ਪਾਕਿਸਤਾਨ ਵੱਲੋਂ 11 ਲੱਖ ਅਫ਼ਗਾਨੀਆਂ ਨੂੰ ਦੇਸ਼ ਛੱਡਣ ਦੇ ਹੁਕਮ
ਇਸਲਾਮਾਬਾਦ, 27 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਾਲੇ ਤਹਿਰੀਕ-ਏ-ਤਾਲਿਬਾਨ ਅੱਤਵਾਦੀਆਂ ਨੂੰ ਲੈ ਕੇ ਤਣਾਅ ਹੁਣ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਅਫ਼ਗਾਨ ਸਰਹੱਦ ’ਤੇ ਗੋਲੀਬਾਰੀ ਮਗਰੋਂ ਪਾਕਿਸਤਾਨ ਨੇ ਸਖਤ ਰੁਖ ਅਪਣਾਇਆ ਹੈ। ਪਹਿਲਾਂ ਪਾਕਿਸਤਾਨੀ ਫ਼ੌਜ ਨੇ ਤੋਰਖਮ ਸਰਹੱਦ ਨੂੰ ਬੰਦ ਕੀਤਾ ਤੇ ਹੁਣ ਅਫ਼ਗਾਨਿਸਤਾਨ ਤੋਂ ਆਏ ਰਫਿਊਜੀਆਂ ਵਿਰੁੱਧ ਵੱਡੀ ਕਾਰਵਾਈ […]
By : Hamdard Tv Admin
ਇਸਲਾਮਾਬਾਦ, 27 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਾਲੇ ਤਹਿਰੀਕ-ਏ-ਤਾਲਿਬਾਨ ਅੱਤਵਾਦੀਆਂ ਨੂੰ ਲੈ ਕੇ ਤਣਾਅ ਹੁਣ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਅਫ਼ਗਾਨ ਸਰਹੱਦ ’ਤੇ ਗੋਲੀਬਾਰੀ ਮਗਰੋਂ ਪਾਕਿਸਤਾਨ ਨੇ ਸਖਤ ਰੁਖ ਅਪਣਾਇਆ ਹੈ। ਪਹਿਲਾਂ ਪਾਕਿਸਤਾਨੀ ਫ਼ੌਜ ਨੇ ਤੋਰਖਮ ਸਰਹੱਦ ਨੂੰ ਬੰਦ ਕੀਤਾ ਤੇ ਹੁਣ ਅਫ਼ਗਾਨਿਸਤਾਨ ਤੋਂ ਆਏ ਰਫਿਊਜੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।
ਫ਼ੌਜ ਦੇ ਇਸ਼ਾਰੇ ’ਤੇ ਕੰਮ ਕਰਨ ਵਾਲੀ ਪਾਕਿਸਤਾਨ ਦੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਅਫ਼ਗਾਨਿਸਤਾਨ ਤੋਂ ਆਏ 11 ਲੱਖ ਅਫ਼ਗਾਨ ਰਫਿਊਜੀਆਂ ਨੂੰ ਵਾਪਸ ਭੇਜਿਆ ਜਾਵੇਗਾ। ਇਸ ਨੂੰ ਪਾਕਿਸਤਾਨ ਦੀ ਨੀਤੀ ਵਿੱਚ ਬਹੁਤ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।
ਪਾਕਿਸਤਾਨ ਦੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕੇਅਰ ਟੇਕਰ ਸਰਕਾਰ ਨੇ ਅਫ਼ਾਨਿਸਤਾਨ ਤੋਂ ਆਏ 11 ਲੱਖ ਰਫਿਊਜੀਆਂ ਨੂੰ ਵਾਪਸ ਭੇਜਣ ਲਈ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਇਹ ਅਫ਼ਗਾਨੀ ਨਜਾਇਟਜ਼ ਢੰਗ ਨਾਲ ਉਨ੍ਹਾਂ ਦੇ ਦੇਸ਼ ਵਿੱਚ ਰਹਿ ਰਹੇ ਹਨ। ਹਾਲਾਂਕਿ ਅਜੇ ਸਰਕਾਰ ਨੇ ਇਸ ਪੂਰੇ ਮਾਮਲੇ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ।
