍ਰੀਕ੍ਰਿਸ਼ਨ ਜਗਾਲੀ ਨੂੰ ਡੀ ਮਨੋਰੰਜਨ ਦਾ ਦੋਸਤ ਦੱਸਿਆ ਜਾਂਦਾ ਹੈ। ਮਨੋਰੰਜਨ ਨੇ ਪੁੱਛਗਿੱਛ ਦੌਰਾਨ ਸ਼੍ਰੀ ਕ੍ਰਿਸ਼ਨ ਜਗਾਲੀ ਦਾ ਨਾਂ ਦੱਸਿਆ ਸੀ। ਸੂਤਰਾਂ ਮੁਤਾਬਕ ਜਗਾਲੀ ਬਾਗਲਕੋਟ ਸਥਿਤ ਆਪਣੇ ਘਰ ਤੋਂ ਕੰਮ ਕਰਦਾ ਸੀ। ਜਗਾਲੀ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੇ ਕੁਝ ਗਲਤ ਨਹੀਂ ਕੀਤਾ।
ਇਸ ਦੇ ਨਾਲ ਹੀ ਸੁਰੱਖਿਆ ਕੁਤਾਹੀ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਚਾਰ ਮੁਲਜ਼ਮ ਸਾਗਰ ਸ਼ਰਮਾ, ਡੀ ਮਨੋਰੰਜਨ, ਅਮੋਲ ਸ਼ਿੰਦੇ ਅਤੇ ਨੀਲਮ ਦੀ ਹਿਰਾਸਤ ਅੱਜ 21 ਦਸੰਬਰ ਨੂੰ ਖਤਮ ਹੋ ਰਹੀ ਹੈ। ਦੋ ਹੋਰ ਮੁਲਜ਼ਮ ਲਲਿਤ ਝਾਅ ਅਤੇ ਮਹੇਸ਼ ਕੁਮਾਵਤ ਵੀ ਹਿਰਾਸਤ ਵਿੱਚ ਹਨ। ਇਨ੍ਹਾਂ ਛੇ ਵਿਅਕਤੀਆਂ ਤੋਂ ਦਿੱਲੀ ਪੁਲਿਸ ਦੀਆਂ ਪੰਜ ਵੱਖ-ਵੱਖ ਯੂਨਿਟਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Next Story