Begin typing your search above and press return to search.

ਪਰਿਣੀਤੀ ਚੋਪੜਾ ਨੇ ਲੰਡਨ ਵਿਚ ਮਨਾਇਆ ਨਵਾਂ ਸਾਲ

ਲੰਡਨ, 1 ਜਨਵਰੀ, ਨਿਰਮਲ : ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਅਤੇ ਉਨ੍ਹਾਂ ਦੀ ਪਤਨੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਲੰਡਨ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਨਵੇਂ ਸਾਲ ਦੇ ਮੌਕੇ ’ਤੇ ਰਾਘਵ ਅਤੇ ਪਰਿਣੀਤੀ ਨੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ’ਚ ਇਹ ਜੋੜਾ ਕਾਫੀ ਆਰਾਮਦਾਇਕ ਨਜ਼ਰ ਆ […]

Parineeti Chopra celebrated New Year in London
X

Editor EditorBy : Editor Editor

  |  1 Jan 2024 6:14 AM GMT

  • whatsapp
  • Telegram

ਲੰਡਨ, 1 ਜਨਵਰੀ, ਨਿਰਮਲ : ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਅਤੇ ਉਨ੍ਹਾਂ ਦੀ ਪਤਨੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਲੰਡਨ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਨਵੇਂ ਸਾਲ ਦੇ ਮੌਕੇ ’ਤੇ ਰਾਘਵ ਅਤੇ ਪਰਿਣੀਤੀ ਨੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ’ਚ ਇਹ ਜੋੜਾ ਕਾਫੀ ਆਰਾਮਦਾਇਕ ਨਜ਼ਰ ਆ ਰਿਹਾ ਹੈ। ਰਾਘਵ ਨੇ ਆਪਣੀ ਪਤਨੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਤੋਹਫਾ ਦੱਸਿਆ ਹੈ।
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਸ ਸਮੇਂ ਆਪਣੇ ਪਤੀ ਰਾਘਵ ਚੱਢਾ ਨਾਲ ਲੰਡਨ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਨਾਲ ਸੈਰ ਕਰਨ ਗਈ ਸੀ। ਜੋੜੇ ਨੇ ਮਿਲ ਕੇ
ਨਵੇਂ ਸਾਲ ਦਾ ਸਵਾਗਤ
ਕੀਤਾ। ਦੋਵਾਂ ਨੇ ਆਪਣੇ ਨਵੇਂ ਸਾਲ ਦੇ ਜਸ਼ਨ ਦੀਆਂ ਝਲਕੀਆਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ ਅਤੇ ਪਿਆਰ ਭਰੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਰਾਘਵ ਚੱਢਾ ਨੇ ਪਰਿਣੀਤੀ ਨੂੰ ਤੋਹਫਾ ਦੱਸਿਆ
ਰਾਘਵ ਚੱਢਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਆਪਣੀ ਪਤਨੀ ਪਰਿਣੀਤੀ ਨਾਲ ਲੰਡਨ ਤੋਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਫੋਟੋ ’ਚ ਪਰਿਣੀਤੀ ਕੈਫੇ ’ਚ ਬੈਠੀ ਰਾਘਵ ਦਾ ਮੂੰਹ ਫੜ ਕੇ ਮਜ਼ਾਕੀਆ ਪ੍ਰਤੀਕਿਰਿਆ ਦੇ ਰਹੀ ਹੈ। ਇੱਕ ਤਸਵੀਰ ਵਿੱਚ ਉਹ ਆਪਣੇ ਪਤੀ ਦੀਆਂ ਬਾਹਾਂ ਵਿੱਚ ਪੋਜ਼ ਦੇ ਰਹੀ ਹੈ। ਇਕ ਹੋਰ ਫੋਟੋ ’ਚ ਦੋਹਾਂ ਨੇ ਇਕ-ਦੂਜੇ ਦਾ ਹੱਥ ਫੜ ਕੇ ਕੈਮਰੇ ਦੇ ਸਾਹਮਣੇ ਫੋਟੋ ਲਈ ਪੋਜ਼ ਦਿੱਤਾ।
ਇਹ ਖ਼ਬਰ ਵੀ ਪੜ੍ਹੋ
