ਪੈਰਿਸ ਦੀ ਇਮਾਰਤ ਵਿਚ ਲੱਗੀ ਅੱਗ, 3 ਔਰਤਾਂ ਦੀ ਮੌਤ, 7 ਜ਼ਖ਼ਮੀ
ਪੈਰਿਸ, 26 ਨਵੰਬਰ (ਨਿਰਮਲ) : ਪੈਰਿਸ ਦੇ ਉਪਨਗਰ ਵਿੱਚ ਸਥਿਤ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ ਹੈ। ਜਦ ਕਿ ਸੱਤ ਹੋਰ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਇਹ ਘਟਨਾ ਪੈਰਿਸ ਤੋਂ 15 ਕਿਲੋਮੀਟਰ ਦੀ […]
By : Editor Editor
ਪੈਰਿਸ, 26 ਨਵੰਬਰ (ਨਿਰਮਲ) : ਪੈਰਿਸ ਦੇ ਉਪਨਗਰ ਵਿੱਚ ਸਥਿਤ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ ਹੈ। ਜਦ ਕਿ ਸੱਤ ਹੋਰ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਇਹ ਘਟਨਾ ਪੈਰਿਸ ਤੋਂ 15 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪੈਰਿਸ ਦੇ ਉਪਨਗਰ ਸਟੈਨਸ ’ਚ ਵਾਪਰੀ।
ਅੱਗ ਸਵੇਰੇ 2 ਵਜੇ ਦੇ ਕਰੀਬ ਇਮਾਰਤ ਵਿੱਚ ਲੱਗੀ ਅਤੇ ਗਰਾਊਂਡ ਫਲੋਰ ਤੋਂ ਸ਼ੁਰੂ ਹੋ ਕੇ ਉਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ। ਮਰਨ ਵਾਲਿਆਂ ਵਿਚ ਹੈਤੀ ਮੂਲ ਦੀਆਂ ਤਿੰਨ ਔਰਤਾਂ ਵੀ ਸ਼ਾਮਲ ਹਨ ਜੋ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਕਿਰਾਏਦਾਰ ਵਜੋਂ ਰਹਿ ਰਹੀਆਂ ਸਨ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਹਾਦਸੇ ਵਿੱਚ ਜ਼ਖ਼ਮੀ ਹੋਏ ਬੱਚੇ ਦੀ ਉਮਰ ਛੇ ਸਾਲ ਹੈ ਅਤੇ ਉਹ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਆਪਣੇ ਮਾਪਿਆਂ ਨਾਲ ਰਹਿੰਦਾ ਹੈ। ਹਾਦਸੇ ਵਿੱਚ ਬੱਚੇ ਦੀ ਦੋ ਸਾਲਾ ਭੈਣ ਵੀ ਜ਼ਖ਼ਮੀ ਹੋ ਗਈ।
ਅੱਗ ਬੁਝਾਉਣ ਲਈ 24 ਫਾਇਰ ਇੰਜਨ ਅਤੇ 88 ਫਾਇਰਫਾਈਟਰ ਮੌਜੂਦ ਸਨ। ਅੱਗ ਬੁਝਾਉਂਦੇ ਸਮੇਂ ਇੱਕ ਫਾਇਰ ਫਾਈਟਰ ਵੀ ਜ਼ਖਮੀ ਹੋ ਗਿਆ। ਇਹ ਖੁਸ਼ਕਿਸਮਤੀ ਰਹੀ ਕਿ ਇਮਾਰਤ ਵਿੱਚ ਮੌਜੂਦ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਦੇ ਸਮੇਂ ਇਮਾਰਤ ਵਿੱਚ 15 ਲੋਕ ਮੌਜੂਦ ਸਨ। ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ :
ਹੁਸ਼ਿਆਰਪੁਰ, 26 ਨਵੰਬਰ (ਅਮਰੀਕ ਕੁਮਾਰ) : ਹੁਸ਼ਿਆਰਪੁਰ ਤੋਂ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਮਾਂ ਨੇ ਆਪਣੀਆਂ ਦੋ ਧੀਆਂ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਕਾਰਨ ਦੋਵੇਂ ਬੇਟੀਆਂ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਔਰਤ ਨੇ ਕੁੱਝ ਰਾਹਗੀਰਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ।
ਹੁਸ਼ਿਆਰਪੁਰ ’ਚ ਪੈਂਦੇ ਹਲਕਾ ਮੁਕੇਰੀਆਂ ਦੇ ਪਿੰਡ ਸਿੰਘਵਾਲ ਵਿਖੇ ਇਕ ਮਹਿਲਾ ਸਪਨਾ ਦੇਵੀ ਨੇ ਆਪਣੀਆਂ ਦੋ ਬੇਟੀਆਂ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਮਗਰੋਂ ਬੇਟੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ ਵਿਚੋਂ ਇਕ ਦੀ ਉਮਰ ਪੰਜ ਸਾਲ ਅਤੇ ਦੂਜੀ ਦੀ ਉਮਰ ਮਹਿਜ਼ ਚਾਰ ਮਹੀਨੇ ਸੀ। ਸਪਨਾ ਦੇਵੀ ਨੂੰ ਰਾਹਗੀਰਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ, ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਏ।
ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆ ਰਹੀ ਐ ਕਿ ਸਪਨਾ ਦੇਵੀ ਵਾਸੀ ਪਿੰਡ ਸਿੰਗੋਵਾਲ ਆਪਣੀਆਂ ਦੋ ਬੇਟੀਆਂ ਸਮੇਤ ਪਿੰਡ ਬੰਬੋਵਾਲ ਦੇ ਨੇੜੇ ਲੰਘਦੀ ਮੁਕੇਰੀਆਂ ਹਾਈਡਲ ਨਹਿਰ ਦੇ ਪੁਲ ’ਤੇ ਫ਼ੋਨ ਨਾਲ ਵੀਡੀਓ ਬਣਾਉਂਦੇ ਸਮੇਂ ਪੈਰ ਫਿਸਲ ਕਾਰਨ ਨਹਿਰ ਵਿਚ ਡਿੱਗ ਗਈ। ਸਪਨਾ ਦੇਵੀ ਦਾ ਪਤੀ ਵਿਦੇਸ਼ ਵਿਚ ਰਹਿੰਦਾ ਏ, ਜਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਏ। ਉਸ ਦੇ ਆਉਣ ਤੋਂ ਬਾਅਦ ਹੀ ਘਟਨਾ ਦੇ ਸਾਰੇ ਕਾਰਨਾਂ ਦਾ ਪਤਾ ਚੱਲ ਸਕੇਗਾ।