Begin typing your search above and press return to search.

ਪ੍ਰੈਗਨੈਂਸੀ ਦੀਆਂ ਅਫਵਾਹਾਂ ਤੋਂ ਪਰੇਸ਼ਾਨ ਪਰਿਣੀਤੀ ਚੋਪੜਾ

ਮੁੰਬਈ : ਪਰਿਣੀਤੀ ਚੋਪੜਾ ਦੀ ਫਿਲਮ 'ਚਮਕੀਲਾ' ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਲਾਂਚ ਈਵੈਂਟ ਆਯੋਜਿਤ ਕੀਤਾ ਗਿਆ ਸੀ, ਜਿੱਥੇ ਉਸ ਨੇ ਕਾਲੇ ਰੰਗ ਦੀ ਕਫਤਾਨ ਡਰੈੱਸ ਪਾਈ ਹੋਈ ਸੀ। ਉਸ ਦੇ ਲੁੱਕ ਨੂੰ ਦੇਖ ਕੇ ਗਰਭਵਤੀ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਕਿਹਾ ਕਿ ਉਸ ਨੇ ਆਪਣੇ […]

ਪ੍ਰੈਗਨੈਂਸੀ ਦੀਆਂ ਅਫਵਾਹਾਂ ਤੋਂ ਪਰੇਸ਼ਾਨ ਪਰਿਣੀਤੀ ਚੋਪੜਾ
X

Editor (BS)By : Editor (BS)

  |  1 April 2024 10:54 AM IST

  • whatsapp
  • Telegram

ਮੁੰਬਈ : ਪਰਿਣੀਤੀ ਚੋਪੜਾ ਦੀ ਫਿਲਮ 'ਚਮਕੀਲਾ' ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਲਾਂਚ ਈਵੈਂਟ ਆਯੋਜਿਤ ਕੀਤਾ ਗਿਆ ਸੀ, ਜਿੱਥੇ ਉਸ ਨੇ ਕਾਲੇ ਰੰਗ ਦੀ ਕਫਤਾਨ ਡਰੈੱਸ ਪਾਈ ਹੋਈ ਸੀ। ਉਸ ਦੇ ਲੁੱਕ ਨੂੰ ਦੇਖ ਕੇ ਗਰਭਵਤੀ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ।

ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਕਿਹਾ ਕਿ ਉਸ ਨੇ ਆਪਣੇ ਬੇਬੀ ਬੰਪ ਨੂੰ ਲੁਕਾਉਣ ਲਈ ਢਿੱਲੇ ਕੱਪੜੇ ਪਾਏ ਹੋਏ ਹਨ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇਕ ਪੋਸਟ ਕਰ ਕੇ ਕਿਹਾ ਕਿ ਜਦੋਂ ਵੀ ਤੁਸੀਂ ਢਿੱਲੇ ਕੱਪੜੇ ਪਾਉਂਦੇ ਹੋ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਂਦੀਆਂ ਹਨ। ਸੋਮਵਾਰ ਨੂੰ ਪਰਿਣੀਤੀ ਨੇ ਫਿਟਿੰਗ ਕੱਪੜੇ ਪਹਿਨੇ ਅਤੇ ਉਨ੍ਹਾਂ ਦੀ ਪ੍ਰੈਗਨੈਂਸੀ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਦਾ ਮਜ਼ਾਕ ਉਡਾਇਆ।

ਪਰਿਣੀਤੀ ਨੇ ਵਾਈਟ ਕਲਰ ਦੀ ਡਰੈੱਸ ਪਾਈ ਹੋਈ ਹੈ। ਵੀਡੀਓ 'ਤੇ ਲਿਖਿਆ ਹੈ, 'ਅੱਜ ਮੈਂ ਬਹੁਤ ਫਿੱਟ ਕੱਪੜੇ ਪਹਿਨੀ ਹੋਈ ਹਾਂ ਕਿਉਂਕਿ ਜਦੋਂ ਵੀ ਮੈਂ ਕਫਤਾਨ ਡਰੈੱਸ ਪਾਉਂਦੀ ਹਾਂ…' ਇਸ ਤੋਂ ਬਾਅਦ ਵੀਡੀਓ 'ਚ ਕੁਝ ਖਬਰਾਂ ਦੀਆਂ ਸੁਰਖੀਆਂ ਆਈਆਂ ਸਨ, ਜਿਸ 'ਚ ਉਸ ਦੇ ਗਰਭਵਤੀ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਉਹ ਇਹ ਪ੍ਰਗਟਾਵਾ ਕਰਦੀ ਹੈ ਕਿ ਉਹ ਇਸ ਸਭ ਤੋਂ ਪਰੇਸ਼ਾਨ ਹੈ। ਪਰਿਣੀਤੀ ਨੇ ਕੈਪਸ਼ਨ 'ਚ ਲਿਖਿਆ, 'ਮੈਂ ਆਪਣੇ ਫਿਟਿੰਗ ਕੱਪੜਿਆਂ 'ਚ ਵਾਪਸ ਆ ਗਈ ਹਾਂ।'

Next Story
ਤਾਜ਼ਾ ਖਬਰਾਂ
Share it