ਜਲੰਧਰ ਦੇ ਕਸਬਾ ਆਦਮਪੁਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕੋ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਰਨ ਵਾਲਿਆਂ ਵਿਚ ਆਦਮਪੁਰ ਦੇ ਪਿੰਡ ਡਰੋਲੀ ਖੁਰਦ ਦਾ ਰਹਿਣ ਵਾਲਾ ਮਨਮੋਹਨ ਸਿੰਘ (55), ਉਸ ਦੀ ਪਤਨੀ ਸਰਬਜੀਤ ਕੌਰ, ਵੱਡੀ ਬੇਟੀ ਪ੍ਰਭਜੋਤ ਕੌਰ ਉਰਫ ਜੋਤੀ (32), ਛੋਟੀ ਬੇਟੀ ਗੁਰਪ੍ਰੀਤ ਕੌਰ ਉਰਫ ਗੋਪੀ (31) ਅਤੇ ਜੋਤੀ ਦੀ ਬੇਟੀ ਅਮਨ (3) ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰਿਆਂ ਦੇ ਗਲੇ ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਜਿਸ ਵਿੱਚ ਮਨਮੋਹਨ ਦੇ ਗਲ ’ਤੇ ਫਾਂਸੀ ਦਾ ਨਿਸ਼ਾਨ ਸੀ। ਹਾਲਾਂਕਿ ਬਾਕੀ ਲਾਸ਼ਾਂ ਤੇ ਵੀ ਨਿਸ਼ਾਨ ਸਨ। ਸੋਮਵਾਰ ਨੂੰ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਜਲੰਧਰ ਦੇ ਸਿਵਲ ਹਸਪਤਾਲ ਵਿਚ ਕੀਤਾ ਜਾਵੇਗਾ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਮਨਮੋਹਨ ਸਿੰਘ ਆਦਮਪੁਰ ਸਥਿਤ ਡਾਕਖਾਨੇ ਵਿੱਚ ਪੋਸਟ ਮਾਸਟਰ ਵਜੋਂ ਕੰਮ ਕਰਦਾ ਸੀ। ਇਸ ਮਾਮਲੇ ਚ ਜਵਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਦਾ ਵਿਆਹ ਪ੍ਰਭਜੋਤ ਕੌਰ ਵਾਸੀ ਡਰੋਲੀ ਖੁਰਦ ਨਾਲ ਹੋਇਆ ਸੀ। ਪ੍ਰਭਜੋਤ ਸ਼ੁੱਕਰਵਾਰ ਨੂੰ ਆਪਣੇ ਪੇਕੇ ਘਰ ਆਈ ਸੀ ਅਤੇ ਉਸ ਨੇ ਐਤਵਾਰ ਘਰ ਪਰਤਣਾ ਸੀ। ਪਰ ਸਰਬਜੀਤ ਸਵੇਰ ਤੋਂ ਹੀ ਪ੍ਰਭਜੋਤ ਕੌਰ ਨੂੰ ਫ਼ੋਨ ਕਰ ਰਿਹਾ ਸੀ। ਪਰ ਪ੍ਰਭਜੋਤ ਕੌਰ ਨੇ ਇੱਕ ਵਾਰ ਵੀ ਉਸਦਾ ਫੋਨ ਨਹੀਂ ਚੁੱਕਿਆ। ਜਿਸ ਕਾਰਨ ਸਰਬਜੀਤ ਐਤਵਾਰ ਰਾਤ ਨੂੰ ਆਪਣੇ ਸਹੁਰੇ ਘਰ ਪਹੁੰਚ ਗਿਆ। ਸਰਬਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਆਪਣੇ ਸਹੁਰੇ ਘਰ ਪਹੁੰਚਿਆ। ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ਤੇ ਉਹ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ। ਅੰਦਰ ਜਾ ਕੇ ਦੇਖਿਆ ਕਿ ਸਹੁਰਾ ਮਨਮੋਹਨ ਸਿੰਘ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਹੇਠਾਂ ਬੈੱਡ ਤੇ ਬੇਹੋਸ਼ ਪਏ ਸਨ। ਸਾਰਿਆਂ ਦੀ ਮੌਤ ਦੀ ਖ਼ਬਰ ਪੂਰੇ ਪਿੰਡ ਵਿੱਚ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ, ਉਸ ਦੀ ਪਤਨੀ ਪ੍ਰਭਜੋਤ ਕੌਰ, ਬੇਟੀ ਅਮਨ ਅਤੇ ਸਾਲੀ ਗੁਰਪ੍ਰੀਤ ਕੌਰ ਉਰਫ਼ ਗੋਪੀ ਨੇ ਕੁਝ ਦਿਨਾਂ ਬਾਅਦ ਕੈਨੇਡਾ ਜਾਣਾ ਸੀ। ਪੁਲਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਮਨਮੋਹਨ ਨੇ ਆਪਣੀ ਮੌਤ ਦਾ ਕਾਰਨ ਮੁੱਖ ਤੌਰ ’ਤੇ ਕਰਜ਼ੇ ਨੂੰ ਦੱਸਿਆ ਹੈ। ਮਨਮੋਹਨ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮਨਮੋਹਨ ਤੇ 30 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਸੀ। ਪੁਲਿਸ ਨੇ ਲਾਸ਼ਾ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਂ ਦੀ ਮੌਤ ਕਿਵੇਂ ਅਤੇ ਕਦੋ ਹੋਈ। ਆਦਮਪੁਰ ਪੁਲਸ ਵੱਲੋਂ ਦੇਰ ਰਾਤ ਤੱਕ ਵਾਰਦਾਤ ਵਾਲੀ ਥਾਂ ਨੂੰ ਸੀਲ ਕੀਤਾ ਹੋਇਆ ਸੀ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਸੁਸਾਈਡ ਨੋਟ ਇੱਕ ਪੰਨੇ ਦਾ ਸੀ। ਪੁਲਿਸ ਹੈ ਇਕ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ।
Next Story
ਤਾਜ਼ਾ ਖਬਰਾਂ
Share it