ਸੂਤਰਾਂ ਮੁਤਾਬਕ ਅਫ਼ਗਾਨਿਸਤਾਨ ਵਿੱਚ ਅਗਸਤ 2021 ’ਚ ਤਾਲਿਬਾਨ ਦੇ ਕਬਜ਼ੇ ਮਗਰੋਂ 4 ਲੱਖ ਅਫ਼ਗਾਨੀ ਗ਼ੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਵਿੱਚ ਦਾਖ਼ਲ ਹਨ। 7 ਲੱਖ ਅਜਿਹੇ ਅਫ਼ਗਾਨੀਆਂ ਦੀ ਪਛਾਣ ਹੋਈ ਹੈ, ਜੋ ਦੇਸ਼ ਵਿੱਚ ਨਜਾਇਜ਼ ਢੰਗ ਨਾਲ ਰਹਿ ਰਹੇ ਹਨ।
ਪਾਕਿਸਤਾਨੀ ਕੈਬਨਿਟ ਨੇ ਇਨ੍ਹਾਂ ਅਫ਼ਗਾਨਾਂ ਨੂੰ ਵਾਪਸ ਭੇਜਣ ਲੲਂੀ ਅਧਿਕਾਰੀਆਂ ਨੂੰ ਪ੍ਰਬੰਧ ਕਰਨ ਦਾ ਹੁਕਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 11 ਅਫ਼ਗਾਨ ਰਫਿਊਜੀਆਂ ਕੋਲ ਨਾ ਤਾਂ ਵੀਜ਼ਾ ਹੈ ਅਤੇ ਨਾ ਹੀ ਪਾਕਿਸਤਾਨ ਵਿੱਚ ਰੁਕਣ ਲਈ ਕੋਈ ਕਾਨੂੰਨੀ ਦਸਤਾਵੇਜ਼ ਹੈ।
ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਪਾਕਿਸਤਾਨ ਦੇ ਇਸ ਫ਼ੈਲੇ ਬਾਰੇ ਦੱਸ ਦਿੱਤਾ ਗਿਆ ਹੈ। ਪਾਕਿਸਤਾਨ ਨੇ ਅਫ਼ਗਾਨ ਰਫਿਊਜੀਆਂ ਵਿਰੁੱਧ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ, ਜਦੋਂ ਟੀਟੀਪੀ ਅੱਤਵਾਦੀਆਂ ਨੂੰ ਲੈ ਕੇ ਤਾਲਿਬਾਨ ਨਾਲ ਉਨ੍ਹਾਂ ਦਾ ਤਣਾਅ ਸਿਖਰ ’ਤੇ ਚੱਲ ਰਿਹਾ ਹੈ।
ਪਾਕਿਸਤਾਨ ਦੇ ਕਈ ਵਾਰ ਧਮਕੀ ਦੇਣ ਮਗਰੋਂ ਵੀ ਤਾਲਿਬਾਨੀ ਸਰਕਾਰ ਟੀਟੀਪੀ ਅੱਤਵਾਦੀਆਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ। ਤਾਲਿਬਾਨੀ ਵਾਰ-ਵਾਰ ਪਾਕਿਸਤਾਨ ਨਾਲ ਸਿਰਫ਼ ਕਾਰਵਾਈ ਦਾ ਵਾਅਦਾ ਕਰ ਰਹੇ ਹਨ, ਪਰ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ।
ਪਾਕਿਸਤਾਨ ਦੇ ਤਾਜ਼ਾ ਕਦਮ ਮਗਰੋਂ ਤਾਲਿਬਾਨੀ ਸਰਕਾਰ ਵੀ ਜਵਾਬੀ ਕਾਰਵਾਈ ਕਰ ਸਕਦੀ ਹੈ। ਇਹੀ ਨਹੀਂ ਸੰਯੁਕਤ ਰਾਸ਼ਟਰਅ ਵੀ ਪਾਕਿਸਤਾਨ ’ਤੇ ਭੜਕ ਸਕਦਾ ਹੈ। ਪਾਕਿਸਤਾਨੀ ਫ਼ੌਜ ਦੇ ਵਿਰੁੱਧ ਟੀਟੀਪੀ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਹਾਲ ਹੀ ਵਿੱਚ ਪਾਕਿਸਤਾਨ ਦੇ ਚਿਤਰਾਲ ਜ਼ਿਲ੍ਹੇ ਦੇ ਕਾਫ਼ੀ ਇਲਾਕੇ ’ਤੇ ਟੀਟੀਪੀ ਨੇ ਕਬਜ਼ਾ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਅਜੇ ਵੀ ਪਹਾੜੀ ਚੋਟੀਆਂ ’ਤੇ ਬੈਠੇ ਹੋਏ ਹਨ। ਉਨ੍ਹਾਂ ਵੱਲੋਂ ਪਾਕਿਸਤਾਨੀ ਫ਼ੌਜ ’ਤੇ ਲਗਾਤਾਰ ਹਮਲੇ ਵੀ ਕੀਤੇ ਜਾ ਰਹੇ ਹਨ।