ਉਨਟਾਰੀਓ ਨੂੰ 60 ਹਜ਼ਾਰ ਹੈਲਥ ਕੇਅਰ ਵਰਕਰਾਂ ਦੀ ਜ਼ਰੂਰਤ
ਟੋਰਾਂਟੋ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਹਸਪਤਾਲਾਂ ਵਿਚਲਾ ਸੰਕਟ ਦੂਰ ਕਰਨ ਲਈ ਆਉਂਦੇ ਚਾਰ ਸਾਲ ਦੌਰਾਨ 60 ਹਜ਼ਾਰ ਹੈਲਥ ਕੇਅਰ ਵਰਕਰਾਂ ਅਤੇ 8 ਹਜ਼ਾਰ ਵਾਧੂ ਮੰਜਿਆਂ ਦੀ ਜ਼ਰੂਰਤ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਹੈਲਥ ਕੇਅਰ ਸੈਕਟਰ ਹੋਰ ਮੁਸ਼ਕਲਾਂ ਵਿਚ ਘਿਰ ਜਾਵੇਗਾ। ਇਹ ਦਾਅਵਾ ਉਨਟਾਰੀਓ ਕੌਂਸਲ ਆਫ਼ ਹੌਸਪੀਟਲ ਯੂਨੀਅਨਜ਼ ਦੇ ਪ੍ਰਧਾਨ ਮਾਈਕਲ […]
By : Hamdard Tv Admin
ਟੋਰਾਂਟੋ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਹਸਪਤਾਲਾਂ ਵਿਚਲਾ ਸੰਕਟ ਦੂਰ ਕਰਨ ਲਈ ਆਉਂਦੇ ਚਾਰ ਸਾਲ ਦੌਰਾਨ 60 ਹਜ਼ਾਰ ਹੈਲਥ ਕੇਅਰ ਵਰਕਰਾਂ ਅਤੇ 8 ਹਜ਼ਾਰ ਵਾਧੂ ਮੰਜਿਆਂ ਦੀ ਜ਼ਰੂਰਤ ਹੈ।
ਅਜਿਹਾ ਨਾ ਹੋਣ ਦੀ ਸੂਰਤ ਵਿਚ ਹੈਲਥ ਕੇਅਰ ਸੈਕਟਰ ਹੋਰ ਮੁਸ਼ਕਲਾਂ ਵਿਚ ਘਿਰ ਜਾਵੇਗਾ। ਇਹ ਦਾਅਵਾ ਉਨਟਾਰੀਓ ਕੌਂਸਲ ਆਫ਼ ਹੌਸਪੀਟਲ ਯੂਨੀਅਨਜ਼ ਦੇ ਪ੍ਰਧਾਨ ਮਾਈਕਲ ਹਰਲੀ ਨੇ ਇਕ ਰਿਪੋਰਟ ਪੇਸ਼ ਕਰਦਿਆਂ ਕੀਤਾ ਹੈ।
ਤਾਜ਼ਾ ਅੰਕੜੇ ਕਹਿੰਦੇ ਹਨ ਕਿ ਉਨਟਾਰੀਓ ਦੇ ਹਸਪਤਾਲਾਂ ਦੀ ਸਮਰੱਥਾ ਆਉਂਦੇ ਚਾਰ ਸਾਲ ਦੌਰਾਨ 22 ਫ਼ੀ ਸਦੀ ਵਧਾਉਣੀ ਲਾਜ਼ਮੀ ਹੈ। ਇਕੱਲੇ ਟੋਰਾਂਟੋ ਸ਼ਹਿਰ ਦੇ ਹਸਪਤਾਲਾਂ ਵਿਚ 2 ਹਜ਼ਾਰ ਤੋਂ ਵੱਧ ਨਵੇਂ ਮੰਜਿਆਂ ਦੀ ਜ਼ਰੂਰਤ ਹੋਵੇਗੀ ਜਦਕਿ 12 ਹਜ਼ਾਰ ਹੈਲਥ ਕੇਅਰ ਵਰਕਰ ਲੋੜੀਂਦੇ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਈਕਲ ਹਰਲੀ ਨੇ ਕਿਹਾ ਕਿ ਹਸਪਤਾਲਾਂ ਦਾ ਸਟਾਫ ਬਿਰਧ ਹੁੰਦੇ ਲੋਕਾਂ ਅਤੇ ਵਧਦੀ ਆਬਾਦੀ ਦੇ ਬੋਠ ਦਬਦਾ ਜਾ ਰਿਹਾ ਹੈ ਜਿਸ ਨੂੰ ਵੇਖਦਿਆਂ ਵਧੇਰੇ ਗਿਣਤੀ ਵਿਚ ਹੈਲਥ ਕੇਅਰ ਵਰਕਰਾਂ ਅਤੇ ਹਸਪਤਾਲਾਂ ਵਿਚ ਮੰਜਿਆਂ ਦੀ ਜ਼ਰੂਰਤ ਹੈ।
ਯੂਨੀਅਨ ਨੇ ਦਾਅਵਾ ਕੀਤਾ ਕਿ ਉਨਟਾਰੀਓ ਦੇ ਮੁਕਾਬਲੇ ਕੈਨੇਡਾ ਦੇ ਹੋਰਨਾਂ ਰਾਜਾਂ ਵਿਚ 18 ਫ਼ੀ ਸਦੀ ਵੱਧ ਸਟਾਫ ਹੈ। ਇਸ ਵੇਲੇ ਉਨਟਾਰੀਓ ਨੂੰ 33 ਹਜ਼ਾਰ ਤੋਂ ਵੱਧ ਫੁਲ ਟਾਈਮ ਹੈਲਥ ਕੇਅਰ ਵਰਕਰਾਂ ਦੀ ਜ਼ਰੂਰਤ ਹੈ। ਐਮਰਜੰਸੀ ਰੂਮਜ਼ ਵਿਚ ਹਾਲਾਤ ਹੋਰ ਵੀ ਨਾਜ਼ੁਕ ਮੰਨੇ ਜਾ ਸਕਦੇ ਹਨ।
ਹੈਲਥ ਕੇਅਰ ਵਰਕਰਾਂ ਦੀ ਘਾਟ ਕਾਰਨ ਇਕ ਲੱਖ ਤੋਂ ਵੱਧ ਮਰੀਜ਼ ਸਰਜਰੀ ਵਾਸਤੇ ਉਡੀਕ ਕਰ ਰਹੇ ਹਨ ਅਤੇ 2019 ਦੇ ਮੁਕਾਬਲੇ ਹਰ ਮਹੀਨੇ 4500 ਸਰਜਰੀਜ਼ ਘੱਟ ਕੀਤੀਆਂ ਜਾ ਰਹੀਆਂ ਹਨ।
ਇਥੇ ਦਸਣਾ ਬਣਦਾ ਹੈ ਕਿ ਡਗ ਫੋਰਡ ਸਰਕਾਰ ਵੱਲੋਂ ਜੁਲਾਈ ਮਹੀਨੇ ਦੌਰਾਨ ਐਮਰਜੰਸੀ ਰੂਮ ਦਾ ਉਡੀਕ ਸਮਾਂ ਘਟਾਉਣ ਲਈ ਸਾਢੇ ਚਾਰ ਕਰੋੜ ਡਾਲਰ ਦਾ ਐਲਾਨ ਕੀਤਾ ਗਿਆ ਸੀ ਪਰ ਕੁਲ ਮਿਲਾ ਕੇ ਹਾਲਾਤ ਕਾਬੂ ਹੇਠ ਰੱਖਣ ਵਾਸਤੇ ਨਵੇਂ ਮੁਲਾਜ਼ਮਾਂ ਅਤੇ ਮੰਜਿਆਂ ਦੀ ਜ਼ਰੂਰਤ ਵੀ ਪੂਰੀ ਕਰਨੀ ਹੋਵੇਗੀ।