ਭਾਰਤ ਪੁੱਜੀ ਪਾਕਿਸਤਾਨੀ ਲਾੜੀ, ਅਟਾਰੀ ਵਾਹਗਾ ਸਰਹੱਦ ’ਤੇ ਪਿਆ ਭੰਗੜਾ
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : 21 ਸਾਲ ਦੀ ਪਾਕਿਸਤਾਨੀ ਲਾੜੀ ਅੱਜ ਭਾਰਤ ਪੁੱਜ ਗਈ। ਅਟਾਰੀ-ਵਾਹਗਾ ਸਰਹੱਦ ਰਾਹੀਂ ਜਿਵੇਂ ਹੀ ਇਸ ਨਵੀਂ ਦੁਲਹਨ ਨੇ ਦੇਸ਼ ਵਿੱਚ ਪਹਿਲਾ ਕਦਮ ਰੱਖਿਆ ਤਾਂ ਢੋਲ ਦੇ ਡਗੇ ’ਤੇ ਭੰਗੜਾ ਤੇ ਗਿੱਧਾ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ। ਭਾਰਤ ਸਰਕਾਰ ਵਲੋਂ ਕਰਾਚੀ ਦੀ ਰਹਿਣ ਵਾਲੀ 21 ਸਾਲਾਂ ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ […]
By : Editor Editor
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : 21 ਸਾਲ ਦੀ ਪਾਕਿਸਤਾਨੀ ਲਾੜੀ ਅੱਜ ਭਾਰਤ ਪੁੱਜ ਗਈ। ਅਟਾਰੀ-ਵਾਹਗਾ ਸਰਹੱਦ ਰਾਹੀਂ ਜਿਵੇਂ ਹੀ ਇਸ ਨਵੀਂ ਦੁਲਹਨ ਨੇ ਦੇਸ਼ ਵਿੱਚ ਪਹਿਲਾ ਕਦਮ ਰੱਖਿਆ ਤਾਂ ਢੋਲ ਦੇ ਡਗੇ ’ਤੇ ਭੰਗੜਾ ਤੇ ਗਿੱਧਾ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ।
ਭਾਰਤ ਸਰਕਾਰ ਵਲੋਂ ਕਰਾਚੀ ਦੀ ਰਹਿਣ ਵਾਲੀ 21 ਸਾਲਾਂ ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦੇਣ ਤੇ ਪਾਕਿਸਤਾਨੀ ਨੌਜਵਾਨ ਲੜਕੀ ਵਿਆਹ ਕਰਵਾਉਣ ਲਈ ਅਟਾਰੀ ਸਰਹਦ ਦੇ ਰਸਤੇ ਭਾਰਤ ਪੁੱਜ ਗਈ। ਇਸ ਮੌਕੇ ਉਸ ਦੇ ਸਵਾਗਤ ਲਈ ਵਾਹਗਾ ਬਾਰਡਰ ’ਤੇ ਵਿਆਹ ਜਿਹਾ ਮਾਹੌਲ ਵੇਖਣ ਨੂੰ ਮਿਲਿਆ ਤੇ ਜਵੇਰੀਆ ਖਾਨ ਤੇ ਸਮੀਰ ਖਾਨ ਨੇ ਵੀ ਢੋਲ ਦੀ ਥਾਪ ’ਤੇ ਨੱਚ ਕੇ ਵਿਖਾਇਆ।
ਦੱਸਣ ਯੋਗ ਹੈ ਕਿ ਪਾਕਿਸਤਾਨੀ ਲੜਕੀ ਨੂੰ ਅਟਾਰੀ ਸਰਹੱਦ ਤੋਂ ਲੈ ਕੇ ਜਾਣ ਲਈ ਸਮੀਰ ਖ਼ਾਂ ਅਤੇ ਉਸ ਦੇ ਪਿਤਾ ਯੂਸੁਫ਼ਜ਼ਈ ਇਥੇ ਪੁੱਜੇ ਹਨ। ਲੜਕੇ ਨੇ ਦੱਸਿਆ ਕਿ ਕੁਝ ਦਿਨਾਂ ਵਿਚ ਹੀ ਜਾਵੇਰੀਆ ਖ਼ਾਨਮ ਨਾਲ ਵਿਆਹ ਹੋਵੇਗਾ, ਜਿਸ ਤੋਂ ਬਾਅਦ ਜਾਵੇਰਿਆ ਦਾ ਲੰਬੇ ਸਮੇਂ ਦੇ ਵੀਜ਼ਾ ਵਿਚ ਵਾਧੇ ਲਈ ਬਿਨੈ ਕੀਤਾ ਜਾਵੇਗਾ। ਸਮੀਰ ਖ਼ਾਂ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੂੰ ਦੋ ਵਾਰੀ ਭਾਰਤ ਨੇ ਵੀਜ਼ਾ ਦੇ ਤੋਂ ਇਨਕਾਰ ਕੀਤਾ ਸੀ ਤੇ ਉਪਰੰਤ ਮਕਬੂਲ ਅਹਿਮਦ ਨੇ ਉਨ੍ਹਾਂ ਦੀ ਇਸ ਮਾਮਲੇ ਵਿਚ ਕਾਫ਼ੀ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇ ਦਿੱਤਾ। ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਜਾਵੇਰਿਆ ਖ਼ਾਨਮ ਨੂੰ ਵੀਜ਼ਾ ਦੇ ਕੇ ਦੋ ਪਰਿਵਾਰਾਂ ਨੂੰ ਆਪਸ ’ਚ ਮਿਲਾਉਣ ਵਿਚ ਮਦਦ ਕੀਤੀ ਹੈ।
ਜਵੇਰੀਆ ਖਾਨ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਦੋ ਵਾਰ ਵੀਜ਼ੇ ਲਈ ਅਪਲਾਈ ਕੀਤਾ ਸੀ, ਜੋ ਰਿਜੈਕਟ ਕਰ ਦਿੱਤਾ ਗਿਆ ਤੇ ਇਸ ਵਾਰ ਉਸ ਨੂੰ 45 ਦਿਨ ਦਾ ਵੀਜ਼ਾ ਮਿਲਿਆ ਹੈ ਤੇ ਉਹ ਬਹੁਤ ਖੁਸ਼ ਹੈ ਤੇ ਜਨਵਰੀ ਦਾ ਮਹੀਨੇ ਦੋਵੇਂ ਨਿਕਾਹ ਕਰਨ ਗਏ।
ਜਵੇਰੀਆ ਖਾਨਮ ਦੇ ਮੰਗੇਤਰ ਸਮੀਰ ਨੇ ਅਖੀਰ ’ਚ ਦੱਸਿਆ ਕਿ ਅਟਾਰੀ ਸਰਹੱਦ ਤੋਂ ਉਹ ਸ੍ਰੀ ਗੁਰੂ ਰਾਮ ਦਾਸ ਅੰਤਰ-ਰਾਸ਼ਟਰੀ ਜਵਾਈ ਅੱਡੇ ਤੋਂ ਕੋਲਕਾਤਾ ਦੀ ਫਲਾਈਟ ਲੈਣ ਜਾ ਰਹੇ ਹਨ।